ਜਲੰਧਰ (ਵਰੁਣ) : ਸ਼ਸ਼ੀ ਸ਼ਰਮਾ ਖਿਲਾਫ ਚੌਕੀ ਬੱਸ ਸਟੈਂਡ 'ਚ ਸ਼ਿਕਾਇਤ ਦੇਣ ਗਏ ਡਾ. ਬਲਵਿੰਦਰ ਸਿੰਘ ਵਾਲੀਆ ਨੇ ਵੀਰਵਾਰ ਨੂੰ ਵੱਡਾ ਖੁਲਾਸਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਸ਼ਸ਼ੀ ਸ਼ਰਮਾ ਖਿਲਾਫ ਚੌਕੀ 'ਚ ਸ਼ਿਕਾਇਤ ਦੇਣ ਗਏ ਤਾਂ ਪੁਲਸ ਨੇ ਉਸ ਨੂੰ ਉਥੋਂ ਭੱਜ ਜਾਣ ਤੇ ਸਾਰੇ ਮਾਮਲੇ ਨੂੰ ਭੁੱਲ ਜਾਣ ਦੇ ਸ਼ਬਦ ਕਹੇ ਸਨ। ਇੰਨਾ ਹੀ ਨਹੀਂ ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਕਿਸੇ ਨੂੰ ਬਾਹਰ ਜਾ ਕੇ ਕੁਝ ਦੱਸੀ ਵੀ ਨਾ। ਡਾ. ਵਾਲੀਆ ਨੇ ਇਹ ਖੁਲਾਸਾ ਕਰ ਕੇ ਪੁਲਸ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਹਮਲੇ ਤੋਂ ਪਹਿਲਾਂ ਸ਼ਸ਼ੀ ਸ਼ਰਮਾ ਦੇ ਦਫਤਰ 'ਚ ਕੀ ਹੋਇਆ ਸੀ, ਇਸ ਬਾਰੇ ਕੁਝ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਰਹੀ। ਹਾਲਾਂਕਿ ਪਹਿਲੇ ਦਿਨ ਤੋਂ ਹੀ ਡਾ. ਵਾਲੀਆ ਖੁਦ ਨੂੰ ਬੇਕਸੂਰ ਦੱਸ ਰਹੇ ਹਨ ਪਰ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਡਰਾਈਵਰ ਨੂੰ ਸ਼ਸ਼ੀ ਦੇ ਦਫਤਰ 'ਚ ਕੁੱਟਿਆ ਗਿਆ ਤੇ ਉਨ੍ਹਾਂ ਨੂੰ ਵੀ ਬੰਧਕ ਬਣਾ ਕੇ ਟਾਰਚਰ ਕੀਤਾ ਗਿਆ। ਸ਼ੁੱਕਰਵਾਰ ਨੂੰ ਇਹ ਵੀ ਚਰਚਾ ਰਹੀ ਕਿ ਜਿਸ ਸਮੇਂ ਜ਼ਬਰਦਸਤੀ ਰਾਜ਼ੀਨਾਮਾ ਹੋਇਆ ਉਦੋਂ ਪੁਲਸ ਵਾਲੇ ਵੀ ਉਥੇ ਮੌਜੂਦ ਸਨ। ਸ਼ਸ਼ੀ ਦੇ ਦਫਤਰ 'ਚ ਪੁਲਸ ਵਾਲਿਆਂ ਦੀ ਮੌਜੂਦਗੀ 'ਤੇ ਵੱਡਾ ਸਵਾਲ ਉਠ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸ਼ਸ਼ੀ ਸ਼ਰਮਾ ਦੇ ਦਫਤਰ ਦਾ ਡੀ. ਵੀ. ਆਰ. ਅਜੇ ਵੀ ਪੁਲਸ ਬਰਾਮਦ ਨਹੀਂ ਕਰ ਸਕੀ ਹੈ। 2 ਦਿਨ ਬੀਤਣ ਤੋਂ ਬਾਅਦ ਵੀ ਪੁਲਸ ਡੀ. ਵੀ. ਆਰ. ਬਾਰੇ ਬੋਲਣ ਤੋਂ ਕਤਰਾ ਰਹੀ ਹੈ। ਕਿਤੇ ਨਾ ਕਿਤੇ ਪੁਲਸ ਵੀ ਸ਼ਸ਼ੀ ਦੀ ਸਾਰੀ ਸੱਚਾਈ ਲੁਕੋਣ ਲਈ ਗਰਾਊਂਡ ਲੈਵਲ 'ਤੇ ਕੰਮ ਕਰ ਰਹੀ ਹੈ। ਹਮਲੇ ਤੋਂ ਪਹਿਲਾਂ ਵੀ ਸ਼ਸ਼ੀ ਸ਼ਰਮਾ ਦੇ ਦਫਤਰ 'ਚ ਕੀ ਹੋਇਆ, ਉਹ ਸਭ ਕੁਝ ਡੀ. ਵੀ. ਆਰ. ਤੋਂ ਹੀ ਪਤਾ ਲੱਗ ਸਕਦਾ ਹੈ।
