ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦੇ ਨੇੜਲੇ ਪਿੰਡ ਪੂੰਨੀਆਂ ਵਿਖੇ 26 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਕਰਦਾ ਸੇਵਾਦਾਰ ਹਰਿੰਦਰ ਸਿੰਘ 70 ਫੁੱਟ ਦੀ ਉੱਚਾਈ ਤੋਂ ਜ਼ਮੀਨ ’ਤੇ ਆ ਡਿਗਿਆ। ਇਸ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਇੱਕ ਫੈਕਟਰੀ ’ਚ ਕੰਮ ਕਰਦਾ ਸੀ ਅਤੇ ਉਹ ਹਰੇਕ ਸਾਲ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ’ਤੇ ਨਵਾਂ ਕੱਪੜਾ ਚੜ੍ਹਾਉਣ ਦੀ ਸੇਵਾ ਕਰਦਾ ਸੀ।
ਇਹ ਵੀ ਪੜ੍ਹੋ : ਸਮਰਾਲਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਮੋਟਰਸਾਈਕਲ ਸਵਾਰਾਂ ਨੂੰ ਘੜੀਸਦੀ ਲੈ ਗਈ ਗੱਡੀ
26 ਜਨਵਰੀ ਨੂੰ ਸਵੇਰੇ ਉਹ ਨਿਸ਼ਾਨ ਸਾਹਿਬ ’ਤੇ ਕੱਪੜਾ ਚੜ੍ਹਾਉਣ ਲਈ ਬਣਾਈ ਗਈ ਟਰਾਲੀ 'ਚ 70 ਫੁੱਟ ਉੱਚਾਈ ’ਤੇ ਪਹੁੰਚ ਗਿਆ ਕਿ ਅਚਾਨਕ ਤਾਰ ਟੁੱਟ ਗਈ, ਜਿਸ ਕਾਰਨ ਉਹ ਅਚਾਨਕ ਜ਼ਮੀਨ 'ਤੇ ਆ ਡਿਗਿਆ। ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਦੇਖਦਿਆਂ 'ਭਾਜਪਾ' ਨੂੰ ਪੰਜਾਬ 'ਚ ਚੁੱਕਣਾ ਪਿਆ ਇਹ ਕਦਮ
ਹਰਿੰਦਰ ਸਿੰਘ ਦੀ ਮੌਤ ਨਾਲ ਸਾਰੇ ਪਿੰਡ ’ਚ ਸੋਗ ਦਾ ਮਾਹੌਲ ਛਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰਿੰਦਰ ਸਿੰਘ ਬਹੁਤ ਹੀ ਮਿਲਣਸਾਰ ਵਿਅਕਤੀ ਸੀ। ਹਰਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ : ਲਾਲ ਕਿਲ੍ਹੇ ਦੀ ਘਟਨਾ 'ਤੇ 'ਰਵਨੀਤ ਬਿੱਟੂ' ਦਾ ਵੱਡਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ (ਵੀਡੀਓ)
ਅੱਜ ਪਿੰਡ ਪੂੰਨੀਆਂ ਵਿਖੇ ਉਸ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਹਰਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਪੁੱਤਰ ਤੇ ਇੱਕ ਧੀ ਛੱਡ ਗਿਆ ਹੈ।
ਨੋਟ : ਇਸ ਖ਼ਬਰ ਸਬੰਧ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਜਾਣੋ ਕੌਣ ਹੈ ਦੀਪ ਸਿੱਧੂ ਤੇ ਕੀ ਹੈ ਉਸ ਦਾ ਪਿਛੋਕੜ? ਕਿਸਾਨ ਹਿਤੈਸ਼ੀ ਜਾਂ ਕਿਸਾਨ ਵਿਰੋਧੀ?
NEXT STORY