ਜਲੰਧਰ (ਸੁਨੀਲ ਧਵਨ, ਜਤਿੰਦਰ ਚੋਪੜਾ)— ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹਣ ਨਾਲ ਉਮੀਦ ਦੀ ਇਕ ਨਵੀਂ ਕਿਰਨ ਨਜ਼ਰ ਆ ਰਹੀ ਹੈ। ਇਕ ਉਮੀਦ ਜਾਗੀ ਹੈ। ਸੰਗਤ ਦੀ 72 ਵਰ੍ਹਿਆਂ ਦੀ ਅਤੇ ਸੁਪਰੀਮ ਕੋਰਟ 'ਚ ਅਯੁੱਧਿਆ ਦੀ ਅਰਦਾਸ ਸੁਣੀ ਗਈ। ਜਾਖੜ ਬੀਤੇ ਦਿਨੀਂ ਪੰਜਾਬ ਕੇਸਰੀ ਗਰੁੱਪ ਵੱਲੋਂ ਕਰਵਾਏ ਗਏ 116ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਜਾਖੜ ਨੇ ਸ਼੍ਰੀ ਵਿਜੇ ਚੋਪੜਾ ਜੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਣ ਦੀ ਇਸ ਮੰਚ ਰਾਹੀਂ ਮੁਹਿੰਮ ਚਲਾਈ ਜਾ ਰਹੀ ਹੈ, ਉਸੇ ਤਰ੍ਹਾਂ ਆਪਣੀ ਕਲਮ ਦੀ ਤਾਕਤ ਨਾਲ ਆਵਾਜ਼ ਉਠਾਓ ਕਿ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਮੀਆਂ-ਮੀਰ ਤੋਂ ਰਖਵਾਇਆ ਸੀ, ਜਿਸ ਨਾਲ ਸਵਰਣ ਮੰਦਰ ਸਦੀਆਂ ਤੱਕ ਆਪਣੇ-ਆਪ 'ਚ ਭਾਈਚਾਰੇ, ਅਮਨ-ਸ਼ਾਂਤੀ ਦੀ ਮਿਸਾਲ ਬਣਿਆ ਰਹੇਗਾ, ਠੀਕ ਉਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਿਖਾਏ ਰਸਤੇ 'ਤੇ ਚੱਲਦੇ ਹੋਏ ਅਯੁੱਧਿਆ 'ਚ ਸ੍ਰੀ ਰਾਮ ਮੰਦਰ ਦਾ ਨੀਂਹ ਪੱਥਰ ਵੀ ਸਰਵ-ਸਮਾਜ ਦੇ ਹੱਥੋਂ ਰਖਵਾਇਆ ਜਾਵੇ ਤਾਂ ਕਿ ਦੇਸ਼ ਦੇ ਭਾਈਚਾਰੇ 'ਚ ਦਰਾਰ ਪਾਉਣ ਵਾਲਿਆਂ ਦੇ ਮਨਸੂਬੇ ਇਸ ਨੀਂਹ ਦੇ ਹੇਠਾਂ ਹੀ ਦੱਬ ਕੇ ਰਹਿ ਜਾਣ। ਜਾਖੜ ਨੇ ਕਿਹਾ ਕਿ ਸਾਰਾ ਹਿੰਦੋਸਤਾਨ ਮੰਦਰ ਨਿਰਮਾਣ 'ਚ ਯੋਗਦਾਨ ਪਾਵੇ ਤਾਂ ਕਿ ਰਿਸ਼ਤਿਆਂ 'ਚ ਆਈ ਖਟਾਸ ਖਤਮ ਹੋ ਜਾਵੇ।
ਉਨ੍ਹਾਂ ਕਿਹਾ ਕਿ ਅਸੀਂ ਮੰਦਰ ਮਸਜਿਦ ਦੀ ਗੱਲ ਤਾਂ ਕਰਦੇ ਹਾਂ ਪਰ ਭਗਵਾਨ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕੇ। ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੇ ਹਨ, ਜਿਨ੍ਹਾਂ ਨੇ ਮਨੁੱਖਤਾ, ਭਾਈਚਾਰੇ ਅਤੇ ਆਸਥਾ ਦੀ ਲਾਜ ਰੱਖ ਲਈ। ਜਾਖੜ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸਰਹੱਦ 'ਤੇ ਕੰਡਿਆਲੀ ਤਾਰ ਨਾ ਲਾਈ ਹੁੰਦੀ ਤਾਂ ਪੰਜਾਬ 'ਚ ਅਮਨ ਸ਼ਾਂਤੀ ਕਾਇਮ ਨਹੀਂ ਹੋ ਸਕਦੀ ਸੀ। ਅੱਜ ਵੀ ਇÎਸ ਕੰਡਿਆਲੀ ਤਾਰ ਨਾਲ ਰਾਹ ਖੁੱਲ੍ਹਿਆ ਹੈ ਅਤੇ ਕਈ ਗੱਲਾਂ ਦੇ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਹਨ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮਜਬੂਰੀਆਂ ਹਨ।
ਪਾਕਿ 'ਚ ਸੱਤਾ ਦੀ ਵਾਗਡੋਰ ਕਿਸੇ ਦੇ ਹੱਥ 'ਚ ਹੈ ਅਤੇ ਸੱਤਾ ਨੂੰ ਚਲਾਉਣ 'ਚ ਪਰਦੇ ਪਿੱਛੇ ਚਿਹਰੇ ਕੋਈ ਹੋਰ ਹਨ। ਅਸੀਂ ਇਮਰਾਨ ਖਾਨ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਅਤੇ ਕਰਤਾਰਪੁਰ ਦਾ ਰਸਤਾ ਖੋਲ੍ਹਿਆ। ਆਈ.ਐੱਸ.ਆਈ., ਫੌਜ ਵਰਗੇ ਪਤਾ ਨਹੀਂ ਕਿੰਨਿਆਂ ਦੀ ਨੈਸ਼ਨਲ ਸਕਿਓਰਿਟੀ ਦੇ ਨਾਮ 'ਤੇ ਦੁਕਾਨ ਚੱਲ ਰਹੀ ਹੈ, ਉਨ੍ਹਾਂ ਦੀਆਂ ਦੁਕਾਨਾਂ ਉਦੋਂ ਤੱਕ ਚੱਲਦੀਆਂ ਰਹਿਣਗੀਆਂ, ਜਦਕਿ ਭਾਰਤ-ਪਾਕਿ ਦੇ ਸਿੰਞ ਫਸੇ ਰਹਿਣਗੇ ਪਰ ਅਸੀਂ ਆਪਣੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਯਕੀਨੀ ਹਾਂ, ਕਿਉਂਕਿ ਸਾਡੀ ਡਾਂਗ ਤਕੜੀ ਹੈ ਅਤੇ ਸਾਨੂੰ ਆਪਣੀ ਫੌਜ 'ਤੇ ਮਾਣ ਹਸੰਤ ਬਲਬੀਰ ਸਿੰਘ ਸੀਚੇਵਾਲਗੰਦਾ ਪਾਣੀ ਰੋਕੇ, ਇਹੀ ਸਾਡੇ ਲਈ ਵੱਡਾ ਸਨਮਾਨ ਹੋਵੇਗਾ।
5 ਸਰਵੋਰਾਂ ਦੇ ਜਲ ਦੀ ਗਾਗਰ ਲੈ ਕੇ ਬਾਬਾ ਬੁੱਢਾ ਜੀ ਦੇ ਵੰਸ਼ਜ ਸ੍ਰੀ ਕਰਤਾਰਪੁਰ ਸਾਹਿਬ ਪੁੱਜੇ
NEXT STORY