ਜਲੰਧਰ — 'ਨਾਨਕ ਸ਼ਾਹ ਫਕੀਰ' ਮਾਮਲੇ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੇ ਸ਼੍ਰੋਮਣੀ ਕਮੇਟੀ ਦੀ ਹੋ ਰਹੀ ਆਲੋਚਨਾ ਤੇ ਵਿਦੇਸ਼ੀ ਸੰਗਠਨਾਂ 'ਚ ਪੈਦਾ ਹੋ ਰਹੇ ਗੁੱਸੇ ਨੂੰ ਦੇਖਦੇ ਹਰ ਜ਼ਿੰਮੇਵਾਰ ਪੱਖ ਆਪਣਾ ਕਰਨ 'ਚ ਜੁੱਟਿਆ ਹੋਇਆ ਹੈ। ਇਸ ਮਾਮਲੇ 'ਚ ਮੁਆਫੀਆਂ ਦਾ ਦੌਰ ਸ਼ੁਰੂ ਕਰਕੇ ਆਪਣੇ ਆਪ ਨੂੰ ਵਿਵਾਦ ਤੋਂ ਇਕ ਪਾਸੇ ਕਰਨ ਦੀ ਪਹਿਲੀ ਕੋਸ਼ਿਸ਼ ਦੇ ਤੌਰ 'ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵਾਟਸਐਪ 'ਤੇ ਇਕ ਹੁਕਮ ਦੇ ਕੇ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰੂ ਘਰਾਂ 'ਚ ਫਿਲਮ ਦੇਖਣ ਲਈ ਪੱਤਰ ਜਾਰੀ ਕੀਤਾ ਗਿਆ ਸੀ ਤੇ ਇਹ ੁਪੱਤਰ ਤੁਰੰਤ ਵਾਪਸ ਲੈ ਲਿਆ ਗਿਆ ਸੀ।
ਆਪਣੇ ਮੁਆਫੀਨਾਮੇ 'ਚ ਰੂਪ ਸਿੰਘ ਨੇ ਕਿਹਾ ਹੈ ਕਿ ਇਹ ਪੱਤਰ ਜਾਰੀ ਕਰਨਾ ਮੇਰੀ ਭਾਰੀ ਭੁਲ ਸੀ,ਜਿਸ ਦਾ ਮੈਨੂੰ ਖੇਦ ਹੈ। ਉਨ੍ਹਾਂ ਸਮੂਹ ਸੰਗਤਾਂ ਤੋਂ ਮੁਆਫੀ ਮੰਗੀ ਹੈ। ਡਾ. ਰੂਪ ਸਿੰਘ ਵਲੋਂ ਜਾਰੀ ਉਕਤ ਮੁਆਫੀਨਾਮੇ 'ਚ ਉਨ੍ਹਾਂ ਨੇ ਇਹ ਜ਼ਰੂਰ ਸਪਸ਼ੱਟ ਕੀਤਾ ਹੈ ਕਿ ਉਨ੍ਹਾਂ ਨੇ ਪਹਿਲਾਂ ਪੱਤਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੇ ਫਿਲਮ ਨੂੰ ਰਿਲੀਜ਼ ਕਰਨ ਸੰਬਧਿਤ ਜਾਰੀ ਪੱਤਰ ਤੇ ਦਫਤਰੀ ਸਬ ਕਮੇਟੀ ਦੇ ਰਿਪੋਰਟ ਦੇ ਆਧਾਰ 'ਤੇ ਫਿਲਮ ਦੇ ਨਿਰਮਾਤਾ ਸ. ਹਰਿੰਦਰ ਸਿੰਘ ਸਿੱਕਾ ਵਲੋਂ ਲਿਖਤ ਮੰਗ 'ਤੇ ਹੀ ਇਹ ਪੱਤਰ ਜਾਰੀ ਕੀਤਾ ਸੀ।
ਜਲੰਧਰ: ਸਾਬਕਾ ਕੌਂਸਲਰ ਕਸਤੂਰੀ ਲਾਲ ਦੇ ਪੋਤੇ ਦੀ ਲਾਸ਼ ਖੂਹ 'ਚੋਂ ਬਰਾਮਦ
NEXT STORY