ਚੰਡੀਗੜ੍ਹ (ਜ. ਬ.) : ਪੰਜਾਬ ਦੇ ਸੀਨੀਅਰ ਆਈ. ਪੀ. ਐੱਸ. ਅਫ਼ਸਰ ਹਰਪ੍ਰੀਤ ਸਿੰਘ ਸਿੱਧੂ (1992 ਬੈਚ) ਨੂੰ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਖ਼ੁਦ ਦੀ ਮੰਗ ’ਤੇ ਸਮੇਂ ਤੋਂ ਇਕ ਸਾਲ ਪਹਿਲਾਂ ਪੰਜਾਬ ਕੇਡਰ ’ਚ ਵਾਪਸ ਭੇਜ ਦਿੱਤਾ ਹੈ। ਹੁਣ ਚਰਚਾ ਹੈ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਹਰਪ੍ਰੀਤ ਸਿੱਧੂ ਗ੍ਰੇਡੇਸ਼ਨ ਲਿਸਟ ’ਚ ਸਭ ਤੋਂ ਸੀਨੀਅਰ ਅਫ਼ਸਰ ਹਨ। ਗ੍ਰਹਿ ਮੰਤਰਾਲਾ ਦੇ ਹੁਕਮ ਅਨੁਸਾਰ ਸਿੱਧੂ ਜੋ ਇੰਡੋ-ਤਿੱਬਤਨ ਬਾਰਡਰ ਪੁਲਸ (ਆਈ. ਟੀ. ਬੀ. ਪੀ.) ’ਚ ਐਡੀਸ਼ਨਲ ਡਾਇਰੈਕਟਰ ਜਨਰਲ (ਏ. ਡੀ. ਜੀ.) ਦੇ ਅਹੁਦੇ ’ਤੇ ਤਾਇਨਾਤ ਸਨ, ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਵਾਪਸ ਜਾਣ ਦੀ ਮਨਜ਼ੂਰੀ ਮਿਲ ਗਈ ਹੈ।
ਉਹ ਪੰਜਾਬ ਸਮੇਤ ਦੇਸ਼ ਵਿਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਦਾ ਕੇਂਦਰੀ ਡੈਪੂਟੇਸ਼ਨ ਕਾਰਜਕਾਲ 2026 ਤਕ ਸੀ ਪਰ ਉਨ੍ਹਾਂ ਸਮੇਂ ਤੋਂ ਪਹਿਲਾਂ ਵਾਪਸੀ ਦੀ ਬੇਨਤੀ ਕੀਤੀ, ਜਿਸ ਨੂੰ ਗ੍ਰਹਿ ਮੰਤਰਾਲਾ ਨੇ ਸਵੀਕਾਰ ਕਰ ਲਿਆ। ਇਹ ਦੂਜਾ ਮੌਕਾ ਹੈ, ਜਦੋਂ ਉਹ ਆਪਣੇ ਕੇਂਦਰੀ ਡੈਪੂਟੇਸ਼ਨ ਨੂੰ ਵਿਚਾਲੇ ਛੱਡ ਕੇ ਆਪਣੇ ਪੇਰੈਂਟਲ ਕੇਡਰ ’ਚ ਵਾਪਸ ਆ ਰਹੇ ਹਨ। ਹਰਪ੍ਰੀਤ ਸਿੱਧੂ ਦੀ ਸੇਵਾਮੁਕਤੀ 19 ਫਰਵਰੀ, 2028 ਨੂੰ ਹੋਵੇਗੀ। ਇਸ ਹਿਸਾਬ ਨਾਲ ਅਜੇ ਉਨ੍ਹਾਂ ਦਾ ਕਾਫੀ ਕਾਰਜਕਾਲ ਬਾਕੀ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਵਿਚ ਸਿੱਧੂ ਦੀ ਨਿਯੁਕਤੀ ਕਿਹੜੇ ਵੱਡੇ ਅਹੁਦੇ ’ਤੇ ਕੀਤੀ ਜਾਂਦੀ ਹੈ।
ਕੇਂਦਰੀ ਰਾਜ ਮੰਤਰੀ ਅਜੈ ਟਮਟਾ ਪਹੁੰਚੇ ਅੰਮ੍ਰਿਤਸਰ, ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ
NEXT STORY