ਫਿਲੌਰ (ਭਾਖੜੀ) : ਸਬ-ਡਵੀਜ਼ਨ ਦੀ ਪੁਲਸ ਨੇ ਹੋਟਲ ’ਚ ਛਾਪਾ ਮਾਰ ਕੇ ਉੱਥੇ ਚੱਲ ਰਹੇ ਦੇਹ ਵਪਾਰ, ਨਸ਼ੇ ਅਤੇ ਜੂਏ ਦੇ ਅੱਡੇ ਦਾ ਭਾਂਡਾ ਭੰਨ੍ਹ ਦਿੱਤਾ। ਪੁਲਸ ਦੀ ਛਾਪੇਮਾਰੀ ਹੁੰਦੀ ਦੇਖ ਕੇ ਮੁੰਡੇ-ਕੁੜੀਆਂ ਉੱਥੇ ਹੀ ਕੱਪੜੇ ਛੱਡ ਕੇ ਖੇਤਾਂ 'ਚ ਜਾ ਲੁਕੇ। ਪੁਲਸ ਨੇ ਹੋਟਲ ਸੰਚਾਲਕ ਸਮੇਤ ਇਕ ਡਾਕਟਰ ਦੇ ਬੇਟੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਉੱਥੇ ਨਸ਼ਾ ਕਰਨ ਆਉਂਦਾ ਸੀ। ਜਾਣਕਾਰੀ ਮੁਤਾਬਕ ਥਾਣਾ ਮੁਖੀ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸੂਚਨਾਵਾਂ ਮਿਲ ਰਹੀਆਂ ਸਨ ਕਿ ਤਾਲਾਬੰਦੀ ਕਾਰਨ ਜਿੱਥੇ ਹੋਟਲਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ, ਉੱਥੇ ਫਿਲੌਰ ਤੋਂ ਜਲੰਧਰ ਵੱਲ ਜਾਣ ਵਾਲੇ ਮੁੱਖ ਨੈਸ਼ਨਲ ਹਾਈਵੇਅ ਦੇ ਨਾਲ ਬਣੇ ਹੋਟਲ ਦੇ ਸੰਚਾਲਕ ਨੇ ਬੰਦ ਕਰਨ ਦੀ ਬਜਾਏ ਆਪਣੇ ਹੋਟਲ ਨੂੰ ਦੇਹ ਵਪਾਰ ਤੋਂ ਲੈ ਕੇ ਜੂਏ ਅਤੇ ਨਸ਼ੇ ਦੇ ਸ਼ੌਕੀਨ ਨੌਜਵਾਨ ਮੁੰਡੇ-ਕੁੜੀਆਂ ਦਾ ਅੱਡਾ ਬਣਾ ਰੱਖਿਆ ਹੈ।
ਇਹ ਵੀ ਪੜ੍ਹੋ : 'ਓਲਾ-ਉਬਰ' 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਵਧੇਗੀ ਮੁਸਾਫ਼ਰਾਂ ਦੀ ਪਰੇਸ਼ਾਨੀ
ਇੰਸਪੈਕਟਰ ਕੇਵਲ ਸਿੰਘ ਨੇ ਵੱਡੀ ਗਿਣਤੀ ’ਚ ਪੁਲਸ ਫੋਰਸ ਨੂੰ ਨਾਲ ਲੈ ਕੇ ਉਕਤ ਹੋਟਲ ’ਚ ਜਿਉਂ ਹੀ ਛਾਪਾ ਮਾਰਿਆ ਤਾਂ ਦੇਹ ਵਪਾਰ ਦੇ ਧੰਦੇ ’ਚ ਸ਼ਾਮਲ ਮੁੰਡੇ-ਕੁੜੀਆਂ ਕੱਪੜੇ ਛੱਡ ਕੇ ਪਿੱਛੇ ਖੇਤਾਂ ’ਚ ਲੁਕ ਕੇ ਬਚ ਨਿਕਲਣ 'ਚ ਕਾਮਯਾਬ ਹੋ ਗਏ, ਜਦੋਂ ਕਿ ਪੁਲਸ ਨੇ ਹੋਟਲ ਦੇ ਸੰਚਾਲਕ ਗੁਰਮਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਬੁਰਜ ਖੇਲਾਂ ਅਤੇ ਕਮਲ ਪੁੱਤਰ ਸੁਰਿੰਦਰ ਪਾਲ ਵਾਸੀ ਪਿੰਡ ਅੱਪਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : JEE Main 2020 : ਪ੍ਰੀਖਿਆ ਅੱਜ ਤੋਂ ਸ਼ੁਰੂ, 'ਕੋਰੋਨਾ' ਕਾਲ ਦੌਰਾਨ ਕੀਤੇ ਗਏ ਖ਼ਾਸ ਇੰਤਜ਼ਾਮ
ਹੋਟਲ ’ਚ ਖੁਲ੍ਹੇਆਮ ਚੱਲ ਰਹੇ ਸਨ ਗੈਰ-ਕਾਨੂੰਨੀ ਧੰਦੇ
ਇੰਸ. ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹੀਏ ਤੋਂ ਪਤਾ ਲੱਗਾ ਸੀ ਕਿ ਨੈਸ਼ਨਲ ਹਾਈਵੇਅ ’ਤੇ ਬਣੇ ਇਸ ਹੋਟਲ 'ਚ ਗਾਹਕਾਂ ਨੂੰ ਕੋਈ ਖਾਣ-ਪੀਣ ਦਾ ਸਾਮਾਨ ਨਹੀਂ ਮਿਲਦਾ, ਸਗੋਂ ਗੈਰ-ਕਾਨੂੰਨੀ ਕਾਰੋਬਾਰ ਖੁੱਲ੍ਹੇਆਮ ਚੱਲਦਾ ਸੀ। ਅਮੀਰ ਘਰਾਂ ਦੇ ਮੁੰਡੇ ਉਕਤ ਹੋਟਲ 'ਚ ਪੁੱਜ ਕੇ ਨਸ਼ਾ ਕਰ ਕੇ ਉੱਥੇ ਹੀ ਪਏ ਰਹਿੰਦੇ ਹਨ ਅਤੇ ਹੋਟਲ ਸੰਚਾਲਕ ਇਨ੍ਹਾਂ ਕਮਰਿਆਂ 'ਚ ਦੇਹ ਵਪਾਰ ਦੇ ਧੰਦੇ ਤੋਂ ਇਲਾਵਾ ਜੂਏ ਦਾ ਅੱਡਾ ਵੀ ਚਲਾਉਂਦਾ ਹੈ। ਅੱਜ ਜਿਉਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉੱਥੇ ਕੁਝ ਨੌਜਵਾਨ ਨਸ਼ਾ ਕਰਨ ਪੁੱਜੇ ਹਨ ਤਾਂ ਉਨ੍ਹਾਂ ਨੇ ਆਪਣੀ ਪੁਲਸ ਫੋਰਸ ਦੇ ਨਾਲ ਤੁਰੰਤ ਉੱਥੇ ਛਾਪੇਮਾਰੀ ਕਰ ਦਿੱਤੀ।
ਇਹ ਵੀ ਪੜ੍ਹੋ : ਪੁੱਛਾਂ ਦੇਣ ਵਾਲੇ ਬਾਬੇ ਨੇ ਕੁੜੀ ਨੂੰ ਕੋਲ ਬਿਠਾ ਦਰਵਾਜ਼ੇ ਦੀ ਲਾਈ ਕੁੰਡੀ, ਜ਼ਬਰਨ ਉਤਾਰੇ ਕੱਪੜੇ ਤੇ ਫਿਰ...
