ਲੁਧਿਆਣਾ (ਰਾਮ) : ਮੋਤੀ ਨਗਰ ਥਾਣੇ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਇਕ ਔਰਤ ਦਾ ਸਰੀਰਕ ਸ਼ੋਸ਼ਣ ਕਰਨ, ਉਸ ਦਾ ਗਰਭਪਾਤ ਕਰਵਾਉਣ ਲਈ ਮਜਬੂਰ ਕਰਨ ਅਤੇ ਵਿਆਹ ਦਾ ਝਾਂਸਾ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।
ਰਿਪੋਰਟਾਂ ਅਨੁਸਾਰ ਪੁਲਸ ਨੇ 26 ਜੂਨ ਨੂੰ ਜਮਾਲਪੁਰ ਦੀ ਰਹਿਣ ਵਾਲੀ ਮਾਰਵੀ ਵਲੋਂ ਦਰਜ ਕਰਵਾਈ ਸ਼ਿਕਾਇਤ ’ਤੇ ਕਾਰਵਾਈ ਕੀਤੀ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲੇ ਦੇ ਬਕਾਨਾ ਨੇੜੇ ਸ਼ਰੀਫਗੜ੍ਹ ਪਿੰਡ ਦੇ ਰਹਿਣ ਵਾਲੇ ਵਿਕਰਮ ਸਿੰਘ ਨੇ ਵਿਆਹ ਦਾ ਵਾਅਦਾ ਕਰ ਕੇ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ ਸਨ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੇ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ। ਘਟਨਾ ਦੌਰਾਨ ਉਹ ਗਰਭਵਤੀ ਹੋ ਗਈ, ਜਿਸ ਤੋਂ ਬਾਅਦ ਵਿਕਰਮ ਸਿੰਘ ਨੇ ਦਵਾਈ ਦਿੱਤੀ ਅਤੇ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ। ਇਸ ਤੋਂ ਇਲਾਵਾ, ਮੁਲਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਤੋਂ 2 ਲੱਖ ਰੁਪਏ ਲਏ ਅਤੇ ਬਾਅਦ ਵਿਚ ਰਿਸ਼ਤਾ ਤੋੜ ਦਿੱਤਾ।
ਸ਼ਿਕਾਇਤ ਦੇ ਆਧਾਰ ’ਤੇ ਮੋਤੀ ਨਗਰ ਥਾਣੇ ਦੀ ਪੁਲਸ ਨੇ ਵਿਕਰਮ ਸਿੰਘ ਵਿਰੁੱਧ ਧੋਖਾਦੇਹੀ ਅਤੇ ਸਰੀਰਕ ਸ਼ੋਸ਼ਣ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ ਦੀ ਵੱਡੀ ਲਾਪ੍ਰਵਾਹੀ: ਪਿਤਾ ਦੀ ਥਾਂ ਘਰ ਪਹੁੰਚੀ ਅਣਜਾਣ ਔਰਤ ਦੀ ਲਾਸ਼, ਧੀ ਦੀ ਜ਼ਿਦ ਨੇ ਖੋਲ੍ਹਿਆ ਭੇਤ
NEXT STORY