ਲੁਧਿਆਣਾ (ਮੋਹਿਨੀ) : ਥਾਣਾ ਸ਼ਿਮਲਾਪੁਰੀ ਪੁਲਸ ਵੱਲੋਂ ਹਾਈ ਪ੍ਰੋਫਾਈਲ ਦੇਹ ਵਪਾਰ ਦੇ ਅੱਡੇ 'ਚ ਫੜੇ ਗਏ 6 ਮੁਲਜ਼ਮਾਂ, ਜਿਨ੍ਹਾਂ 'ਚ 3 ਵਿਦੇਸ਼ੀ ਕੁੜੀਆਂ ਅਤੇ ਦੋ ਸਥਾਨਕ ਨੌਜਵਾਨ ਸ਼ਾਮਲ ਹਨ ਅਤੇ ਇਕ ਸਥਾਨਕ ਮਹਿਲਾ ਵੀ ਸ਼ਾਮਲ ਹੈ। ਇਨ੍ਹਾਂ ਸਾਰਿਆਂ ਨੂੰ ਅੱਜ ਥਾਣਾ ਪੁਲਸ ਵੱਲੋਂ ਲੁਧਿਆਣਾ ਦੇ ਮਾਣਯੋਗ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਇਨ੍ਹਾਂ ਨੂੰ ਅਦਾਲਤ ਨੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਇਹ ਵੀ ਪੜ੍ਹੋ : ਮੁਕਤਸਰ 'ਚ ਵੱਡੀ ਵਾਰਦਾਤ, ਏ. ਟੀ. ਐੱਮ. ਹੀ ਪੁੱਟ ਕੇ ਲੈ ਗਏ ਲੁਟੇਰੇ (ਤਸਵੀਰਾਂ)
ਇਸ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਪਰ ਉਸ ਦੀ ਰਿਪੋਰਟ ਅਜੇ ਤੱਕ ਨਹੀਂ ਆਈ ਹੈ। ਅਦਾਲਤ 'ਚ ਹੋਈ ਸੁਣਵਾਈ 'ਚ ਸ਼ਿਮਲਾਪੁਰੀ ਪੁਲਸ ਨੂੰ ਹੋਰ ਰਿਮਾਂਡ ਨਹੀਂ ਮਿਲਿਆ। ਜਦਕਿ ਦੂਜੇ ਪਾਸੇ ਤਿੰਨ ਦਿਨ ਦੇ ਮਿਲੇ ਰਿਮਾਂਡ 'ਚ ਪੁਲਸ ਨੂੰ ਇਨ੍ਹਾਂ ਤੋਂ ਪੁੱਛਗਿੱਛ 'ਚ ਕੁੱਝ ਵੀ ਹਾਸਲ ਨਹੀਂ ਹੋਇਆ ਹੈ, ਜਿਸ ਕਾਰਨ ਮੁੱਖ ਦੋਸ਼ੀ ਅਜੇ ਵੀ ਪੁਲਸ ਦੀ ਪਹੁੰਚ ਤੋਂ ਦੂਰ ਹੈ। ਸੂਤਰਾਂ ਮੁਤਾਬਕ ਇਹ ਸਾਰਾ ਰੈਕੇਟ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਪਰ ਸ਼ਿਮਲਾਪੁਰੀ ਪੁਲਸ ਨੇ ਇਸ ਮਾਮਲੇ ਦੀ ਕਾਰਵਾਈ ਲਈ ਦਿੱਲੀ ਵੱਲ ਰੁੱਖ ਨਹੀਂ ਕਰ ਰਹੀ ਅਤੇ ਨਾ ਹੀ ਪੁਲਸ ਸੂਤਰ ਇਸ ਸਬੰਧ 'ਚ ਕੋਈ ਇਸ਼ਾਰਾ ਕਰ ਰਹੇ ਹਨ।
ਇਹ ਵੀ ਪੜ੍ਹੋ : 87 ਲੋਕਾਂ ਨੂੰ ਨਿਗਲਣ ਵਾਲੀ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਇਹ ਵੱਡੀ ਗੱਲ ਆਈ ਸਾਹਮਣੇ
ਸ਼ਿਵਲਿੰਗ ਦੀ ਪੂਜਾ ਦੌਰਾਨ ਉੱਭਰ ਕੇ ਆਇਆ 'ਓਮ' ਦਾ ਨਿਸ਼ਾਨ, ਸ਼ਿਵ ਭਗਤਾਂ 'ਚ ਖੁਸ਼ੀ ਦੀ ਲਹਿਰ
NEXT STORY