ਅੰਮ੍ਰਿਤਸਰ (ਨੀਰਜ) - ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਸ਼ਾਰਜਹਾ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਦੀ ਬੈਲਟ ਵਿਚੋਂ ਕਸਟਮ ਵਿਭਾਗ ਦੀ ਟੀਮ ਵਲੋਂ 23 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਾਰਜਹਾ ਤੋਂ ਆਏ ਇਕ ਯਾਤਰੀ ਨੇ ਸੋਨੇ ਦੀ ਪੇਸਟ ਫੋਮ ’ਚ ਬੈਲਟ ਦੇ ਅੰਦਰ ਕੈਵੇਟੀ ਬਣਾਕੇ ਲੁਕਾਇਆ ਹੋਇਆ ਸੀ। ਇਸ ਤਰ੍ਹਾਂ ਕਰਕੇ ਉਹ ਵਿਭਾਗ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਵਿਭਾਗ ਦੀ ਤਿੱਖੀ ਨਜ਼ਰ ਤੋਂ ਯਾਤਰੀ ਬਚ ਨਹੀਂ ਸਕਿਆ ਅਤੇ ਫੜਿਆ ਗਿਆ।
ਦੱਸ ਦੇਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਕਸਟਮ ਵਿਭਾਗ ਦੀ ਟੀਮ ਵਲੋਂ ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ’ਚੋਂ 11 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਸੀ। ਫਲਾਈਟ ’ਚ ਆਏ ਯਾਤਰੀ ਨੇ ਸੋਨੇ ਦੀਆਂ ਪਤਰੀਆਂ ਬਣਾ ਕੇ ਵੱਖ-ਵੱਖ ਖਿਡੌਣਿਆਂ ’ਚ ਸੋਨੇ ਨੂੰ ਛੁਪਾਇਆ ਹੋਇਆ ਸੀ। ਕਸਟਮ ਵਿਭਾਗ ਦੀ ਟੀਮ ਨੇ ਯਾਤਰੀਆਂ ਦਾ ਸਾਮਾਨ ਚੈੱਕ ਕਰਦੇ ਸਮੇਂ ਇਸ ਸੋਨੇ ਨੂੰ ਬਰਾਮਦ ਕਰ ਲਿਆ।
ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, ਅੱਜ ਤੋਂ 3 ਦਿਨ ਨਹੀਂ ਚੱਲਣਗੀਆਂ 'ਸਰਕਾਰੀ ਬੱਸਾਂ'
NEXT STORY