ਲੁਧਿਆਣਾ (ਰਾਜ) : ਜਮਾਲਪੁਰ ਅਧੀਨ ਪੈਂਦੇ ਇਲਾਕੇ ਭਾਮੀਆਂ ਕਲਾਂ ਦੀ ਸੁੰਦਰ ਨਗਰ ਰੋਜ਼ ਗਾਰਡਨ ਕਾਲੋਨੀ 'ਚ ਬੀਤੇ ਦਿਨ ਔਰਤ ਦਾ ਗਲਾ ਵੱਢ ਕੇ ਕਤਲ ਕਰਨ ਦੇ ਮਾਮਲੇ 'ਚ ਸਨਸਨੀਖ਼ੇਜ਼ ਖ਼ੁਲਾਸਾ ਹੋਇਆ ਹੈ। ਦਰਅਸਲ ਪਤੀ ਨੇ ਹੀ ਔਰਤ ਦਾ ਕਤਲ ਕੀਤਾ ਸੀ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਮੁੱਢਲੇ ਤੌਰ 'ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਇਸ ਨੂੰ ਲੁੱਟ ਦਾ ਮਾਮਲਾ ਦਿਖਾਇਆ ਗਿਆ। ਮ੍ਰਿਤਕ ਔਰਤ ਪੂਜਾ ਦਾ ਪਤਨੀ ਵਰਧਮਾਨ 'ਚ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ, ਦੀਵਾਲੀ ਤੱਕ ਹੋਰ ਵਿਗੜ ਸਕਦੇ ਨੇ ਹਾਲਾਤ
ਉਹ ਕਤਲ ਤੋਂ ਪਹਿਲਾਂ ਫਗਵਾੜੇ ਆਪਣੇ ਰਿਸ਼ਤੇਦਾਰ ਕੋਲ ਚਲਾ ਗਿਆ ਸੀ। ਫਿਰ ਉੱਥੋਂ ਪਤਨੀ ਨੂੰ ਵੀਡੀਓ ਕਾਲ ਕੀਤੀ। ਇਸ ਮਗਰੋਂ ਉਹ ਵਾਪਸ ਲੁਧਿਆਣਾ ਆਇਆ ਅਤੇ ਪਤਨੀ ਨਾਲ ਉਸ ਦਾ ਝਗੜਾ ਹੋ ਗਿਆ। ਇਸ ਮਗਰੋਂ ਉਸ ਨੇ ਪਤਨੀ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ, ਜੋ ਕਿ ਘਰ 'ਚ ਟਿਊਸ਼ਨਾਂ ਪੜ੍ਹਾਉਂਦੀ ਸੀ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਹ ਮੁੜ ਫਗਵਾੜਾ ਚਲਾ ਗਿਆ ਅਤੇ ਸਵੇਰੇ ਜਦੋਂ ਪੁੱਤਰ ਦਾ ਫੋਨ ਆਇਆ ਤਾਂ ਇੰਝ ਦਿਖਾਇਆ, ਜਿਵੇਂ ਉਸ ਨੂੰ ਕੁੱਝ ਪਤਾ ਹੀ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਰਿਟਾਇਰਡ ਮੁਲਾਜ਼ਮ ਦੀ ਸੜਕ ਹਾਦਸੇ 'ਚ ਮੌਤ, ਨਗਰ ਨਿਗਮ ਦੇ ਟਿੱਪਰ ਨੇ ਮਾਰੀ ਟੱਕਰ
ਪੁਲਸ ਨੇ ਸਾਰੇ ਮਾਮਲੇ ਨੂੰ ਟਰੇਸ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਪਤੀ ਦਾ ਇਹ ਦੂਜਾ ਵਿਆਹ ਸੀ। ਉਸ ਦੇ ਪਹਿਲੇ ਵਿਆਹ ਤੋਂ 2 ਅਤੇ ਦੂਜੇ ਵਿਆਹ ਤੋਂ ਵੀ 2 ਬੱਚੇ ਸਨ। ਉਸ ਦੀ ਦੂਜੀ ਪਤਨੀ ਪਹਿਲੀ ਪਤਨੀ ਦੇ ਬੱਚਿਆਂ ਨੂੰ ਪਸੰਦ ਨਹੀਂ ਕਰਦੀ ਸੀ ਅਤੇ ਕੁੱਟਮਾਰ ਕਰਦੀ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ਕਲੇਸ਼ ਰਹਿੰਦਾ ਸੀ। ਇਸੇ ਕਾਰਨ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰ ਇਸ ਗੱਲ ਦਾ ਯਕੀਨ ਨਹੀਂ ਕਰ ਪਾ ਰਹੇ ਹਨ ਕਿ ਇਹ ਸਭ ਕਿਸ ਤਰ੍ਹਾਂ ਹੋ ਗਿਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੱਥ-ਮੂੰਹ ਸਾੜ ਕੇ ਸਕੂਲ ਆਉਣ ਵਾਲੇ ਬੱਚਿਆਂ ਨੂੰ ਮਿਲੇਗਾ ਇਨਾਮ, ਚਰਚਾ ਦਾ ਵਿਸ਼ਾ ਬਣੀ ਅਧਿਆਪਕ ਦੀ ਇਹ ਪੋਸਟ
NEXT STORY