ਮਾਛੀਵਾੜਾ ਸਾਹਿਬ (ਟੱਕਰ) : ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਨਾਲ ਸਬੰਧੰਤ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਵਲੋਂ ਆਉਣ ਵਾਲੇ ਕੁੱਝ ਦਿਨਾਂ ਅੰਦਰ ਪੰਜਾਬ ਦੀ ਸਿਆਸਤ 'ਚ ਵੱਡਾ ਸਿਆਸੀ ਧਮਾਕਾ ਕਰਨ ਦੇ ਸੰਦੇਸ਼ ਦਿੱਤੇ ਹਨ। ਆਪਣੀ ਕਾਂਗਰਸ ਸਰਕਾਰ ਦੀਆਂ ਖਾਮੀਆਂ ਖਿਲਾਫ਼ ਬੇਬਾਕ ਬੋਲਣ ਵਾਲੇ ਸ਼ਮਸ਼ੇਰ ਸਿੰਘ ਦੂਲੋ ਅੱਜ ਮਾਛੀਵਾੜਾ ਨੇੜਲੇ ਪਿੰਡ ਮਾਣੇਵਾਲ ਵਿਖੇ ਆਪਣੇ ਨਜ਼ਦੀਕੀ ਸਾਥੀ ਕਾਂਗਰਸ ਐੱਸ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਕੁਲਵਿੰਦਰ ਸਿੰਘ ਮਾਣੇਵਾਲ ਦੇ ਪਿਤਾ ਸਵ. ਪਿਆਰਾ ਸਿੰਘ ਨਾਮਧਾਰੀ ਦੇ ਸ਼ਰਧਾਜਲੀ ਸਮਾਰੋਹ 'ਚ ਸ਼ਮੂਲੀਅਤ ਕਰਨ ਆਏ ਸਨ। ਪੱਤਰਕਾਰਾਂ ਵਲੋਂ ਜਦੋਂ ਉਨ੍ਹਾਂ ਤੋਂ ਕੁੱਝ ਸਿਆਸੀ ਸਵਾਲ ਪੁੱਛਣੇ ਚਾਹੇ ਜਿਸ ਵਿਚ ਉਨ੍ਹਾਂ ਦੀ ਪਤਨੀ ਦੂਲੋ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣਾ ਤੇ ਉਨ੍ਹਾਂ ਲਈ ਚੋਣ ਪ੍ਰਚਾਰ ਕਰੋਗੇ ਜਾਂ ਨਹੀਂ ਇਸ ਸਬੰਧੀ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਅੱਜ ਕੋਈ ਵੀ ਸਿਆਸੀ ਕੁਮੈਂਟ ਨਹੀਂ ਕਰਨਗੇ ਪਰ ਹਾਂ ਆਉਣ ਵਾਲੇ ਕੁੱਝ ਦਿਨਾਂ 'ਚ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰ ਆਪਣੇ ਦਿਲ ਦੀਆਂ ਗੱਲਾਂ ਤੇ ਕੁੱਝ ਮਹੱਤਵਪੂਰਨ ਫੈਸਲਿਆਂ 'ਤੇ ਵਿਚਾਰ ਪੇਸ਼ ਕਰਨਗੇ।
ਦੂਲੋ ਨੇ ਸੰਕੇਤ ਦਿੱਤਾ ਕਿ ਉਹ ਲੋਕ ਸਭਾ ਚੋਣਾਂ ਦੇ ਚੱਲਦਿਆਂ ਪੰਜਾਬ ਦੀ ਸਿਆਸਤ ਵਿਚ ਕੋਈ ਵੱਡਾ ਸਿਆਸੀ ਧਮਾਕਾ ਕਰ ਸਕਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੁੱਝ ਦਿਨ ਪਹਿਲਾਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਨੇ ਦਾਅਵਾ ਕੀਤਾ ਕਿ ਸ਼ਮਸ਼ੇਰ ਦੂਲੋਂ ਦੀ ਨਾਰਾਜ਼ਗੀ ਦੂਰ ਕਰਕੇ ਉਹ ਜਲਦ ਹੀ ਚੋਣ ਪ੍ਰਚਾਰ ਕਰਨਗੇ ਤਾਂ ਉਨ੍ਹਾਂ ਅੱਗੋਂ ਤਿੱਖੇ ਲਹਿਜ਼ੇ ਨਾਲ ਕਿਹਾ ਕਿ ਕੌਣ ਅਮਰ ਸਿੰਘ। ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਜੋ ਕਿ ਪੰਜਾਬ ਦੇ ਦਲਿੱਤ ਭਾਈਚਾਰੇ 'ਚ ਚੰਗੀ ਪੈਂਠ ਰੱਖਦੇ ਹਨ ਤੇ ਪੰਜਾਬ ਦੇ ਕਈ ਉਚ ਅਹੁਦਿਆਂ 'ਤੇ ਬਿਰਾਜਮਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਚਿਹਰੇ ਤੇ ਲਫ਼ਜ਼ਾਂ ਤੋਂ ਆਪਣੀ ਪਾਰਟੀ ਤੇ ਕਾਂਗਰਸ ਉਮੀਦਵਾਰ ਪ੍ਰਤੀ ਝਲਕਦੀ ਤਿੱਖੀ ਨਰਾਜ਼ਗੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ 'ਚ ਕਾਂਗਰਸ 'ਤੇ ਭਾਰੂ ਪੈ ਸਕਦੀ ਹੈ। ਦੂਸਰੇ ਪਾਸੇ ਉਨ੍ਹਾਂ ਦੀ ਪਤਨੀ ਹਰਬੰਸ ਕੌਰ ਦੂਲੋਂ ਦੇ ਕਾਂਗਰਸ ਛੱਡ ਆਮ ਆਦਮੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਅੱਜ ਉਨ੍ਹਾਂ ਦੇ ਸਪੁੱਤਰ ਬਨੀ ਦੂਲੋਂ ਵਲੋਂ ਵੀ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ 'ਆਪ' ਵਿਚ ਸ਼ਾਮਿਲ ਹੋਣ ਦੀਆਂ ਕਿਆਸਰਾਈਆਂ ਉਪਰੰਤ ਕੁੱਝ ਦਿਨ ਬਾਅਦ ਜੋ ਸ਼ਮਸ਼ੇਰ ਸਿੰਘ ਦੂਲੋਂ ਸਿਆਸੀ ਧਮਾਕਾ ਕਰਨਗੇ ਉਹ ਵੀ ਕਾਂਗਰਸ ਲਈ ਸ਼ੁਭ ਨਹੀਂ ਹੋਵੇਗਾ।
ਸੁਖਬੀਰ ਬਾਦਲ ਦਾ ਸੁਣੋ ਵਿਵਾਦਤ ਬਿਆਨ (ਵੀਡੀਓ)
NEXT STORY