ਚੰਡੀਗੜ੍ਹ (ਰਮਨਜੀਤ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਕੈਪਟਨ ਸਰਕਾਰ ਖ਼ਿਲਾਫ਼ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਸਿਸਵਾਂ ਨੇੜੇ ਧਰਨਾ ਘਿਰਾਓ ਕਰਨ ਦਾ ਪ੍ਰੋਗਰਾਮ ਮਿੱਥਿਆ ਗਿਆ ਸੀ। ਅਕਾਲੀ ਦਲ-ਬਸਪਾ ਗਠਜੋੜ ਹੋਣ ਕਾਰਨ ਦੋਵੇਂ ਪਾਰਟੀਆਂ ਵੱਲੋਂ ਸਾਂਝੇ ਤੌਰ 'ਤੇ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਕੈਪਟਨ ਸਰਕਾਰ ਨੂੰ ਘੇਰਿਆ ਗਿਆ। ਜਿਉਂ ਹੀ ਅਕਾਲੀ-ਬਸਪਾ ਕਾਰਕੁੰਨ ਫਾਰਮ ਹਾਊਸ ਦੇ ਨੇੜੇ ਪੁੱਜੇ ਤਾਂ ਪੁਲਸ ਵੱਲੋਂ ਉਨ੍ਹਾਂ ਨੂੰ ਰਾਹ 'ਚ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕਰਨ ਦੌਰਾਨ ਪੁਲਸ ਵਲੋਂ ਹਿਰਾਸਤ ’ਚ ਲਿਆ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੂੰ ਪੁਲਸ 2.30 pm ’ਤੇ ਕੁਰਾਲੀ ਸਦਾਰ ਥਾਣੇ ਲੈ ਕੇ ਆਈ। ਇਸ ਮੌਕੇ ਕਈ ਪੁਲਸ ਦੇ ਉੱਚ ਅਫਸਰ ਵੀ ਮੌਜੂਦ ਸਨ। ਕਾਗਜ਼ੀ ਕਾਰਵਾਈ ਕਰ ਕੇ 3 ਵਜੇ ਦੇ ਕਰੀਬ ਸੁਖਬੀਰ ਬਾਦਲ ਨੂੰ ਰਿਹਾਅ ਵੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਬਾਜਵਾ ਨੇ ਫਿਰ ਕੈਪਟਨ ਨੂੰ ਪਾਇਆ ਘੇਰਾ, ਹੁਣ ਰੱਖੀ ਵੱਡੀ ਮੰਗ
ਇਸ ਦੀ ਜਦੋਂ ਅਕਾਲੀਆਂ ਅਤੇ ਬਸਪਾ ਦੇ ਆਗੂਆਂ ਤੇ ਵਰਕਰਾਂ ਨੂੰ ਪਤਾ ਲੱਗਾ ਤਾਂ ਦਲਜੀਤ ਸਿੰਘ ਚੀਮਾ ,ਸਰਨਜੀਤ ਸਿੰਘ ਢਿਲੋਂ ,ਪਲਿੰਦਰਜੀਤ ਬਾਠ ,ਰਣਜੀਤ ਸਿੰਘ ਗਿੱਲ ,ਐੱਸ. ਜੀ. ਪੀ. ਸੀ. ਮੈਂਬਰ ਚਨਜੀਤ ਸਿੰਘ ਕਾਲੇਵਾਲ ,ਬਸਪਾ ਪੰਜਾਬ ਤੇ ਸਕੱਤਰ ਰਾਜਿੰਦਰ ਸਿੰਘ ਰਾਜਾ ਸਮੇਤ ਹੋਰ ਕਈ ਵਡੇ ਆਗੂ ਕੁਰਾਲੀ ਥਾਣੇ ਪੁੱਜ ਗਏ। ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਜਦੋਂ ਦੀ ਕੈਪਟਨ ਸਰਕਾਰ ਸੱਤਾ 'ਚ ਆਈ ਹੈ, ਉਦੋਂ ਤੋਂ ਮੰਤਰੀ ਅਤੇ ਕਾਂਗਰਸੀ ਆਗੂ ਪੰਜਾਬ ਨੂੰ ਲੁੱਟ ਕੇ ਖਾ ਗਏ ਹਨ।
ਅਕਾਲੀ-ਬਸਪਾ ਆਗੂਆਂ ਨੇ ਕਿਹਾ ਕਿ ਘਪਲਿਆਂ ਅਧੀਨਪੰਜਾਬ ਨੂੰ ਲੁੱਟਣ ਵਾਲੀ ਕੈਪਟਨ ਸਰਕਾਰ ਲਗਾਤਾਰ ਪੰਜਾਬੀਆਂ ਨੂੰ ਨਮੋਸ਼ੀ ਦੇ ਆਲਮ 'ਚ ਧੱਕ ਰਹੀ ਹੈ, ਜੋ ਅਕਾਲੀ ਦਲ-ਬਸਪਾ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬੇਸ਼ੱਕ ਜਿਹੜਾ ਮਰਜ਼ੀ ਪੈਂਤੜਾ ਅਜ਼ਮਾ ਲਵੇ, ਅਕਾਲੀ ਦਲ-ਬਸਪਾ ਕੈਪਟਨ ਸਰਕਾਰ ਦੀਆਂ ਵਧੀਕੀਆਂ ਤੋਂ ਡਰਨ ਵਾਲਾ ਨਹੀਂ ਹੈ।
ਇਹ ਵੀ ਪੜ੍ਹੋ : ਅਕਾਲੀ-ਬਸਪਾ ਗਠਜੋੜ ਮੌਕਾਪ੍ਰਸਤ ਤੇ ਬੇਮੇਲ : ਸੁਖਜਿੰਦਰ ਰੰਧਾਵਾ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਲਾਪਤਾ ਹੋਇਆ ਸੀ ਅਪਾਹਜ ਵਿਅਕਤੀ, ਜਾਂਚ ਦੌਰਾਨ ਸਾਹਮਣੇ ਆਈ ਪਤਨੀ ਦੀ ਹੈਵਾਨੀਅਤ ਭਰੀ ਕਰਤੂਤ
NEXT STORY