ਜਲੰਧਰ (ਪੁਨੀਤ)-ਰੇਲਵੇ ਵੱਲੋਂ ਲੁਧਿਆਣਾ ਦੇ ਨਜ਼ਦੀਕ ਲਾਡੋਵਾਲ ’ਚ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਕਾਰਨ ਵੱਖ-ਵੱਖ ਟਰੇਨਾਂ 9 ਜਨਵਰੀ ਤਕ ਪ੍ਰਭਾਵਿਤ ਰਹਿਣਗੀਆਂ। ਇਸੇ ਸਿਲਸਿਲੇ ਵਿਚ ਪਠਾਨਕੋਟ-ਦਿੱਲੀ 22430-22429, ਸ਼ਾਨ-ਏ-ਪੰਜਾਬ 12497-12498, ਅੰਮ੍ਰਿਤਸਰ-ਜਯਨਗਰ 04652-04651, ਅੰਮ੍ਰਿਤਸਰ-ਦਿੱਲੀ14679-14680, ਜਲੰਧਰ-ਦਿੱਲੀ 14682-14681, ਅੰਮ੍ਰਿਤਸਰ-ਹਰਿਦੁਆਰ 12053-12054, 12411-12412 ਚੰਡੀਗੜ੍ਹ-ਅੰਮ੍ਰਿਤਸਰ ਸਮੇਤ ਗੋਰਖਪੁਰ, ਬਾੜਮੇਰ, ਚੰਡੀਗੜ੍ਹ, ਲੋਹੀਆਂ ਤੋਂ ਨਵੀਂ ਦਿੱਲੀ ਅਤੇ ਆਗਰਾ ਤੋਂ ਹੁਸ਼ਿਆਰਪੁਰ ਸਮੇਤ 54 ਟਰੇਨਾਂ ਰੱਦ ਰਹਿਣ ਵਾਲੀਆਂ ਹਨ।
ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਘਟਨਾ, ਰੇਲਵੇ ਫਾਟਕ ਕੋਲ ਗੈਂਗਵਾਰ, ਚੱਲੀਆਂ ਤਾੜ-ਤਾੜ ਗੋਲ਼ੀਆਂ
ਉਥੇ ਹੀ 12029-12030 ਸਵਰਨ ਸ਼ਤਾਬਦੀ ਅਤੇ 12031-12032 ਅੰਮ੍ਰਿਤਸਰ ਸ਼ਤਾਬਦੀ 8 ਜਨਵਰੀ ਤਕ ਜਲੰਧਰ ਨਹੀਂ ਆਵੇਗੀ। ਉਕਤ ਟਰੇਨਾਂ ਲੁਧਿਆਣਾ ਤੋਂ ਵਾਪਸ ਮੁੜ ਜਾਣਗੀਆਂ, ਜਿਸ ਕਾਰਨ ਯਾਤਰੀਆਂ ਨੂੰ ਦੂਜੇ ਬਦਲ ਜ਼ਰੀਏ ਅੱਗੇ ਦਾ ਸਫਰ ਕਰਨਾ ਪਵੇਗਾ। ਇਸੇ ਤਰ੍ਹਾਂ ਨਾਲ 22551-22552 ਦਰਭੰਗਾ-ਜਲੰਧਰ ਅਤੇ 15532-15531 ਦਾ ਸੰਚਾਲਨ 5 ਜਨਵਰੀ ਨੂੰ ਪ੍ਰਭਾਵਿਤ ਰਹੇਗਾ। ਇਸੇ ਤਰ੍ਹਾਂ ਨਾਲ ਵਿਭਾਗ ਵੱਲੋਂ ਵੱਖ-ਵੱਖ ਟਰੇਨਾਂ ਨੂੰ ਡਾਈਵਰਟ ਰੂਟਾਂ ਤੋਂ ਚਲਾਇਆ ਜਾ ਰਿਹਾ ਹੈ। ਇਸੇ ਸਿਲਸਿਲੇ ਵਿਚ 19612, 14719-14720, 13307, 13308 ਨੂੰ ਵੱਖ-ਵੱਖ ਰੂਟਾਂ ਤੋਂ ਅੱਗੇ ਭੇਜਿਆ ਜਾਵੇਗਾ, ਉਥੇ ਹੀ 37 ਤੋਂ ਵੱਧ ਟਰੇਨਾਂ ਦੇਰੀ ਨਾਲ ਚੱਲਣਗੀਆਂ।
ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਰੇਲ ਗੱਡੀਆਂ ਦੇ ਸੰਚਾਲਨ ਸਬੰਧੀ ਵਿਭਾਗ ਵੱਲੋਂ ਬਦਲਾਅ ਕੀਤੇ ਜਾ ਸਕਦੇ ਹਨ, ਇਸ ਲਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਆਪਣੀਆਂ ਰੇਲ ਗੱਡੀਆਂ ਸਬੰਧੀ ਜਾਣਕਾਰੀ ਲੈਣ ਤੋਂ ਬਾਅਦ ਹੀ ਆਪਣੇ ਘਰਾਂ ਤੋਂ ਤੁਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਨ੍ਹਾਂ ਦਾ ਆਉਣ ਵਾਲੇ ਸਮੇਂ ਵਿਚ ਯਾਤਰੀਆਂ ਨੂੰ ਲਾਭ ਹੋਵੇਗਾ। ਰੇਲਵੇ ਵੱਲੋਂ ਜਨਤਾ ਦੀ ਸੇਵਾ ਦੇ ਮੱਦੇਨਜ਼ਰ ਕੰਮਕਾਜ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਕੇਂਦਰੀ ਜੇਲ੍ਹ 'ਚ ਹੈਰਾਨੀਜਨਕ ਘਟਨਾ, ਮਿੰਟਾਂ 'ਚ ਪ੍ਰਸ਼ਾਸਨ ਨੂੰ ਪੈ ਗਈਆਂ ਭਾਜੜਾਂ
