ਪਟਿਆਲਾ (ਪ੍ਰਤਿਭਾ)-ਜ਼ਿਲੇ ਦੇ ਸੇਵਾ ਕੇਂਦਰਾਂ 'ਤੇ ਬੰਦ ਹੋਣ ਦੀ ਲਟਕ ਰਹੀ ਤਲਵਾਰ ਬੇਸ਼ੱਕ ਡਿਪਟੀ ਕਮਿਸ਼ਨਰ ਨੇ ਹਟਾ ਦਿੱਤੀ ਹੋਵੇ ਪਰ ਇਥੇ ਪਬਲਿਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਭ ਕੁੱਝ ਪਿੰਡ ਝਿੱਲ ਤੇ ਅਲੀਪੁਰ ਅਰਾਈਆਂ ਵਿਚ ਹੋ ਰਿਹਾ ਹੈ। ਇਥੋਂ ਦੇ ਸੇਵਾ ਕੇਂਦਰਾਂ ਵਿਚ ਵਿਭਾਗ ਵੱਲੋਂ ਸਟਾਫ ਤਾਂ ਬੈਠਦਾ ਹੈ ਪਰ ਬਿਜਲੀ ਕੁਨੈਕਸ਼ਨ ਕੱਟਣ ਕਾਰਨ ਕੰਮ ਨਹੀਂ ਹੋ ਰਿਹਾ ਹੈ। ਇਸ ਕਾਰਨ ਲੋਕ ਇਕ ਤੋਂ ਦੂਜੀ ਜਗ੍ਹਾ 'ਤੇ ਧੱਕੇ ਖਾ ਰਹੇ ਹਨ। ਇਸ ਬਾਰੇ ਹੁਣ ਤੱਕ ਜ਼ਿਲਾ ਪ੍ਰਸ਼ਾਸਨ ਨੂੰ ਪਤਾ ਵੀ ਨਹੀਂ ਹੈ ਪਰ ਸੇਵਾ ਕੇਂਦਰ ਪਬਲਿਕ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਅਜਿਹੇ ਵਿਚ ਲੋਕ ਇਹ ਸੋਚ ਰਹੇ ਹਨ ਕਿ ਉਹ ਆਪਣੇ ਕੰਮ ਕਿੱਥੇ ਜਾ ਕੇ ਕਰਵਾਉਣ?
ਵਰਨਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ 144 ਵਿਚੋਂ 99 ਸੇਵਾ ਕੇਂਦਰ ਬੰਦ ਕਰਨ ਦੀ ਜ਼ਿਲਾ ਪ੍ਰਸ਼ਾਸਨ ਸਿਫਾਰਸ਼ ਚੀਫ ਸੈਕਟਰੀ ਨੂੰ ਭੇਜੀ ਹੈ। ਅਜਿਹੇ ਵਿਚ ਸਟਾਫ ਤੇ ਜਨਤਾ ਸ਼ਸ਼ੋਪੰਜ 'ਚ ਹੈ। ਜਨਤਾ ਨੂੰ ਧੱਕੇ ਖਾਣੇ ਪੈ ਰਹੇ ਹਨ ਕਿਉਂਕਿ ਜੇਕਰ ਉਹ ਇਕ ਕੇਂਦਰ ਵਿਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੂਜੇ ਲਈ ਭੇਜ ਦਿੱਤਾ ਜਾਂਦਾ ਹੈ। ਅਲੀਪੁਰ ਤੇ ਝਿੱਲ ਪਿੰਡ ਵਿਚ ਸੇਵਾ ਕੇਂਦਰਾਂ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ।
ਸੇਵਾ ਕੇਂਦਰ ਬੰਦ ਕਰਨ ਦੇ ਆਰਡਰ ਜਾਰੀ ਨਹੀਂ ਹੋਏ : ਡਿਪਟੀ ਕਮਿਸ਼ਨਰ
ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਕਿ ਸੇਵਾ ਕੇਂਦਰ ਬੰਦ ਕਰਨ ਦੇ ਕੋਈ ਆਰਡਰ ਜਾਰੀ ਨਹੀਂ ਹੋਏ ਹਨ। ਨਾ ਹੀ ਸੇਵਾ ਕੇਂਦਰ ਬੰਦ ਹੋਏ ਹਨ। ਰਹੀ ਗੱਲ ਲਾਈਟ ਦੀ, ਕਈ ਵਾਰ ਟੈਕਨੀਕਲ ਫਾਲਟ ਆਉਣ ਨਾਲ ਲਾਈਟ ਖਰਾਬ ਹੋ ਜਾਂਦੀ ਹੈ। ਫਿਰ ਵੀ ਜੇਕਰ ਕੋਈ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਇਸ ਬਾਰੇ ਪਤਾ ਕਰਵਾ ਕੇ ਦੂਰ ਕੀਤਾ ਜਾਵੇਗਾ। ਜਨਤਾ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ।
ਫੈਕਟਰੀ ਮਾਲਕ ਨੇ ਸਾਥੀਆਂ ਨਾਲ ਮਿਲ ਕੇ ਕੀਤੀ ਡਰਾਈਵਰ ਦੀ ਕੁੱਟਮਾਰ
NEXT STORY