ਹੁਸ਼ਿਆਰਪੁਰ (ਅਮਰੀਕ)— ਆਮ ਆਦਮੀ ਪਾਰਟੀ ਵੱਲੋਂ ਖੁਦ ਨੂੰ ਚੌਕੀਦਾਰ ਦੱਸਣ 'ਤੇ ਤੰਜ ਕੱਸਦੇ ਹੋਏ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਕਿ ਸਾਰੇ ਲੋਕ ਦੇਸ਼ 'ਚ ਆਪਣੇ ਆਪ ਨੂੰ ਚੌਕੀਦਾਰ ਬੋਲਦੇ ਹਨ ਪਰ ਸਾਰੇ ਜਾਣਦੇ ਹਨ ਕਿ ਅੱਜ ਵਿਰੋਧੀ ਧਿਰ ਮੁੱਦਾਹੀਣ ਹੈ ਅਤੇ ਉਨ੍ਹਾਂ ਦੇ ਕੋਲ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਕਦੇ ਅਲਾਇੰਸ ਕਰ ਲੈਂਦੇ ਹਨ ਤਾਂ ਕਦੇ ਤੋੜ ਲੈਂਦੇ ਹਨ। ਵਿਰੋਧੀ ਧਿਰ ਖੇਰੁੰ-ਖੇਰੁੰ ਹੋਇਆ ਪਿਆ ਹੈ। ਭਗਵੰਤ ਮਾਨ ਵੱਲੋਂ ਕਰਜ਼ ਮੁਆਫੀ 'ਤੇ ਚੁੱਕੇ ਗਏ ਸਵਾਲਾਂ 'ਤੇ ਸ਼ਾਮ ਸੁੰਦਰ ਅਰੋੜਾ ਨੇ ਭਗਵੰਤ ਮਾਨ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਭਗਵੰਤ ਮਾਨ ਕਰਜ਼ ਮੁਆਫੀ ਦੇ ਸਮਾਗਮ 'ਚ ਆ ਕੇ ਦੇਖਣ ਕਿ ਕਿੰਨਾ ਕਰਜ਼ ਮੁਆਫ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਦਿੰਦੇ ਹੋਏ ਕਿਹਾ ਕਿ ਪੰਜਾਬ 'ਚ ਅਸੀਂ ਦੋ ਲੱਖ ਰੁਪਏ ਦੇ ਕਰਜ਼ 'ਚ ਡੁੱਬੇ ਕਿਸਾਨਾਂ ਦਾ ਕਰਜ਼ ਮੁਆਫ ਕੀਤਾ ਹੈ, ਜੇਕਰ ਵੱਡੇ ਕਰਜ਼ ਦੀ ਗੱਲ ਕੀਤੀ ਜਾਵੇ ਤਾਂ ਉਹ ਅਜੇ ਸੰਭਵ ਨਹੀਂ ਹੈ।
ਉਥੇ ਹੀ ਭਗਵੰਤ ਮਾਨ ਵੱਲੋਂ ਕੀਤੀ ਗਈ ਟਿੱਪਣੀ ਜਿਸ 'ਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਦੇ ਨਾਂ 'ਤੇ ਸਿਆਸੀ ਰੋਟੀਆਂ ਸੇਕਣ ਅਤੇ ਬੇਅਦਬੀ ਗੋਲੀਕਾਂਡ ਵਰਗੇ ਹੋਰ ਮਾਮਲਿਆਂ 'ਚ ਦੋਸ਼ੀ ਹੋਣ ਦੀ ਗੱਲ 'ਤੇ ਆਪਣੇ ਬਿਆਨ 'ਚ ਅਰੋੜਾ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਕੋਈ ਗੰਭੀਰ ਟਿੱਪਣੀ ਨਹੀਂ ਕਰਦੇ ਪਰ ਉਨ੍ਹਾਂ ਦੀ ਸਰਕਾਰ 'ਚ ਸਿੱਟ ਆਪਣਾ ਕੰਮ ਕਰ ਰਹੀ ਹੈ, ਜੋ ਦੋਸ਼ੀ ਹੋਵੇਗਾ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਅਰੋੜਾ ਨੇ ਐੱਸ. ਟੀ. ਐੱਫ. ਨੇ ਜਿਹੜੇ ਵੱਡੇ ਤਸਕਰਾਂ ਦੇ ਨਾਂ ਆਪਣੀ ਰਿਪੋਰਟ 'ਚ ਦਰਜ ਕੀਤਾ ਹੈ, ਉਨ੍ਹਾਂ 'ਤੇ ਐਕਸ਼ਨ ਨੂੰ ਲੈ ਕੇ ਗੱਲ ਕਰਦੇ ਹੋਏ ਕਿਹਾ ਕਿ ਸਮਾਂ ਆਉਣ 'ਤੇ ਸਾਰਿਆਂ 'ਤੇ ਕਾਰਵਾਈ ਹੋਵੇਗੀ। ਐੱਸ. ਟੀ. ਐੱਫ. ਬਖੂਬੀ ਨਾਲ ਆਪਣਾ ਕੰਮ ਕਰ ਰਹੀ ਹੈ। ਭਗਵੰਤ ਮਾਨ ਵੱਲੋਂ ਹਮ ਖਿਆਲੀ ਲੋਕਾਂ ਦੇ ਨਾਲ ਗਠਜੋੜ ਕਰਨ ਦੀ ਗੱਲ ਦੇ ਬਿਆਨ 'ਤੇ ਸ਼ਾਮ ਸੁਦੰਰ ਅਰੋੜਾ ਨੇ ਕਿਹਾ ਕਿ ਉਹ ਕੀ ਕਹਿੰਦੇ ਹਨ, ਉਨ੍ਹਾਂ ਨਾਲ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੈ ਪਰ ਪੰਜਾਬ 'ਚ 13 ਸੀਟਾਂ 'ਤੇ ਕਾਂਗਰਸ ਚੋਣਾਂ ਲੜੇਗੀ।
ਸਮਾਰਟ ਫੋਨ ਦੇਣ ਦੀ ਗੱਲ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕਾਂਗਰਸ ਨੇ ਕੀਤੇ ਹਨ, ਉਹ ਪੂਰੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਜੇ ਚੋਣ ਜ਼ਾਬਤਾ ਲੱਗਾ ਹੋਇਆ ਹੈ, ਚੋਣਾਂ ਤੋਂ ਬਾਅਦ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਥੇ ਹੀ ਆਪਣੇ ਦੋ ਸਾਲ ਦੇ ਕਾਰਜਕਾਲ 'ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ 'ਚ ਸਾਰੇ ਕੰਮ ਹੋਏ ਹਨ। ਕਿਸਾਨਾਂ ਦਾ ਕਰਜ਼ ਮੁਆਫੀ, ਰੋਜ਼ਗਾਰ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦੇ ਨਾਲ ਅੱਜ ਪੰਚਾਇਤਾਂ 'ਚ ਬਹੁਤ ਔਰਤਾਂ ਮੈਂਬਰ ਬਣ ਕੇ ਸਾਹਮਣੇ ਆਈਆਂ ਹਨ, ਜੋ ਵਾਅਦੇ ਸਰਕਾਰ ਨੇ ਕੀਤੇ ਹਨ, ਉਹ ਪੂਰੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਸਾਲ ਦੇ ਕਾਰਜਕਾਲ 'ਚ ਸੂਬੇ ਦੀ ਇੰਡਸਟਰੀ ਲਈ ਬਹੁਤ ਵਧੀਆ ਰਹੇ ਹਨ। ਇਸ ਨਾਲ ਬਹੁਤ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ। ਪੰਜਾਬ ਦੀ ਇੰਡਸਟਰੀ ਦਾ ਪੰਜਾਬ ਦੀ ਬੇਰੋਜ਼ਗਾਰੀ ਨੂੰ ਖਤਮ ਕਰਨ 'ਚ ਅਹਿਮ ਯੋਗਦਾਨ ਰਿਹਾ ਹੈ।
ਚੋਣਾਂ ਤੋਂ ਪਹਿਲਾਂ ਹੀ 'ਮਿੱਤਰਾਂ 'ਚ ਖੜਕ ਪਈ' (ਵੀਡੀਓ)
NEXT STORY