12 ਘੰਟੇ ਦੇਰੀ ਨਾਲ ਪੁੱਜੀ ਸੱਚਖੰਡ ਐਕਸਪ੍ਰੈੱਸ: ਵੈਸ਼ਨੋ ਦੇਵੀ ਰੂਟ ਦੀ ਮਾਲਵਾ ਸਮੇਤ ਵੱਖ-ਵੱਖ ਟਰੇਨਾਂ ਨੇ ਕਰਵਾਈ ਲੰਮੀ ਉਡੀਕ
ਵੀਰਵਾਰ ਆਉਣ ਵਾਲੀਆਂ ਟਰੇਨਾਂ ਦੀ ਗੱਲ ਕਰੀਏ ਤਾਂ ਨਾਂਦੇੜ ਸਾਹਿਬ ਤੋਂ ਚੱਲ ਕੇ ਅੰਮ੍ਰਿਤਸਰ ਜਾਣ ਵਾਲੀ 12715 ਸੱਚਖੰਡ ਐਕਸਪ੍ਰੈੱਸ ਦੇ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪਈ ਕਿਉਂਕਿ 1 ਜਨਵਰੀ ਨੂੰ ਸਵਾ 8 ਵਜੇ ਆਉਣ ਵਾਲੀ ਉਕਤ ਟ੍ਰੇਨ ਲੱਗਭਗ 12 ਘੰਟੇ ਦੀ ਦੇਰੀ ਨਾਲ 2 ਜਨਵਰੀ ਨੂੰ ਪੌਣੇ 9 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ। ਇਸੇ ਤਰ੍ਹਾਂ ਨਾਲ ਅੰਮ੍ਰਿਤਸਰ ਜਾਣ ਵਾਲੀ 18237 ਛੱਤੀਸਗੜ੍ਹ ਐਕਸਪ੍ਰੈੱਸ ਸਾਢੇ 3 ਘੰਟੇ ਦੀ ਦੇਰੀ ਨਾਲ ਸਵੇਰੇ 8 ਵਜੇ ਕੈਂਟ ਸਟੇਸ਼ਨ ’ਤੇ ਪੁੱਜੀ।
11057 ਅੰਮ੍ਰਿਤਸਰ ਐਕਸਪ੍ਰੈੱਸ ਆਪਣੇ ਨਿਰਧਾਰਿਤ ਸਮੇਂ ਦੁਪਹਿਰ 2 ਵਜੇ ਤੋਂ 3 ਘੰਟੇ ਲੇਟ ਰਹਿੰਦੇ ਹੋਏ ਸ਼ਾਮ 5 ਵਜੇ ਤੋਂ ਬਾਅਦ ਕੈਂਟ ਸਟੇਸ਼ਨ ’ਤੇ ਆਈ। ਉਥੇ ਹੀ, ਵੈਸ਼ਨੋ ਦੇਵੀ ਜਾਣ ਵਾਲੀ ਮਾਲਵਾ 12919 ਜਲੰਧਰ ਦੇ ਤੈਅ ਸਮੇਂ 10 ਤੋਂ 3 ਘੰਟੇ ਲੇਟ ਰਹਿੰਦੇ ਹੋਏ 1.30 ਵਜੇ ਦੇ ਲੱਗਭਗ ਕੈਂਟ ਸਟੇਸ਼ਨ ’ਤੇ ਆਈ। ਜੰਮੂਤਵੀ ਜਾਣ ਵਾਲੀ 11077 ਜੇਹਲਮ ਐਕਸਪ੍ਰੈੱਸ ਜਲੰਧਰ ਦੇ ਆਪਣੇ ਤੈਅ ਸਮੇਂ ਤੋਂ ਪੌਣੇ 3 ਘੰਟੇ ਲੇਟ ਰਹੀ। ਦਿੱਲੀ ਤੋਂ ਆਉਣ ਵਾਲੀ 14035 ਢਾਈ ਘੰਟੇ ਦੀ ਦੇਰੀ ਨਾਲ ਸਾਢੇ 8 ਵਜੇ ਕੈਂਟ ਪਹੁੰਚੀ। ਗਾਂਧੀ ਨਗਰ ਤੋਂ ਚੱਲਣ ਵਾਲੀ ਜੰਮੂਤਵੀ ਐਕਸਪ੍ਰੈੱਸ 19223 ਜਲੰਧਰ ਦੇ ਆਪਣੇ ਤੈਅ ਸਮੇਂ ਤੋਂ ਸਿਰਫ 40 ਮਿੰਟ ਦੀ ਦੇਰੀ ਨਾਲ ਪਹੁੰਚੀ, ਜਦਕਿ ਸੰਬਲਪੁਰ ਤੋਂ ਆਉਣ ਵਾਲੀ 18309 ਪੌਣੇ ਘੰਟੇ ਦੀ ਦੇਰੀ ਨਾਲ ਕੈਂਟ ਸਟੇਸ਼ਨ ’ਤੇ ਆਈ।
ਇਹ ਵੀ ਪੜ੍ਹੋ- ਮਾਲਾ-ਮਾਲ ਹੋਇਆ ਪੰਜਾਬ ਦਾ ਖ਼ਜ਼ਾਨਾ, ਵਿੱਤੀ ਮੰਤਰੀ ਹਰਪਾਲ ਚੀਮਾ ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਪੁਲਸ ਦੇ ਮੁਲਾਜ਼ਮ ਹੋ ਜਾਣ Alert! ਕਿਸੇ ਵੇਲੇ ਵੀ ਡਿੱਗ ਸਕਦੀ ਹੈ ਗਾਜ਼
NEXT STORY