ਜਲੰਧਰ (ਜ. ਬ.) : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਸੰਬੰਧਤ ਖਾਲਸਾ ਪੰਥ ਦੀ ਵੱਡੀ ਧਾਰਮਿਕ ਸ਼ਖਸੀਅਤ ਭਾਈ ਮੋਹਕਮ ਸਿੰਘ ਅਤੇ ਜਨਰਲ ਸਕੱਤਰ ਤੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਖਾਲਸਾ ਪੰਥ ਤੇ ਸਮੁੱਚੇ ਪੰਜਾਬੀਆਂ ਨੇ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਲੱਕ ਤੋੜਵੀਂ ਹਾਰ ਦੇ ਕੇ ਸਖ਼ਤ ਤੋਂ ਸਖ਼ਤ ਸਜ਼ਾ ਦੇ ਦਿੱਤੀ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਭਵਿੱਖ ਵਿਚ ਕਿਸੇ ਵੀ ਕੀਮਤ ਤੇ ਬਾਦਲਾਂ ਨਾਲ ਸਮਝੌਤਾ ਨਹੀ ਕਰੇਗਾ। ਬਾਦਲਾਂ ਵਲੋਂ ਬਣਾਏ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅੱਜ ਵੱਖ-ਵੱਖ ਸ਼੍ਰੋਮਣੀ ਅਕਾਲੀ ਦਲਾਂ ਨੂੰ ਇਕਜੁਟ ਹੋਣ ਦੀ ਕੀਤੀ ਗਈ ਅਪੀਲ ’ਤੇ ਅਫਸੋਸ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਵਿਧਾਨ ਸਭਾ ਚੋਣਾਂ ਵਿਚ ਬਾਦਲਾਂ ਦੀ ਹੋਈ ਲੱਕ ਤੋੜਵੀਂ ਹਾਰ ਤੋਂ ਬਾਅਦ ਜਥੇਦਾਰ ਦੀ ਜ਼ੁਬਾਨ ਤੇ ਅੱਖ ਕਿਉਂ ਖੁੱਲ੍ਹੀ ਹੈ? ਜਥੇਦਾਰ ਦੀ ਜ਼ੁਬਾਨ ਚੋਣਾਂ ਤੋਂ ਪਹਿਲਾਂ ਉਸ ਵੇਲੇ ਕਿਉਂ ਨਹੀਂ ਖੁੱਲ੍ਹੀ, ਜਦੋਂ ਅਕਾਲੀ ਦਲ ਬਾਦਲ ਡੇਰਾ ਸਿਰਸਾ ਦੀ ਵਿਧਾਨ ਸਭਾ ਚੋਣਾਂ ਵਿਚ ਖੁੱਲ੍ਹੀ ਹਮਾਇਤ ਲੈ ਰਿਹਾ ਸੀ ।
ਉਨ੍ਹਾਂ ਕਿਹਾ ਡੇਰਾ ਮੁਖੀ ਨੂੰ ਬਿਨਾਂ ਮੰਗਿਆਂ ਮੁਆਫੀ ਦੇਣ ਵਾਲਿਆਂ, ਜਿਨ੍ਹਾਂ ਦੇ ਰਾਜ ਵਿਚ 1978 ਵਿੱਚ ਨਿਰੰਕਾਰੀ ਕਾਂਡ ਹੋਇਆ, 1997 ਦੀ ਸਰਕਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ ਵਾਪਰਿਆ, ਉਹ ਅਕਾਲੀ ਕਿਵੇਂ ਹੋ ਸਕਦੇ ਹਨ? ਜੇ ਉਹ ਅਕਾਲੀ ਹੁੰਦੇ ਤਾਂ ਸੰਗਤ ਚੋਣਾਂ ਵਿਚ ਉਨ੍ਹਾਂ ਦੇ ਹੱਕ ਵਿਚ ਫਤਵਾ ਦੇ ਦਿੰਦੀ। ਉਨ੍ਹਾਂ ਕਿਹਾ ਜਥੇਦਾਰ ਨੂੰ ਪੰਥ ਤੇ ਪੰਜਾਬੀਆਂ ਵਲੋਂ ਚੋਣਾਂ ਵਿਚ ਬਾਦਲਾਂ ਦੀਆਂ ਕਢਾਈਆਂ ਚੀਕਾਂ ਹੀ ਕਿਉਂ ਸੁਣਾਈਂ ਦਿੰਦੀਆਂ ਹਨ ਪਰ ਜਥੇਦਾਰ ਦੇ ਕੰਨਾਂ ਨੂੰ ਬਾਦਲਾਂ ਵਲੋਂ ਪੰਥ ਤੇ ਪੰਜਾਬੀਆਂ ਦੀਆਂ 15 ਸਾਲਾਂ ਕਢਾਈਆਂ ਚੀਕਾਂ ਤੇ ਟੀਸਾਂ ਕਿਉਂ ਨਹੀਂ ਸੁਣਾਈਂ ਦਿੱਤੀਆਂ? ਜਥੇਦਾਰ ਸਾਹਿਬ ਵਿਧਾਨ ਸਭਾ ਚੋਣਾਂ ਵਿੱਚ ਪੰਥ ਤੇ ਪੰਜਾਬੀਆਂ ਵਲੋਂ ਦਰਕਾਰੇ ਤੇ ਨਕਾਰੇ ਬਾਦਲਾਂ ਵਿਚ ਦੁਬਾਰਾ ਜਾਨ ਪਾਉਣ ਦੀ ਕੋਸ਼ਿਸ਼ ਨਾ ਕਰੋ। ਬੱਸ ਹੁਣ ਪੰਥ ਤੇ ਰਹਿਮ ਕਰੋ।
ਅਰਵਿੰਦ ਕੇਜਰੀਵਾਲ ਪਹੁੰਚੇ ਰਾਜਾਸਾਂਸੀ ਹਵਾਈ ਅੱਡਾ, ਭਗਵੰਤ ਮਾਨ ਸਮੇਤ ਹੋਰਨਾਂ ਵੱਲੋਂ ਭਰਵਾਂ ਸੁਆਗਤ
NEXT STORY