ਅੰਮ੍ਰਿਤਸਰ (ਦਲਜੀਤ) : ਪੰਜਾਬ ਸਰਕਾਰ ਦੀ ਲੱਖ ਹੰਭਲਿਆਂ ਦੇ ਬਾਵਜੂਦ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਅੰਮ੍ਰਿਤਸਰ 'ਚ 2 ਦਿਨ ਤਾਲਾਬੰਦੀ ਤੋਂ ਬਾਅਦ 7 ਮੌਤਾਂ ਹੋ ਗਈਆਂ ਹਨ, ਉਥੇ ਹੀ ਮਹਾਮਾਰੀ 'ਚ ਸਭ ਤੋਂ ਜ਼ਿਆਦਾ ਹੁਣ ਤੱਕ ਦੇ 121 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ । ਇਨ੍ਹਾਂ 'ਚੋਂ ਸਰਕਾਰੀ ਟੀ. ਵੀ. ਹਸਪਤਾਲ ਦੇ 2 ਚੀਫ ਫਾਰਮਾਸਿਸਟ ਹਨ ਜਦਕਿ ਇਸ ਤੋਂ ਪਹਿਲਾਂ ਉਕਤ ਸਾਲ ਦੇ ਇਕ ਚੀਫ ਫਾਰਮਾਸਿਸਟ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਫਿਲਹਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 165 ਹੋ ਗਈ ਹੈ ਅਤੇ ਕੁਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 4042 ਹੋ ਚੁੱਕੀ ਹੈ। ਇਨ੍ਹਾਂ 'ਚੋਂ 3112 ਠੀਕ ਹੋ ਚੁੱਕੇ ਹਨ ਜਦਕਿ 765 ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਸਰਕਾਰ ਵਲੋਂ 2 ਦਿਨਾਂ ਤਾਲਾਬੰਦੀ ਕੀਤੀ ਗਈ ਹੈ ਪਰ ਉਸਦਾ ਵੀ ਕੋਈ ਫਾਇਦਾ ਨਹੀਂ ਹੋ ਰਿਹਾ। ਤਾਲਾਬੰਦੀ ਤੋਂ ਬਾਅਦ ਵੀ ਤੇਜ਼ੀ ਨਾਲ ਕੇਸ ਬਾਹਰ ਆ ਰਹੇ ਹਨ। ਸਿਹਤ ਵਿਭਾਗ ਅਨੁਸਾਰ ਆਏ ਮਾਮਲਿਆਂ 'ਚੋਂ 81 ਮਾਮਲੇ ਕੰਮਿਊਨਿਟੀ ਦੇ ਹਨ ਜਦਕਿ 40 ਮਾਮਲੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਹਨ।
ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ, 7 ਬੱਚਿਆਂ ਦੇ ਪਿਓ ਵਲੋਂ 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਮਰਨੇ ਵਾਲੇ ਮਰੀਜ਼ :
* ਕੇਵਲ ਸਿੰਘ (65) ਨਿਵਾਸੀ ਖਿਆਲਾ ਅਜਨਾਲਾ, ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਉਹ ਹਾਈਪਰਟੈਨਸ਼ਨ ਅਤੇ ਡਾਇਬਿਟੀਜ਼ ਤੋਂ ਵੀ ਪੀੜਤ ਸੀ।
* ਕੌਸ਼ਲਿਆ ਦੇਵੀ (95) ਨਿਵਾਸੀ ਛੇਹਰਟਾ ਸਾਹਿਬ, ਗੁਰੂ ਨਾਨਕ ਦੇਵ ਹਸਪਤਾਲ ਵਿਚ ਸੀ ਦਾਖਲ, ਹਾਰਟ ਅਤੇ ਡਾਇਬਿਟੀਜ਼ ਦੀ ਵੀ ਸਮੱਸਿਆ ਸੀ।
* ਕੰਵਰਜੀਤ ਸਿੰਘ (80), ਨਿਵਾਸੀ ਗੁਰੂ ਅਮਰਦਾਸ ਐਵੇਨਿਊ, ਗੁਰੂ ਨਾਨਕ ਦੇਵ ਹਸਪਤਾਲ ਵਿਚ ਸੀ ਦਾਖਲ। ਉਹ ਵੀ ਹਾਈਪਰਟੇਨਸ਼ਨ ਅਤੇ ਡਾਇਬਿਟੀਜ਼ ਦੇ ਸ਼ਿਕਾਰ ਸੀ।