ਖੁਦ ਨੂੰ ਗੋਲੀ ਮਾਰ ਕੇ ਰਾਕੀ ਦਾ ਨਾਂ ਲਾ ਚੁੱਕੈ ਦਲਬੀਰਾ
ਸ਼ਸ਼ੀ ਸ਼ਰਮਾ 'ਤੇ ਹਮਲਾ ਕਰਨ ਵਾਲਿਆਂ 'ਚ ਸ਼ਾਮਲ ਦਲਬੀਰ ਉਰਫ ਦਲਬੀਰਾ ਨੇ ਕੁਝ ਸਮਾਂ ਪਹਿਲਾਂ ਖੁਦ ਨੂੰ ਗੋਲੀ ਮਾਰ ਲਈ ਸੀ ਅਤੇ ਬਾਅਦ 'ਚ ਉਸ ਨੇ ਰਾਕੀ ਦਾ ਨਾਂ ਲਾ ਦਿੱਤਾ ਸੀ। ਰਾਕੀ ਇਸ ਸਮੇਂ ਜੇਲ 'ਚ ਹੈ। ਦਲਬੀਰਾ ਨੇ ਇਕ ਢਾਬੇ 'ਤੇ ਵੀ ਫਾਇਰਿੰਗ ਕੀਤੀ ਸੀ ਪਰ ਦੀਪਾਂਸ਼ ਸਿਮਰਨ ਕੇਸ 'ਚ ਉਹ ਬਰੀ ਹੋ ਚੁੱਕਾ ਹੈ। ਦੀਪਾਂਸ਼ ਦੀ ਮਾਤਾ ਆਸ਼ੂ ਸ਼ਰਮਾ ਦੱਸਦੇ ਹਨ ਕਿ ਦਲਬੀਰਾ ਨੇ ਹੀ ਸਿਮਰਨ ਦੀ ਰੇਕੀ ਕੀਤੀ ਸੀ ਅਤੇ ਭਾਨੇ ਨੂੰ ਫੋਨ ਕਰ ਕੇ ਉਸ ਦੀ ਲੋਕੇਸ਼ਨ ਦੱਸ ਰਿਹਾ ਸੀ।
ਇੰਸਪੈਕਟਰ ਬਰਾੜ ਕੋਲੋਂ ਪੁੱਛਿਆ - ਕੀ ਡੀ. ਵੀ. ਆਰ. ਕਬਜ਼ੇ 'ਚ ਲਿਆ?, ਦੋਨੋਂ ਵਾਰ ਬੋਲੇ-ਇਨਵੈਸਟੀਗੇਸ਼ਨ ਚਲ ਰਹੀ ਹੈ
ਪੁਲਸ ਇਸ ਮਾਮਲੇ 'ਚ ਜ਼ਿਆਦਾ ਬੋਲਣ ਨੂੰ ਤਿਆਰ ਹੀ ਨਹੀਂ। ਏ. ਸੀ. ਪੀ. ਨਵੀਨ ਕੁਮਾਰ ਨੂੰ ਜਦੋਂ ਡੀ. ਵੀ. ਆਰ. ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਐੱਸ. ਐੱਚ. ਓ. ਨਾਲ ਗੱਲ ਕਰਨ ਨੂੰ ਕਿਹਾ ਪਰ ਜਦੋਂ ਥਾਣਾ ਨੰ. 6 ਦੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨਾਲ ਗੱਲ ਕੀਤੀ ਗਈ ਤਾਂ ਦੋਵੇਂ ਵਾਰ ਡੀ. ਵੀ. ਆਰ. ਕਬਜ਼ੇ 'ਚ ਲੈਣ ਦੀ ਗੱਲ 'ਤੇ ਉਨ੍ਹਾਂ ਨੇ ਸਿਰਫ ਬੋਲਿਆ ਕਿ ਇਨਵੈਸਟੀਗੇਸ਼ਨ ਚਲ ਰਹੀ ਹੈ। ਹਾਲਾਂਕਿ ਡਾ. ਵਾਲੀਆ ਵੱਲੋਂ ਸ਼ਿਕਾਇਤ ਆਉਣ ਦੀ ਗੱਲ 'ਤੇ ਇੰਸਪੈਕਟਰ ਬਰਾੜ ਨੇ ਕਿਹਾ ਕਿ ਕੋਈ ਵੀ ਸ਼ਿਕਾਇਤ ਦੇ ਸਕਦਾ ਹੈ।
ਪਿਆਰ 'ਚ ਅੰਨ੍ਹੇ ਦਿਓਰ-ਭਰਜਾਈ ਨੇ ਕੀਤੀ ਖੁਦਕੁਸ਼ੀ
NEXT STORY