ਜਿਉਂ ਹੀ ਉਨ੍ਹਾਂ ਦੀਆਂ ਗੱਡੀਆਂ ਹੋਟਲ ਦੇ ਬਾਹਰ ਪੁੱਜੀਆਂ ਤਾਂ ਕੁਝ ਮੁੰਡੇ-ਕੁੜੀਆਂ ਗੱਡੀਆਂ ਦੇਖ ਕੇ ਭੱਜਣ ’ਚ ਕਾਮਯਾਬ ਹੋ ਗਏ ਅਤੇ ਜੋ ਤਸਕਰ ਉਨ੍ਹਾਂ ਨੂੰ ਨਸ਼ੇ ਦੀ ਖੇਪ ਦੇਣ ਆਉਣ ਵਾਲਾ ਸੀ, ਉਹ ਬਾਹਰੋਂ ਹੀ ਪੁਲਸ ਦੀਆਂ ਗੱਡੀਆਂ ਦੇਖ ਕੇ ਫਰਾਰ ਹੋ ਗਿਆ। ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਅੱਪਰਾ ਦੇ ਰਹਿਣ ਵਾਲੇ ਵੈਟਰਨਰੀ ਡਾਕਟਰ ਦੇ ਬੇਟੇ ਕਮਲ ਨੂੰ ਉੱਥੇ ਨਸ਼ਾ ਕਰਦੇ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਸਾਰਿਆਂ ਸਾਹਮਣੇ ਮੰਨਿਆ ਕਿ ਉਸ ਨੂੰ ਨਸ਼ਾ ਲੱਗ ਚੁੱਕਾ ਹੈ ਅਤੇ ਉਹ ਆਮ ਕਰ ਕੇ ਇਸ ਹੋਟਲ 'ਚ ਆਉਂਦਾ-ਜਾਂਦਾ ਰਹਿੰਦਾ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਹੋਣ 'ਤੇ ਦੁਖ਼ੀ ਨੌਜਵਾਨ ਨੇ ਪਹਿਲੀ ਮੰਜ਼ਿਲ ਤੋਂ ਮਾਰੀ ਸੀ ਛਾਲ, ਹਸਪਤਾਲ 'ਚ ਤੋੜਿਆ ਦਮ
800 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਵਸੂਲਦਾ ਸੀ ਕਮਰੇ ਦਾ ਕਿਰਾਇਆ
ਪੁਲਸ ਹਿਰਾਸਤ ’ਚ ਹੋਟਲ ਦੇ ਸੰਚਾਲਕ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਕਤ ਹੋਟਲ ਉਸ ਨੇ ਡੇਢ ਸਾਲ ਪਹਿਲਾਂ 25 ਹਜ਼ਾਰ ਰੁਪਏ ਮਹੀਨੇ ਦੇ ਹਿਸਾਬ ਨਾਲ ਕਿਰਾਏ ’ਤੇ ਲਿਆ ਹੋਇਆ ਹੈ। ਹੋਟਲ 'ਚ ਏ. ਸੀ., ਨਾਨ-ਏ. ਸੀ. ਦੋਵੇਂ ਤਰ੍ਹਾਂ ਦੇ ਕਮਰੇ ਹਨ। ਦੇਹ ਵਪਾਰ ਦੇ ਸ਼ੌਕੀਨ, ਜੂਆ ਖੇਡਣ ਵਾਲੇ ਜਾਂ ਫਿਰ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਹੋਟਲ ਦਾ ਕਮਰਾ ਦਿਨ ਦੇ ਹਿਸਾਬ ਨਾਲ ਨਹੀਂ, ਸਗੋਂ ਘੰਟਿਆਂ ਦੇ ਹਿਸਾਬ ਨਾਲ ਦਿੰਦਾ ਸੀ। ਏ. ਸੀ. ਕਮਰੇ ਦਾ ਉਹ 800 ਰੁਪਏ ਪ੍ਰਤੀ ਘੰਟਾ, ਜਦੋਂ ਕਿ ਬਿਨਾਂ ਏ. ਸੀ. ਕਮਰੇ ਦਾ 600 ਰੁਪਏ ਵਸੂਲਦਾ ਸੀ। ਪੁਲਸ ਵੱਲੋਂ ਮਾਰੇ ਛਾਪੇ ਦੌਰਾਨ ਤਾਸ਼ ਦੀਆਂ ਡੱਬੀਆਂ ਅਤੇ ਦੇਹ ਵਪਾਰ ਦੇ ਧੰਦੇ 'ਚ ਵਰਤੇ ਜਾਣ ਵਾਲੇ ਦਵਾਈਆਂ ਦੇ ਪੱਤੇ ਅਤੇ ਹੋਰ ਇਤਰਾਜ਼ਯੋਗ ਸਾਮਨ ਪਿਆ ਸੀ, ਜਿਸ ਤੋਂ ਸਾਫ ਪਤਾ ਲੱਗਦਾ ਸੀ ਕਿ ਉਕਤ ਹੋਟਲ ’ਚ ਨਾਜਾਇਜ਼ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਸਨ।
ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦਾ ਤਾਂਡਵ: 121 ਨਵੇਂ ਮਾਮਲਿਆਂ ਦੀ ਪੁਸ਼ਟੀ, 7 ਮੌਤਾਂ
NEXT STORY