ਚੀਮਾ ਮੰਡੀ/ਸੰਗਰੂਰ (ਤਰਲੋਚਨ ਗੋਇਲ): ਭਾਰਤ ਚੀਨ ਬਾਰਡਰ ਤੇ ਲੱਦਾਖ ਦੀ ਗਲਵਾਨ ਘਾਟੀ 'ਚ ਹਿੰਸਕ ਝੜਪ ਦੌਰਾਨ ਪੰਜਾਬ ਦੇ ਸ਼ਹੀਦ ਹੋਏ ਚਾਰ ਮਹਾਨ ਸਪੂਤਾਂ 'ਚੋਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਲਾਵਾਲ ਦੇ ਪੰਜਾਬ ਰੈਜੀਮੈਂਟ ਦੇ ਸਿਪਾਹੀ ਗੁਰਬਿੰਦਰ ਸਿੰਘ(22) ਨੂੰ ਪਿੰਡ ਤੋਲਾਵਾਲ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਵਲੋਂ ਨਮ ਅੱਖਾਂ ਨਾਲ ਪੂਰੀਆਂ ਧਾਰਮਿਕ ਰਹੂ-ਰੀਤਾ ਮੁਤਾਬਕ ਫੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ।
ਇਹ ਵੀ ਪੜ੍ਹੋ: ਚੀਕ-ਚੀਕ ਕੇ ਬੋਲ੍ਹਿਆ ਸ਼ਹੀਦ ਗੁਰਵਿੰਦਰ ਦਾ ਪਰਿਵਾਰ 'ਲੜਾਈ ਲੜਨ ਤੋਂ ਪਹਿਲਾਂ ਇਕ ਵਾਰ ਦੱਸ ਤਾਂ ਦਿੰਦਾ' (ਵੀਡੀਓ)
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਭਾਰਤ ਚੀਨ ਬਾਰਡਰ ਤੇ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ 'ਚ ਜ਼ਿਲ੍ਹਾ ਸੰਗਰੂਰ ਦੇ ਕਸਬਾ ਚੀਮਾ ਮੰਡੀ ਨੇੜਲੇ ਪਿੰਡ ਤੋਲਾਵਾਲ ਦਾ 22 ਸਾਲਾ ਨੌਜਵਾਨ ਗੁਰਬਿੰਦਰ ਸਿੰਘ ਦੁਸ਼ਮਣਾਂ ਨਾਲ ਲੋਹਾ ਲੈਂਦਾ ਹੋਇਆ ਸਹੀਦੀ ਦਾ ਜਾਮ ਪੀ ਗਿਆ ਸੀ । ਦੇਸ਼ ਲਈ ਕੁਰਬਾਨ ਹੋਣ ਵਾਲੇ ਪਿੰਡ ਤੋਲਾਵਾਲ ਦੇ ਲਾਭ ਸਿੰਘ ਤੇ ਮਾਤਾ ਚਰਨਜੀਤ ਕੌਰ ਦੇ ਸਭ ਤੋਂ ਛੋਟੇ ਪੁੱਤਰ ਗੁਰਪ੍ਰੀਤ ਸਿੰਘ ਤੇ ਭੈਣ ਸੁਖਜੀਤ ਕੌਰ ਦੇ ਸਭ ਤੋਂ ਛੋਟੇ ਭਰਾ ਸ਼ਹੀਦ ਗੁਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਸ਼ੁਕਰਵਾਰ ਨੂੰ ਜਿਉਂ ਹੀ ਪਿੰਡ ਪੁੱਜੀ ਤਾਂ ਸਾਰੇ ਪਿੰਡ ਦਾ ਮਹੌਲ ਗਮਗੀਨ ਹੋ ਗਿਆ। ਰੋਂਦੇ ਪਰਿਵਾਰ ਨੂੰ ਦੇਖਦੇ ਹੋਏ ਹਰ ਇਕ ਦੀ ਅੱਖ ਨਮ ਸੀ। ਫੌਜ ਦੀ ਗੱਡੀ ਜਿਵੇਂ ਹੀ ਸ਼ਹੀਦ ਫੌਜੀ ਗੁਰਬਿੰਦਰ ਸਿੰਘ ਦੀ ਦੇਹ ਨੂੰ ਘਰ ਲੈਕੇ ਪੁੱਜੀ ਤਾਂ ਅੰਤਿਮ ਦਰਸ਼ਨਾਂ ਲਈ ਭਾਰੀ ਗਿਣਤੀ 'ਚ ਲੋਕ ਇਕੱਤਰ ਹੋਏ ਸਨ, ਜਿਨ੍ਹਾਂ ਵਲੋਂ ਸ਼ਹੀਦ ਗੁਰਬਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ। ਇਸ ਮੌਕੇ ਵਿਜੇਇੰਦਰ ਸਿੰਗਲਾ, ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਵਿਧਾਇਕ ਅਮਨ ਅਰੋੜਾ, ਪੰਜਾਬ ਦੇ ਰਾਜਪਾਲ ਬੀ.ਪੀ. ਬਦਨੌਰ, ਡਿਪਟੀ ਕਮਿਸ਼ਨਰ ਦੇ ਸੰਗਰੂਰ ਰਾਮਵੀਰ ਸਿੰਘ ਅਤੇ ਵੱਡੀਆਂ ਸ਼ਖਸੀਆਂ ਵਲੋਂ ਸ਼ਰਧਾਂਜ਼ਲੀਆਂ ਵੀ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: ਸ਼ਹੀਦ ਗੁਰਤੇਜ ਸਿੰਘ ਦੀ ਮਾਂ ਦੇ ਬੋਲ 'ਪੁੱਤ ਕਦੇ ਨਾ ਭੁੱਲਣ ਵਾਲੇ ਜ਼ਖਮ ਦੇ ਗਿਆ' (ਵੀਡੀਓ)
ਇਹ ਵੀ ਪੜ੍ਹੋ: ਗੁਰੂਹਰਸਹਾਏ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ, ਟਿੱਕੀਆਂ ਵੇਚਣ ਵਾਲੇ ਦੀ ਰਿਪੋਰਟ ਆਈ ਨੈਗੇਟਿਵ
ਐੱਸ. ਟੀ. ਐੱਫ. ਦੀ ਵੱਡੀ ਕਾਮਯਾਬੀ, ਔਰਤ ਸਣੇ 3 ਨੂੰ ਹੈਰੋਇਨ ਸਮੇਤ ਕੀਤਾ ਕਾਬੂ
NEXT STORY