ਅੰਮ੍ਰਿਤਸਰ (ਸੁਮਿਤ) - ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਅੱਜ ਵਿਸ਼ੇਸ਼ ਸ਼ਹੀਦੀ ਮਾਰਚ ਕੱਢਿਆ ਗਿਆ। ਕੱਢਿਆ ਗਿਆ ਇਹ ਸ਼ਹੀਦੀ ਮਾਰਚ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਚਲ ਕੇ ਸ਼ਹਿਰ ਦੇ ਵੱਖ-ਵੱਖ ਰਸਤਿਆਂ ਤੋਂ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸਮਾਪਤ ਹੋਇਆ। ਇਸ ਮੌਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਨ ਵੱਡੀ ਗਿਣਤੀ ’ਚ ਸੰਗਤ ਆਈ ਹੋਈ ਸੀ, ਜੋ ਨਮ ਅੱਖਾਂ ਨਾਲ ਸ਼ਬਦ ਕੀਰਤਨ ਕਰਦੀ ਹੋਈ ਅਗਲੇ ਪੜਾਅ ਵੱਲ ਵਧ ਰਹੀ ਸੀ।
ਇਸ ਸ਼ਹੀਦੀ ਮਾਰਚ ਦੌਰਾਨ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੁਆਰਾ ਪੂਰੇ ਜਾਹੋ ਜਲਾਅ ਨਾਲ ਗੱਤਕੇ ਦੇ ਜੌਹਰ ਦਿਖਾਏ ਗਏ। ਦੱਸ ਦੇਈਏ ਕਿ ਇਸ ਮਾਰਚ ਦੀ ਖਾਸ ਗੱਲ ਇਹ ਸੀ ਕਿ ਸਾਹਿਬਜ਼ਾਦਿਆਂ ਨੂੰ ਪ੍ਰਣਾਮ ਕਰਨ ਲਈ ਵੱਖ-ਵੱਖ ਧਰਮਾਂ ਅਤੇ ਜੱਥੇਬੰਦੀਆਂ ਨਾਲ ਸੰਬੰਧਿਤ ਵੱਡੀ ਗਿਣਤੀ ‘ਚ ਆਈ ਸੰਗਤ ਨੇ ਇਸ ਮੌਕੇ ਧਾਰਮਿਕ ਇਕੱਤਰਤਾ ਦਾ ਸੰਦੇਸ਼ ਦਿੱਤਾ।
ਹੁਣ ਵਾਹਨਾਂ 'ਤੇ ਫੌਗ ਲਾਈਟਾਂ ਲਾਉਣੀਆਂ ਹੋਣਗੀਆਂ ਲਾਜ਼ਮੀ
NEXT STORY