ਸੁਨਾਮ, ਊਧਮ ਸਿੰਘ ਵਾਲਾ,   (ਮੰਗਲਾ)- ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾਡ਼ਾ ਹਰ ਸਾਲ 31 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਸਿਰਮੌਰ ਸ਼ਹੀਦ ਦਾ ਜੱਦੀ ਘਰ  ਵਾਰਡ ਨੰਬਰ 4 ’ਚ ਪੈਂਦਾ ਹੈ ਜਿਥੇ ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ ਤੋਂ ਸੈਲਾਨੀ ਆਉਂਦੇ ਹਨ ਪਰ ਸ਼ਹੀਦ ਦੇ ਘਰ ਨੂੰ ਜਾਂਦੇ  ਰਸਤੇ ਸ਼ਿਵ ਨਿਕੇਤਨ ਚੌਕ ’ਚ ਗੰਦਗੀ ਦੇ ਵੱਡੇ-ਵੱਡੇ ਢੇਰ ਦੇਖਣ ਨੂੰ ਮਿਲਦੇ ਹਨ ਤੇ ਦੂਜਾ ਸ਼ਹੀਦ ਦੇ ਘਰ ਨੂੰ ਜਾਂਦਾ ਰਸਤਾ ਬਹੁਤ ਹੀ ਤਰਸਯੋਗ ਹਾਲਤ ਵਿਚ ਹੈ, ਜਿਸ ਦਾ ਅਤਿ ਸੁੰਦਰ ਢੰਗ ਨਾਲ ਨਿਰਮਾਣ ਜ਼ਰੂਰੀ ਹੈ। 
ਉਕਤ ਮੰਗਾਂ ਕਰਦੇ ਇਸ ਵਾਰਡ ਦੇ ਨਗਰ ਕੌਂਸਲਰ ਵਿਕਰਮ ਗਰਗ ਵਿੱਕੀ ਅਤੇ ਵਾਰਡ ਵਾਸੀਆਂ  ਨੇ ਕਿਹਾ ਕਿ ਸ਼ਹੀਦ ਦੇ ਘਰ ’ਤੇ ਡਿਜੀਟਲ ਬੋਰਡ ਅਤੇ ਘਰ ਦੇ ਅੱਗੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ, ਸ਼ਹੀਦ ਦੇ ਘਰ ਕੋਲ ਗੰਦੇ ਪਾਣੀ ਦੇ ਨਿਕਾਸ ਵਾਲੀਆਂ ਨਾਲੀਆਂ ਦੀ ਹਾਲਤ ਬਹੁਤ ਖਰਾਬ ਹੈ, ਗੰਦਾ ਪਾਣੀ ਓਵਰਫਲੋਅ ਹੋ ਕੇ ਸਡ਼ਕ ’ਤੇ ਅਾ ਜਾਂਦਾ ਹੈ, ਇਸ ਲਈ ਇਨ੍ਹਾਂ ਨਾਲੀਆਂ ਦੀ ਮੁਰੰਮਤ ਹੋਣੀ ਚਾਹੀਦੀ ਹੈ। ਉਨ੍ਹਾਂ  ਇਹ ਵੀ ਮੰਗ ਕੀਤੀ ਕਿ ਵਾਰਡ ’ਚ ਪੀਣ ਵਾਲੇ ਪਾਣੀ ਦੀ ਬਡ਼ੀ ਸਮੱਸਿਆ ਹੈ, ਜਿਸ ਨੂੰ ਤੁਰੰਤ ਦੂਰ ਕੀਤਾ ਜਾਵੇ, ਸ਼ਹੀਦ ਊਧਮ ਸਿੰਘ ਦੇ ਘਰ ਨੂੰ ਜਾਂਦੇ ਰਸਤੇ ’ਤੇ ਸਵੱਛ ਭਾਰਤ ਮੁਹਿੰਮ ਤਹਿਤ ਫੈਂਸੀ ਡਸਟਬਿਨ ਲਾਏ ਜਾਣੇ ਚਾਹੀਦੇ ਹਨ। ਨਗਰ ਕੌਂਸਲਰ ਅਤੇ ਵਾਰਡ ਵਾਸੀਆਂ ਨੇ ਇਕ ਮੰਗ ਪੱਤਰ ਇਸ ਸਬੰਧ ’ਚ ਈ. ਓ., ਡੀ. ਸੀ. ਸੰਗਰੂਰ ਅਤੇ ਮੰਤਰੀ ਨਵਜੋਤ ਸਿੱਧੂ ਨੂੰ ਭੇਜਿਆ ਹੈ।
 
ਪੇਂਡੂ ਖੇਤਰ ਦੇ ਲੋਕਾਂ ਨੂੰ ਲਾਭ ਦੇਣ ਵਾਲੇ ਸੇਵਾ ਕੇਂਦਰਾਂ ਨੂੰ ਕਾਂਗਰਸ ਸਰਕਾਰ ਨੇ ਲਵਾਏ ਜਿੰਦਰੇ
NEXT STORY