ਸ਼ੇਰਪੁਰ (ਸਿੰਗਲਾ) : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਨਿਧੜਕ ਤੇ ਤੇਜ਼ ਤਰਾਰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਪਣੇ ਐੱਮ. ਪੀ. ਲੈਂਡ ਕੋਟੇ 'ਚੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ 1 ਕਰੋੜ 11 ਲੱਖ ਤੋਂ ਵਧ ਦੀ ਰਾਸ਼ੀ ਜਾਰੀ ਕੀਤੀ। ਇਸ ਨਾਲ ਉਨ੍ਹਾਂ ਨੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਦਾ ਯਤਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਪਿੰਡ ਬਾਲੀਆਂ ਵਿਖੇ ਪਿਛਲੇ ਦਿਨੀਂ 'ਜਗ ਬਾਣੀ' ਵਲੋਂ ਸਕੂਲ ਦੀ ਹਾਲਤ ਬਾਰੇ ਜੋ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਸੀ, ਉਸ ਤੋਂ ਬਾਅਦ ਸਕੂਲ ਦਾ ਮੌਕਾ ਦੇਖਣ 'ਤੇ ਉਨ੍ਹਾਂ ਨੇ ਸਕੂਲ ਦੀ ਖਸਤਾ ਹਾਲਤ ਦੇ ਮੱਦੇਨਜ਼ਰ ਆਪਣੇ ਵਲੋਂ ਸਕੂਲ ਨੂੰ ਨਵੀਂ ਇਮਾਰਤ ਦੇਣ ਦਾ ਵਾਅਦਾ ਕਰਦੇ ਹੋਏ 15 ਲੱਖ ਦੀ ਰਾਸ਼ੀ ਜਲਦੀ ਦੇਣ ਦਾ ਵਾਅਦਾ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਕੀਤਾ ਸੀ।
ਮਾਨ ਦੱਸਿਆ ਕਿ ਉਸ ਵਾਅਦੇ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਬਾਲੀਆਂ-1 ਲਈ 6 ਕਮਰਿਆਂ ਦੀ ਉਸਾਰੀ ਲਈ 15 ਲੱਖ ਦੀ ਰਾਸ਼ੀ ਜ਼ਿਲਾ ਸਿੱਖਿਆ ਅਫਸਰ ਸੰਗਰੂਰ ਨੂੰ ਭੇਜ ਦਿੱਤੀ ਹੈ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਰੂੜਗੜ੍ਹ ਬਾਥਰੂਮਾਂ ਲਈ 80 ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ ਮੂਲੋਵਾਲ-2 ਦੇ ਦੋ ਕਮਰਿਆਂ ਲਈ 5 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਫਰਸ਼ ਲਈ 1.50 ਲੱਖ, ਸਰਕਾਰੀ ਹਾਈ ਸਕੂਲ ਧੂਰਾ ਦੇ ਆਰ. ਓ. ਅਤੇ ਵਾਟਰ ਕੂਲਰ ਲਈ 85 ਹਜ਼ਾਰ, ਸਰਕਾਰੀ ਹਾਈ ਸਕੂਲ ਸਤੌਜ ਵਿਖੇ ਇੰਟਰਲਾਕਟਾਈਲ ਲਈ 1 ਲੱਖ, ਸਰਕਾਰੀ ਮਿਡਲ ਸਕੂਲ ਸਫੀਪੁਰ ਕਲਾਂ ਦੀ ਚਾਰਦੀਵਾਰੀ ਅਤੇ ਆਰ. ਓ. ਵਾਟਰ ਕੂਲਰ ਲਈ 1.85 ਲੱਖ, ਸਰਕਾਰੀ ਪ੍ਰਾਇਮਰੀ ਸੂਲਰ ਵਿਖੇ ਚਾਰਦੀਵਾਰੀ ਤੇ ਬਾਥਰੂਮ ਲਈ 2 ਲੱਖ, ਸਰਕਾਰੀ ਮਿਡਲ ਸਕੂਲ ਗਿੱਦੜਿਆਣੀ ਕਮਰਿਆਂ ਲਈ 4.5 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਸਿਹਾਲ ਲਈ 2.30 ਲੱਖ, ਸਰਕਾਰੀ ਹਾਈ ਸਕੂਲ ਬਲੇੜਾ ਵਿਖੇ ਆਰ. ਓ. ਤੇ ਵਾਟਰ ਕੂਲਰ ਲਈ 85 ਹਜ਼ਾਰ, ਸਰਕਾਰੀ ਮਿਡਲ ਸਕੂਲ ਫਹਿਤਗੜ੍ਹ ਵਿਖੇ ਰਸਤੇ ਤੇ ਬਾਥਰੂਮ ਲਈ 1.50 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਸ਼ੈੱਡ ਲਈ 3 ਲੱਖ। ਇਸ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਿਖੇ ਬਿਲਡਿੰਗ ਦੀ ਉਸਾਰੀ ਲਈ 20 ਲੱਖ, ਸਰਕਾਰੀ ਹਾਈ ਸਕੂਲ ਘਨੌਰ ਕਲਾਂ ਵਿਖੇ ਰਸਤੇ ਲਈ 1 ਲੱਖ 49,838 ਰੁਪਏ, ਸਰਕਾਰੀ ਹਾਈ ਸਕੂਲ ਮੰਗਵਾਲ ਵਿਖੇ ਕਮਰਿਆਂ ਦੀ ਉਸਾਰੀ ਲਈ 10 ਲੱਖ, ਸਰਕਾਰੀ ਹਾਈ ਸਕੂਲ ਪਲਾਸੌਰ ਵਿਖੇ ਰਸਤੇ ਲਈ 1.50 ਲੱਖ, ਸਰਕਾਰੀ ਹਾਈ ਸਕੂਲ ਕੌਹਰੀਆਂ ਕਮਰਿਆਂ ਦੀ ਉਸਾਰੀ ਲਈ 4 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਗਰਾਊਂਡ 'ਚ ਸਬਮਰਸੀਬਲ ਪੰਪ ਲਈ 50 ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ ਝਨੇੜੀ ਵਿਖੇ 54 ਡੋਲਡੈਸਕਾਂ ਲਈ 1 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਵਿਖੇ ਗਰਾਊਂਡ ਦੀ ਚਾਰਦੀਵਾਰੀ ਉਪਰ ਜਾਲ ਲਾਉਣ ਲਈ 1.20 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਜੌਲੀਆਂ ਵਿਖੇ 22 ਡੋਲਡੈਸਕਾਂ ਲਈ 40 ਹਜ਼ਾਰ, ਸਰਕਾਰੀ ਪ੍ਰਇਮਰੀ ਸਕੂਲ ਦਿਆਲਗੜ੍ਹ ਜੇਜੀਆਂ ਵਿਖੇ ਕਮਰਿਆਂ ਲਈ 2 ਲੱਖ ਦੀ ਰਾਸ਼ੀ ਭੇਜੀ ਹੈ।
ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮੀ ਸਕੂਲ ਸਿਕੰਦਰਪੁਰਾ ਵਿਖੇ ਬੱਚਿਆਂ ਦੇ ਬੈਠਣ ਲਈ 38 ਬੈਚਾਂ ਲਈ 70 ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ ਕੁਠਾਲਾ ਵਿਖੇ ਬਾਥਰੂਮ ਲਈ 1 ਲੱਖ, ਸਰਕਾਰੀ ਐਲੀਮੈਂਟਰੀ ਸਕੂਲ ਸਿਕੰਦਰਪੁਰਾ ਵਿਖੇ ਆਰ. ਓ. ਅਤੇ ਵਾਟਰ ਕੂਲਰ ਲਈ 85 ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ਼ ਖੇਤਲਾ ਵਿਖੇ 2 ਕਮਰਿਆਂ ਦੀ ਉਸਾਰੀ ਲਈ 4 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਰਾਏਧਾਰਨਾ ਵਿਖੇ ਬਿਲਡਿੰਗ ਦੀ ਉਸਾਰੀ ਲਈ 10 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਕਾਲਬੰਜਾਰਾ ਬਾਥਰੂਮ ਲਈ 80 ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ ਹੰਭਲਵਾਸ ਵਿਖੇ ਰਸਤੇ ਦੀ ਇੰਟਰਲਾਕ ਟਾਈਲ ਲਈ 2 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਚੱਠਾ ਨਨਹੇੜਾ ਫਰਸ਼ ਲਈ 1 ਲੱਖ, ਗ੍ਰਾਮ ਪੰਚਾਇਤ ਈਸੀ 8 ਸੋਲਰ ਲਾਈਟ ਸਿਸਟਮ ਲਾਉਣ ਲਈ 1.32 ਲੱਖ, ਗ੍ਰਾਮ ਪੰਚਾਇਤ ਹਰਚੰਦਪੁਰਾ 9 ਸੋਲਰ ਸਟਰੀਟ ਲਾਈਟਾਂ ਲਾਉਣ ਲਈ 1 ਲੱਖ 48, 500 ਰੁਪਏ, ਗ੍ਰਾਮ ਪੰਚਾਇਤ ਜਹਾਗੀਰ 12 ਸੋਲਰ ਲਾਈਟਾਂ ਲਈ 1.98 ਲੱਖ, ਸਰਕਾਰੀ ਐਲੀਮੈਂਟਰੀ ਸਕੂਲ ਕਾਂਝਲੀ ਲਈ ਡੋਲਡੈਸਕਾਂ ਬੱਚਿਆਂ ਲਈ 1 ਲੱਖ 49,270 ਰੁਪਏ, ਸਰਕਾਰੀ ਮਿਡਲ ਸਕੂਲ ਦੌਲਤਪੁਰ ਵਿਖੇ ਦੋ ਕਮਰਿਆਂ ਦੀ ਉਸਾਰੀ ਲਈ 4.48 ਲੱਖ, ਗ੍ਰਾਮ ਪੰਚਾਇਤ ਜੈਨਪੁਰ 10 ਸੋਲਟ ਲਾਈਟਾਂ ਲਈ 1.65 ਲੱਖ, ਗ੍ਰਾਮ ਪੰਚਾਇਤ ਮਾਨਾਂਵਾਲਾ 10 ਸੋਲਟ ਲਾਈਟਾਂ ਲਈ 1.65 ਲੱਖ, ਗ੍ਰਾਮ ਪੰਚਾਇਤ ਮਾਨਾਂ 10 ਸੋਲਟ ਲਾਈਟਾਂ ਲਈ 1.65 ਲੱਖ, ਗ੍ਰਾਮ ਪੰਚਾਇਤ ਰਜਿੰਦਰਪੁਰੀ 10 ਸੋਲਟ ਲਾਈਟਾਂ ਲਈ 1.65 ਲੱਖ, ਗ੍ਰਾਮ ਪੰਚਾਇਤ ਨੱਤ 10 ਸੋਲਟ ਲਾਈਟਾਂ ਲਈ 1.65 ਲੱਖ, ਗ੍ਰਾਮ ਪੰਚਾਇਤ ਬੇਲੇਵਾਲ 10 ਸੋਲਟ ਲਾਈਟਾਂ ਲਈ 1.65 ਲੱਖ, ਗ੍ਰਾਮ ਪੰਚਾਇਤ ਈਸੜਾ 10 ਸੋਲਟ ਲਾਈਟਾਂ ਲਈ 1.65 ਲੱਖ, ਗ੍ਰਾਮ ਪੰਚਾਇਤ ਭੱਦਲਵੜ 10 ਸੋਲਟ ਲਾਈਟਾਂ ਲਈ 1.65 ਲੱਖ, ਗ੍ਰਾਮ ਪੰਚਾਇਤ ਮੀਰਹੇੜੀ 10 ਸੋਲਟ ਲਾਈਟਾਂ ਲਈ 1.65 ਲੱਖ, ਗ੍ਰਾਮ ਪੰਚਾਇਤ ਬਟੂਹਾ 10 ਸੋਲਟ ਲਾਈਟਾਂ ਲਈ 1.65 ਲੱਖ, ਗ੍ਰਾਮ ਪੰਚਾਇਤ ਕਾਂਝਲੀ 12 ਸੋਲਟ ਲਾਈਟਾਂ ਲਈ 1.98 ਲੱਖ, ਗ੍ਰਾਮ ਪੰਚਾਇਤ ਭੋਜੋਵਾਲੀ 12 ਸੋਲਟ ਲਾਈਟਾਂ ਲਈ 1.98 ਲੱਖ, ਗ੍ਰਾਮ ਪੰਚਾਇਤ ਭਸੌੜ ਬੱਸ ਸਟੈਂਡ ਦੀ ਉਸਾਰੀ ਲਈ 2.50 ਲੱਖ, ਗ੍ਰਾਮ ਪੰਚਾਇਤ ਖੇਤਲਾ ਵਿਖੇ ਐੱਸ. ਸੀ. ਵਰਗ ਦੇ ਪਬਲਿਕ ਸੈਂਡ ਦੀ ਉਸਾਰੀ ਲਈ 70 ਹਜ਼ਾਰ ਦੀ ਰਾਸ਼ੀ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਕੀਤੇ ਵਾਅਦਿਆਂ ਲਈ ਅਗਲੀ ਰਾਸ਼ੀ ਜਲਦ ਹੀ ਭੇਜ ਦਿੱਤੀ ਜਾਵੇਗੀ ਅਤੇ ਉਹ ਪਿੰਡ-ਪਿੰਡ ਜਾ ਕੇ ਹੋਰ ਰਾਸ਼ੀ ਵੰਡਣ ਲਈ ਲੋਕਾਂ ਦੀ ਆਪਸੀ ਰਾਇ ਜਾਣਨਗੇ।
ਨਹਿਰ 'ਤੇ ਬਾਂਦਰਾਂ ਨੂੰ ਚੂਰਮਾ ਪਾਉਣ ਆਏ ਲੋਕਾਂ ਦੀ ਮਸਾਂ ਬਚੀ ਜਾਨ
NEXT STORY