ਈਸੜੂ / ਬੀਜਾ / ਖੰਨਾ, (ਬੈਨੀਪਾਲ / ਬਿਪਨ / ਕਮਲ / ਸੁਖਵਿੰਦਰ ਕੌਰ)- ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜੇ ਭਗਵੰਤ ਮਾਨ ਨੇ ਸ਼ਹੀਦ ਦੇ ਆਦਮ-ਕੱਦ ਬੁੱਤ ’ਤੇ ਫੁੱਲ ਮਾਲਾਵਾਂ ਪਾਉਣ ਉਪਰੰਤ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਕਿਹਾ ਕਿ ਜਿਹੜਾ ਬੰਦਾ ਸਹੁੰ ਖਾ ਕੇ ਮੁੱਕਰ ਗਿਆ, ਉਹ ਖੰਨਾ ਨੂੰ ਜ਼ਿਲਾ ਕੀ ਬਣਾਉ। ਇਥੇ ਵਰਣਨਯੋਗ ਹੈ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਈਸੜੂ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਪਹਿਲਾ ਕੰਮ ਖੰਨਾ ਨੂੰ ਜ਼ਿਲਾ ਬਣਾਉਣ, ਈਸੜੂ ਦੇ ਸਰਵਪੱਖੀ ਵਿਕਾਸ ਲਈ 2 ਕਰੋੜ ਰੁਪਏ ਦੇਣ ਦੀ ਗੱਲ ਆਖੀ ਸੀ ਜੋ ਕਿ ਦਿੱਤੇ ਗਏ ਬਿਆਨ ਸਿਰਫ ਹਵਾ ਵਿਚ ਹੀ ਹਨ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਸ਼ਹੀਦੀ ਸਮਾਗਮ ’ਚ ਨਹੀਂ ਜਾਂਦੇ, ਸਿਰਫ ਐਸ਼-ਪ੍ਰਸਤੀ ਹੀ ਕਰਦੇ ਹਨ। ਸੁਖਪਾਲ ਸਿੰਘ ਖਹਿਰਾ ਦੇ ਪੋਸਟਰਾਂ ’ਤੇ ਮਲੀ ਗਈ ਕਾਲਖ ’ਤੇ ਬੋਲਦਿਆਂ ਮਾਨ ਨੇ ਕਿਹਾ ਕਿ ਵਿਚਾਰਕ ਮੱਤਭੇਦ ਹੋ ਸਕਦੇ ਹਨ ਜੋ ਬੈਠ ਕੇ ਹੱਲ ਹੋ ਸਕਦੇ ਹਨ, ਅਜਿਹੀਆਂ ਘਟਨਾਵਾਂ ਦੀ ਮੈਂ ਸਖਤ ਨਿੰਦਾ ਕਰਦਾ ਹਾਂ। ਪਾਰਟੀ ਨੂੰ ਇਕਜੁੱਟ ਕਰਨ ਬਾਰੇ ਉਨ੍ਹਾਂ ਕਿਹਾ ਕਿ 2-4 ਦਿਨਾਂ ’ਚ ਸਭ ਕੁਝ ਠੀਕ ਹੋ ਜਾਵੇਗਾ।
ਕੇਂਦਰੀ ਜੇਲ ’ਚ ਗੈਂਗਸਟਰ ਨੇ ਵਿਚਾਰ ਅਧੀਨ ਕੈਦੀ ਦਾ ਪਾਡ਼ਿਆ ਸਿਰ
NEXT STORY