ਗੋਰਾਇਆ (ਜ.ਬ.)— ਗੋਰਾਇਆ ਦੇ ਨੇੜਲੇ ਪਿੰਡ ਦੀ ਇਕ ਨਾਬਾਲਗ ਲੜਕੀ ਨੇ ਆਪਣੀ ਮਾਂ 'ਤੇ ਉਸ ਨੂੰ ਜਿਸਮਫਰੋਸ਼ੀ ਦਾ ਧੰਦਾ ਕਰਵਾਉਣ ਅਤੇ 3 ਲੱਖ 'ਚ ਆਪਣੇ ਆਸ਼ਕ ਨੂੰ ਵੇਚ ਕੇ ਉਸ ਦਾ ਵਿਆਹ ਕਰਵਾਉਣ ਦੇ ਦੋਸ਼ ਲਾਏ ਹਨ। ਜਿਸ ਮਗਰੋਂ ਥਾਣਾ ਗੁਰਾਇਆ 'ਚ ਲੜਕੀ ਦੇ ਬਿਆਨਾਂ 'ਤੇ ਗੋਰਾਇਆ ਥਾਣੇ 'ਚ ਲੜਕੀ ਦੀ ਮਾਂ ਆਸ਼ਾ ਰਾਣੀ ਅਤੇ ਰਾਮ ਲੁਭਾਇਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ 'ਚ ਮਾਂ ਨੂੰ ਇਕ ਵਿਅਕਤੀ ਸਮੇਤ ਕਾਬੂ ਕੀਤਾ ਗਿਆ।
ਕੀ ਹੈ ਮਾਮਲਾ
ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਨੇ ਆਪਣੇ ਪਿਤਾ ਨਾਲ ਲੁਧਿਆਣਾ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਕੇ ਦੱਸਿਆ ਸੀ ਕਿ ਉਸ ਦੀ ਮਾਂ ਜਿਸਮਫਰੋਸ਼ੀ ਦਾ ਧੰਦਾ ਕਰਦੀ ਹੈ, ਜਿਸ ਦੇ ਕਈਆਂ ਨਾਲ ਨਾਜਾਇਜ਼ ਸੰਬੰਧ ਹਨ। ਜਿਸ ਤੋਂ ਤੰਗ ਆ ਕੇ ਉਸ ਦੇ ਪਿਤਾ ਕਈ ਸਾਲ ਪਹਿਲਾਂ ਘਰ ਛੱਡ ਕੇ ਲੁਧਿਆਣਾ ਵੱਖਰੇ ਰਹਿਣ ਲੱਗ ਪਏ। ਜਿਸ ਤੋਂ ਬਾਅਦ ਗਲਤ ਲੋਕਾਂ ਦਾ ਘਰ ਆਉਣਾ-ਜਾਣਾ ਵਧ ਗਿਆ। ਉਸ ਦੀ ਮਾਂ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਵੀ ਜਿਸਮਫਰੋਸ਼ੀ ਲਈ ਮਜਬੂਰ ਕਰਨ ਲੱਗ ਪਈ, ਜਿਸ ਤੋਂ ਬਾਅਦ ਆਪਣੇ ਆਸ਼ਕ ਰਾਮ ਲੁਭਾਇਆ ਵਾਸੀ ਕੁਲਥਮ ਥਾਣਾ ਬਹਿਰਾਮ ਕੋਲੋਂ 3 ਲੱਖ ਲੈ ਕੇ ਉਸ ਦਾ ਵਿਆਹ ਅਗਸਤ 'ਚ ਉਸ ਨਾਲ ਕਰ ਦਿੱਤਾ।
ਸਹੁਰੇ ਪਰਿਵਾਰ 'ਚ ਆਉਂਦਿਆਂ ਹੀ ਉਸ ਦੇ ਪਤੀ ਰਾਮ ਲੁਭਾਇਆ ਨੇ ਉਸ ਨੂੰ ਜਿਸਮਫਰੋਸ਼ੀ ਕਰਨ ਲਈ ਮਜਬੂਰ ਕੀਤਾ। ਜਿਸ ਕਰਕੇ ਉਹ ਵਾਪਸ ਆਪਣੇ ਪੇਕੇ ਆਪਣੀ ਮਾਂ ਕੋਲ ਆ ਗਈ, ਜਿਸ ਨੇ ਸਾਰੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ ਪਰ ਉਸ ਦੀ ਮਾਂ ਨੇ ਉਸ ਨੂੰ ਆਪਣੇ ਪਤੀ ਦੀ ਗੱਲ ਮੰਨਣ ਲਈ ਕਿਹਾ। ਉਸ ਦੇ ਮਨ੍ਹਾ ਕਰਨ 'ਤੇ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਉਸ ਦੇ ਸਹੁਰੇ ਘਰ ਛੱਡ ਦਿੱਤਾ।
ਆਪਣੇ ਸਹੁਰੇ ਘਰ ਆਪਣੀ ਮਾਂ ਨੂੰ ਉਸ ਨੇ ਆਪਣੇ ਆਸ਼ਕ ਨਾਲ ਜਦੋਂ ਇਤਰਾਜ਼ਯੋਗ ਹਾਲਤ 'ਚ ਦੇਖਿਆ ਤਾਂ ਉਹ ਉਥੋਂ ਭੱਜ ਕੇ ਆਪਣੇ ਪਿਤਾ ਕੋਲ ਲੁਧਿਆਣਾ ਆ ਗਈ। ਜਿਸ ਤੋਂ ਪਿਤਾ ਲੁਧਿਆਣਾ ਪੁਲਸ ਕੋਲ ਗਏ ਪਰ ਮਾਮਲਾ ਗੋਰਾਇਆ ਦਾ ਹੋਣ ਕਰਕੇ ਇਸ ਮਾਮਲੇ ਨੂੰ ਗੋਰਾਇਆ ਭੇਜ ਦਿੱਤਾ। ਗੋਰਾਇਆ ਪੁਲਸ ਨੇ ਆਸ਼ਾ ਰਾਣੀ ਅਤੇ ਰਾਮ ਲੁਭਾਇਆ ਦੇ ਖਿਲਾਫ ਥਾਣਾ ਗੋਰਾਇਆ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਸੇ ਮਾਮਲੇ 'ਚ ਪੁਲਸ ਨੇ ਆਸ਼ਾ ਰਾਣੀ ਨਾਲ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ। ਦੂਜੇ ਪਾਸੇ ਗ੍ਰਿਫਤਾਰ ਕੀਤੇ ਨੌਜਵਾਨ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਨਾਜਾਇਜ਼ ਫਸਾਇਆ ਗਿਆ ਹੈ। ਪੁਲਸ ਇਸ ਦੀ ਜਾਂਚ ਕਰੇ।
ਅਟਾਰੀ ਬਾਰਡਰ 'ਤੇ ਕਸਟਮ ਵਿਭਾਗ ਨੇ ਫੜੇ ਪਾਬੰਦੀਸ਼ੁਦਾ ਸ਼ਹਿਤੂਸ਼ ਸ਼ਾਲ
NEXT STORY