ਮਾਨਸਾ (ਜੱਸਲ) - ਸਥਾਨਕ ਮਾਣਯੋਗ ਇਕ ਅਦਾਲਤ ਨੇ ਕਤਲ ਕੇਸ ਦੇ ਇਕ ਮਾਮਲੇ ਦਾ ਫ਼ੈਸਲਾ ਸੁਣਾਉਂਦੇ ਹੋਏ ਪਤਨੀ ਅਤੇ ਉਸ ਦੇ ਆਸ਼ਕ ਸਮੇਤ ਇਕ ਹੋਰ ਨੂੰ ਕੈਦ ਅਤੇ ਜੁਰਮਾਨੇ ਦਾ ਫ਼ੈਸਲਾ ਸੁਣਾਇਆ ਹੈ।
ਜਾਣਕਾਰੀ ਅਨੁਸਾਰ 17 ਫਰਵਰੀ 2013 ਨੂੰ ਪਿੰਡ ਉੱਭਾ ਵਿਖੇ ਇਕ ਨੌਜਵਾਨ ਵਿਅਕਤੀ ਮਲਕੀਤ ਸਿੰਘ ਪੁੱਤਰ ਜੀਤ ਸਿੰਘ ਦਾ ਕਤਲ ਹੋ ਗਿਆ ਸੀ, ਜਿਸ ਸਬੰਧੀ ਥਾਣਾ ਜੋਗਾ ਦੀ ਪੁਲਸ ਨੇ 18 ਫਰਵਰੀ 2013 ਨੂੰ ਮ੍ਰਿਤਕ ਦੀ ਪਤਨੀ ਗੁਰਪ੍ਰੀਤ ਕੌਰ ਦੇ ਬਿਆਨਾਂ 'ਤੇ ਅਗਿਆਤ ਵਿਅਕਤੀਆਂ ਦੇ ਖਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਨੰ. 8 ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਸੀ। ਇਸ ਦੌਰਾਨ ਪੁਲਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ਼ਕ ਵਿਚ ਅੰਨ੍ਹੀ ਹੋਈ ਮ੍ਰਿਤਕ ਦੀ ਪਤਨੀ ਗੁਰਪ੍ਰੀਤ ਕੌਰ ਦੇ ਆਪਣੇ ਹੀ ਪਤੀ ਦੇ ਮਾਸੀ ਦੇ ਲੜਕੇ ਰਾਜਵੰਤ ਸਿੰਘ ਵਾਸੀ ਫੇਰੂ ਰਾਏ, ਤਹਿਸੀਲ ਰਾਏਕੋਟ, ਜ਼ਿਲਾ ਲੁਧਿਆਣਾ ਨਾਲ ਨਾਜਾਇਜ਼ ਸਬੰਧ ਬਣ ਗਏ ਸਨ, ਜਿਸ ਉਪਰੰਤ ਗੁਰਪ੍ਰੀਤ ਕੌਰ ਨੇ ਆਪਣੇ ਪਤੀ ਨੂੰ ਮਾਰਨ ਦੀ ਸਾਜ਼ਿਸ਼ ਰਚੀ, ਜਿਸ ਤਹਿਤ ਰਾਜਵੰਤ ਸਿੰਘ ਨੇ ਆਪਣੇ ਹੀ ਚਾਚੇ ਦੇ ਲੜਕੇ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਫੇਰੂ ਰਾਏ, ਤਹਿਸੀਲ ਰਾਏਕੋਟ ਜ਼ਿਲਾ ਲੁਧਿਆਣਾ ਨੂੰ ਨਾਲ ਲੈ ਕੇ ਮਿੱਥੀ ਸਾਜ਼ਿਸ਼ ਅਨੁਸਾਰ ਮਲਕੀਤ ਸਿੰਘ ਦਾ ਕਤਲ ਕਰ ਦਿੱਤਾ ਸੀ।
ਦਲਿਤਾਂ 'ਤੇ ਜ਼ੁਲਮ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਨਹੀਂ ਕਰ ਰਹੀ ਪੰਜਾਬ ਪੁਲਸ : ਭਾਜਪਾ
NEXT STORY