ਚੰਡੀਗੜ੍ਹ (ਅਵਿਨਾਸ਼ ਪਾਂਡੇ) - ਹਰਿਆਣਾ ਦੇ ਆਈ. ਪੀ. ਐੱਸ. ਅਧਿਕਾਰੀ ਵਾਈ. ਪੂਰਨ ਕੁਮਾਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ 9 ਸਫਿਆਂ ਦਾ ਇਕ ਸੁਸਾਈਡ ਨੋਟ ਲਿਖਿਆ ਸੀ। ਸੁਸਾਈਡ ਨੋਟ ਦੇ 8 ਸਫਿਆਂ ਵਿਚ ਉਸਨੇ ਆਪਣੇ ਉੱਪਰ ਅੱਤਿਆਚਾਰਾਂ ਦੀ ਕਹਾਣੀ ਬਿਆਨ ਕੀਤੀ ਹੈ, ਜਦੋਂ ਕਿ ਆਖਰੀ ਸਫੇ ਵਿਚ ਉਸਦੀ ਆਈ. ਏ. ਐੱਸ. ਪਤਨੀ ਅਮਨੀਤ ਪੀ. ਕੁਮਾਰ ਦੇ ਨਾਂ ਇਕ ਵਸੀਅਤ ਲਿਖੀ ਹੋਈ ਹੈ। ਸੁਸਾਈਡ ਨੋਟ ਵਿਚ ਸੂਬੇ ਦੇ 15 ਮੌਜੂਦਾ ਅਤੇ ਸਾਬਕਾ ਅਫਸਰਾਂ ਦੇ ਨਾਂ ਸ਼ਾਮਲ ਹਨ।
ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ
ਦੱਸ ਦੇਈਏ ਕਿ ਇਨ੍ਹਾਂ ਨਾਵਾਂ ਵਿਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਡੀ. ਜੀ. ਪੀ. ਸ਼ਤਰੂਘਨ ਕਪੂਰ, ਸਾਬਕਾ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ, ਸਾਬਕਾ ਏ. ਸੀ. ਐੱਸ. ਰਾਜੀਵ ਅਰੋੜਾ, ਸਾਬਕਾ ਡੀ. ਜੀ. ਪੀ. ਮਨੋਜ ਯਾਦਵ ਅਤੇ ਪੀ. ਕੇ. ਅਗਰਵਾਲ ਦੇ ਨਾਂ ਹਨ। ਮੌਜੂਦਾ ਪੁਲਸ ਅਫਸਰਾਂ ਵਿਚ ਡੀ. ਜੀ. ਪੀ. ਦੇ ਨਾਲ 9 ਆਈ. ਪੀ. ਐੱਸ. ਅਫਸਰ ਅਮਿਤਾਭ ਢਿੱਲੋਂ, ਸੰਦੀਪ ਖਿਰਵਾਰ, ਸੰਜੇ ਕੁਮਾਰ, ਕਾਲਾ ਰਾਮਚੰਦਰਨ, ਮਾਟਾ ਰਵੀ ਕਿਰਨ, ਸਿਬਾਸ ਕਵੀਰਾਜ, ਪੰਕਜ ਨੈਨ, ਕੁਲਵਿੰਦਰ ਸਿੰਘ ਤੇ ਰੋਹਤਕ ਦੇ ਐੱਸ. ਪੀ. ਨਰਿੰਦਰ ਬਿਜਰਾਨੀਆਂ ਮੁੱਖ ਹਨ।
ਪੜ੍ਹੋ ਇਹ ਵੀ : 10 ਦਿਨ ਬੰਦ ਰਹਿਣਗੇ ਸਾਰੇ ਸਕੂਲ, ਇਸ ਸੂਬੇ ਦੇ CM ਨੇ ਕਰ 'ਤਾ ਛੁੱਟੀਆਂ ਦਾ ਐਲਾਨ
ਸੁਸਾਈਡ ਨੋਟ ਦੇ ਆਖਰੀ ਪੈਰੇ ਵਿਚ ਡੀ. ਜੀ. ਪੀ. ਸ਼ਤਰੂਜੀਤ ਕਪੂਰ ਅਤੇ ਰੋਹਤਕ ਦੇ ਐੱਸ. ਪੀ. ਨਰਿੰਦਰ ਬਿਜਰਾਨੀਆਂ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਡੀ. ਜੀ. ਪੀ. ਵੱਲੋਂ ਨਰਿੰਦਰ ਬਿਜਰਾਨੀਆਂ ਨੂੰ ਢਾਲ ਵਜੋਂ ਵਰਤ ਕੇ ਮੈਨੂੰ ਝੂਠੇ ਮਾਮਲੇ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਮੇਰੇ ਸਨਮਾਨ ਨੂੰ ਠੇਸ ਪਹੁੰਚਾਈ ਜਾ ਸਕੇ। ਮੈਂ ਬਿਜਰਾਨੀਆਂ ਵਿਰੁੱਧ ਜੋ ਸ਼ਿਕਾਇਤ ਕੀਤੀ ਸੀ, ਉਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਮੈਂ ਹੁਣ ਲਗਾਤਾਰ ਜਾਤੀਵਾਦ ਕਾਰਨ ਕੀਤੇ ਜਾ ਰਹੇ ਅੱਤਿਆਚਾਰ, ਸਮਾਜਿਕ ਤੌਰ ’ਤੇ ਬਾਈਕਾਟ, ਮਾਨਸਿਕ ਪੀੜਾ ਹੋਰ ਨਹੀਂ ਬਰਦਾਸ਼ਤ ਕਰ ਸਕਦਾ।
ਪੜ੍ਹੋ ਇਹ ਵੀ : 12 ਅਕਤੂਬਰ ਤੱਕ ਸਕੂਲ-ਕਾਲਜ ਬੰਦ, ਹੁਣ ਇਸ ਦਿਨ ਤੋਂ ਲੱਗਣਗੀਆਂ ਕਲਾਸਾਂ
ਉਪਰੋਕਤ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਧਿਕਾਰੀਆਂ ਵੱਲੋਂ ਮੇਰੇ ’ਤੇ ਕੀਤੇ ਜਾ ਰਹੇ ਅੱਤਿਆਚਾਰ ਬਹੁਤ ਜ਼ਿਆਦਾ ਵੱਧ ਚੁੱਕੇ ਹਨ ਅਤੇ ਹੁਣ ਮੇਰੇ ਵਿਚ ਇਹ ਸਭ ਕੁਝ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਬਚੀ ਹੈ। ਆਪਣੇ ਇਸ ਆਖਰੀ ਕਦਮ ਲਈ ਮੈਂ ਉਪਰੋਕਤ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹਾਂ। ਇਸ ਦੌਰਾਨ ਜਾਪਾਨ ਤੋਂ ਵਾਪਸ ਆਉਣ ਤੋਂ ਬਾਅਦ ਹਰਿਆਣਾ ਦੇ ਆਈ. ਏ. ਐੱਸ. ਅਧਿਕਾਰੀ ਅਮਨੀਤ ਪੀ. ਕੁਮਾਰ ਸੈਕਟਰ-16 ਹਸਪਤਾਲ ਪਹੁੰਚੀ ਅਤੇ ਆਈ. ਪੀ. ਐੱਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਪਛਾਣ ਕੀਤੀ। ਪੁਲਸ ਨੇ ਪੋਸਟਮਾਰਟਮ ਕਰਵਾਉਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਵੀਰਵਾਰ ਨੂੰ ਉਨ੍ਹਾਂ ਦੀ ਵੱਡੀ ਧੀ ਦੇ ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਹੀ ਕਰਵਾਇਆ ਜਾਵੇਗਾ।
ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ
NEXT STORY