ਸੁਨਾਮ ਊਧਮ ਸਿੰਘ ਵਾਲਾ ( ਬਾਂਸਲ): ਸ਼ਹੀਦੇ ਆਜ਼ਮ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਦਿਹਾੜੇ ਤੇ ਅੱਜ ਰਾਜ ਪੱਧਰੀ ਸਮਾਗਮ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੁੱਜੇ। ਜਿੱਥੇ ਉਨ੍ਹਾਂ ਨੇ ਸ਼ਹੀਦ ਦੇ ਨਵੇਂ ਬਣੇ ਮੈਮੋਰੀਅਲ ਨੂੰ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਉਦਘਾਟਨ ਕਰ ਲੋਕ ਅਰਪਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ,ਹਲਕਾ ਇੰਚਾਰਜ ਕਾਂਗਰਸ ਮੈਡਮ ਦਾਮਨ ਥਿੰਦ ਬਾਜਵਾ, ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੇ ਚੇਅਰਮੈਨ ਮੈਡਮ ਗੀਤਾ ਸ਼ਰਮਾ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਮੌਜੂਦ ਸੀ।
ਇਹ ਵੀ ਪੜ੍ਹੋ : ਭਾਖੜਾ ਨਹਿਰ ਦੇ ਗੋਲੇਵਾਲਾ ਹੈੱਡ ’ਚੋਂ ਮਿਲੀਆਂ ਇੱਕਠੀਆਂ ਤਿੰਨ ਲਾਸ਼ਾਂ,ਫੈਲੀ ਸਨਸਨੀ
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਊਧਮ ਸਿੰਘ ਜੀ ਦੀ ਜੀਵਨੀ ਬਾਰੇ ਦੱਸਿਆ ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਦੇ ਖੂਨੀ ਕਾਂਡ ਦਾ ਬਦਲਾ ਲੰਡਨ ’ਚ ਜਾ ਕੇ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ 1980 ’ਚ ਲੋਕ ਸਭਾ ਮੈਂਬਰ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਜਦੋਂ ਉਨ੍ਹਾਂ ਨੂੰ ਮੌਕਾ ਮਿਲੇਗਾ ਤਾਂ ਅਜਿਹੀ ਹੀ ਇਕ ਯਾਦਗਾਰ ਬਣਾਉਣਗੇ ਤੇ ਉਨ੍ਹਾਂ ਨੂੰ ਇਹ ਮੌਕਾ ਮਿਲਿਆ ਅਤੇ ਅੱਜ ਸ਼ਹੀਦੀ ਯਾਦਗਾਰ ਲੋਕਾਂ ਲਈ ਬਣ ਚੁੱਕੀ ਹੈ ਤੇ ਅਸੀਂ ਇੱਥੇ ਦੇ ਪ੍ਰਬੰਧਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਸ ਤੋਂ ਬਾਅਦ ਉਹ ਇਸ ਦੀ ਸੇਵਾ ਕਰਨ ,ਯਾਦਗਾਰ ਤਾਂ ਬਣ ਜਾਂਦੀ ਹੈ। ਫਿਰ ਭੁੱਲ ਜਾਂਦੇ ਹਨ। ਚੰਗੀ ਤਰ੍ਹਾਂ ਇਸ ਦੀ ਦੇਖਭਾਲ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਇੱਥੇ ਆਉਣ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਲੋਕ ਇੱਥੇ ਆ ਕੇ ਜ਼ਰੂਰ ਇਸ ਦੇਸ਼ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਆਪਣੇ ਦੇਸ਼ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਨੂੰ ਸ਼ਰਧਾਂਜਲੀ ਦੇਣ।
ਇਹ ਵੀ ਪੜ੍ਹੋ : ਦਵਾਈ ਲੈਣ ਜਾ ਰਹੇ ਦਾਦਾ-ਦਾਦੀ ਤੇ ਪੋਤੇ ਨਾਲ ਵਾਪਰਿਆ ਭਾਣਾ, ਤਿੰਨਾਂ ਦੀ ਹੋਈ ਮੌਤ
ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਸੁਨਾਮ ਦੇ ਲੋਕਾਂ ਦੀ 70 ਸਾਲਾਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ ਅਤੇ ਆਪਣੀ ਧੀ ਦਾਮਨ ਥਿੰਦ ਬਾਜਵਾ ਦਾ ਮਾਣ ਰੱਖਿਆ ਹੈ।ਉਹ ਕੈਪਟਨ ਅਮਰਿੰਦਰ ਸਿੰਘ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ। ਇਸ ਮੌਕੇ ਲਗਭਗ 25 ਤੋਂ 30 ਮਿੰਟ ਦੇ ਕਰੀਬ ਇਸ ਮੈਮੋਰੀਅਲ ਤੇ ਰਹੇ ,ਇਸ ਮੌਕੇ ਇਸ ਰਾਜ ਪੱਧਰੀ ਸਮਾਗਮ ’ਤੇ ਕਈ ਵੱਡੇ ਨੇਤਾ ਨਹੀਂ ਦਿਖੇ। ਵਿਜੇਇੰਦਰ ਸਿੰਗਲਾ ਕੈਬਨਿਟ ਮੰਤਰੀ ਵੀ ਬੁੱਤ ਦੇ ਉਦਘਾਟਨ ਤੋਂ ਬਾਅਦ ਸਟੇਜ ’ਤੇ ਪਹੁੰਚੇ ਅਤੇ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਜਾਰੀ ਰਿਹਾ।ਇਸ ਮੌਕੇ ਡੀ.ਸੀ. ਸੰਗਰੂਰ ਰਾਮਵੀਰ ਸਿੰਘ ,ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ,ਭਾਰਤ ਸੁਨਾਮ ਟੀਮ ਵਿਜੇਇੰਦਰ ਸਿੰਗਲਾ ,ਸੰਜੇ ਗੋਇਲ ਬਲਾਕ ਪ੍ਰਧਾਨ ਸੁਨਾਮ ,ਮੁਨੀਸ਼ ਸੋਨੀ, ਅਸ਼ੋਕ ਬਬਲੀ ,ਲੱਕੀ ਜਸਲ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : ਫ਼ੌਜੀ ਨੇ ਵਟਸਐੱਪ ਜ਼ਰੀਏ ਭੇਜੀ ਲੋਕੇਸ਼ਨ, ਹੋਟਲ ਦੇ ਕਮਰੇ 'ਚ ਪਹੁੰਚਿਆ ਪਰਿਵਾਰ ਤਾਂ ਫਾਹੇ ਲੱਗਿਆ ਵੇਖ ਉੱਡੇ ਹੋਸ਼
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਸਾਰੀਆਂ ਕਲਾਸਾਂ ਲਈ ਸਕੂਲ ਖੋਲ੍ਹਣ ਦਾ ਐਲਾਨ
NEXT STORY