* ਸੁਰਿੰਦਰ ਸਿੰਘ (70) , ਨਿਵਾਸੀ ਸਹਿਜ ਐਕਲੇਵ, ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਸੀ ਦਾਖਲ, ਸਾਹ ਅਤੇ ਸ਼ੂਗਰ ਦੀ ਸਮੱਸਿਆ ਸੀ।
* ਪ੍ਰਕਾਸ਼ ਕੌਰ (72), ਨਿਵਾਸੀ ਨਾਰਾਇਣਗੜ੍ਹ ਛਹਰਟਾ, ਗੁਰੂ ਨਾਨਕ ਦੇਵ ਹਸਪਤਾਲ ਵਿਚ ਸੀ ਦਾਖਲ। ਉਨ੍ਹਾਂ ਨੂੰ ਵੀ ਹਾਈਪਰਟੈਨਸ਼ਨ ਅਤੇ ਡਾਇਬਿਟੀਜ਼ ਦੀ ਸ਼ਿਕਾਇਤ ਸੀ।
* ਕੋਮਲ ਅਰੋੜਾ (29), ਨਿਵਾਸੀ ਰਾਮਤੀਰਥ, ਗੁਰੂ ਨਾਨਕ ਦੇਵ ਹਸਪਤਾਲ ਵਿਚ ਸੀ ਦਾਖਲ।
* ਬਲਬੀਰ ਕੌਰ (77) ਨਿਵਾਸੀ ਲੋਹਾਰਕਾ ਕਲਾਂ, ਆਈ. ਵੀ . ਵਾਈ. ਹਸਪਤਾਲ ਵਿਚ ਚੱਲ ਰਿਹਾ ਸੀ ਇਲਾਜ। ਉਹ ਕੈਂਸਰ ਦੀ ਸ਼ਿਕਾਰ ਸੀ।
ਇਹ ਵੀ ਪੜ੍ਹੋ : ਮੋਗਾ ਤੋਂ ਬਾਅਦ ਹੁਣ ਇਸ ਜਗ੍ਹਾ 'ਤੇ ਲਹਿਰਾਇਆ ਖਾਲਿਸਤਾਨੀ ਝੰਡਾ
ਸਿਹਤ ਵਿਭਾਗ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਨੂੰ ਨਹੀਂ ਕਰ ਰਿਹਾ ਕੁਆਰੰਟਾਈਨ
ਸਿਹਤ ਵਿਭਾਗ ਕੋਰੋਨਾ ਮਹਾਮਾਰੀ ਦੌਰਾਨ ਖੁੱਦ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਧਿਆਨ ਨਹੀਂ ਰੱਖ ਰਿਹਾ ਹੈ । ਵਿਭਾਗ 'ਚ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਆਏ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਕੁਆਰੰਟਾਈਨ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਉਹ ਵੀ ਆਪਣੇ ਅੰਦਰ ਕੋਰੋਨਾ ਦਾ ਵਾਇਰਸ ਲਈ ਬਿਨਾਂ ਟੈਸਟ ਦੇ ਇਧਰ-ਉੱਧਰ ਘੁੰਮ ਰਹੇ ਹੈਨ। ਸਿਵਲ ਸਰਜਨ ਦਫ਼ਤਰ 'ਚ ਵੀ ਕਈ ਲੋਕ ਖਾਂਸੀ, ਜੁਕਾਮ ਆਦਿ ਕੋਰੋਨਾ ਦੇ ਲਛਣਾਂ ਤੋਂ ਪੀੜਤ ਹੈ ਪਰ ਉਹ ਵੀ ਆਪਣਾ ਟੈਸਟ ਨਹੀਂ ਕਰਵਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਦੇ ਕਈ ਅਧਿਕਾਰੀ ਤਾਂ ਅਜਿਹੇ ਹਨ ਜੋ ਪਾਜ਼ੇਟਿਵ ਆਏ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਸੰਪਰਕ 'ਚ ਸਨ ਪਰ ਉਨ੍ਹਾਂ ਨੇ ਅਜੇ ਤੱਕ ਆਪਣਾ ਟੈਸਟ ਨਹੀਂ ਕਰਵਾਇਆ ਹੈ।
ਇਹ ਵੀ ਪੜ੍ਹੋ :
ਮੋਗਾ ਤੋਂ ਬਾਅਦ ਹੁਣ ਇਸ ਜਗ੍ਹਾ 'ਤੇ ਲਹਿਰਾਇਆ ਖਾਲਿਸਤਾਨੀ ਝੰਡਾ
NEXT STORY