ਅੰਮ੍ਰਿਤਸਰ (ਮਮਤਾ)— ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅੱਜ ਸ੍ਰੀ ਹਰਿਮੰਦਰ ਸਾਹਿਬ ’ਚ ਆਪਣੇ 92 ਵਿਧਾਇਕਾਂ ਦੇ ਨਾਲ ਨਤਮਸਤਕ ਹੋਣਗੇ। ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚ ਚੁੱਕੇ ਹਨ। ਇਸ ਦੌਰਾਨ ਭਗਵੰਤ ਮਾਨ, ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਅਮਨ ਅਰੋੜਾ ਸਮੇਤ ਹੋਰ ਆਗੂਆਂ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਗਿਆ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਹੋਰਾਂ ਆਗੂਆਂ ਵੱਲੋਂ ਅੰਮ੍ਰਿਤਸਰ ਦੇ ਹੋਰ ਤੀਰਥ ਸਥਾਨਾਂ ਦੇ ਦਰਸ਼ਨ ਵੀ ਕਰਨਗੇ। ਸ੍ਰੀ ਦਰਬਾਰ ਸਾਹਿਬ ’ਚ ਨਤਮਸਤਕ ਹੋਣ ਉਪਰੰਤ ਕਾਫ਼ਿਲਾ ਅੰਮ੍ਰਿਤਸਰ ਵੱਲ ਰਵਾਨਾ ਹੋ ਗਿਆ ਹੈ।
ਇਹ ਵੀ ਪੜ੍ਹੋ: ਰੰਧਾਵਾ ਦੇ ਤਿੱਖੇ ਹਮਲੇ, ਸਿੱਧੂ ਦੱਸਣ ਕਿ ਪ੍ਰਧਾਨ ਬਣਨ ਪਿੱਛੋਂ ਉਨ੍ਹਾਂ ਦੀ ਮੰਜੀ ਕਾਂਗਰਸ ਭਵਨ ’ਚ ਕਿਉਂ ਨਹੀਂ ਲੱਗੀ
ਇਸ ਦੇ ਬਾਅਦ ਉਨ੍ਹਾਂ ਵੱਲੋਂ ਪੰਜਾਬ ’ਚ ‘ਆਪ’ ਦੀ ਵੱਡੀ ਜਿੱਤ ਹੋਣ ਨੂੰ ਲੈ ਕੇ ਅੰਮ੍ਰਿਤਸਰ ’ਚ ਪੈਦਲ ਰੋਡ ਸ਼ੋਅ ਕਰਕੇ ਲੋਕਾਂ ਦਾ ਧੰਨਵਾਦ ਕੀਤਾ ਜਾਵੇਗਾ। ਇਹ ਰੋਡ ਸ਼ੋਅ ਕਚਹਿਰੀ ਚੌਂਕ ਤੋਂ ਸ਼ੁਰੂ ਹੋਵੇਗਾ ਅਤੇ ਨਾਵਲਡੀ ਚੌਂਕ ਖ਼ਤਮ ਹੋਵੇਗਾ। ਰੋਡ ਸ਼ੋਅ ’ਚ ਲੋਕ ਪੈਦਲ ਹੀ ਹਿੱਸਾ ਲੈਣਗੇ। ਸਾਰਿਆਂ ਨੂੰ ਆਪਣੀਆਂ ਗੱਡੀਆਂ ਡੀ ਬਲਾਕ ਦੀ ਪਾਰਕਿੰਗ ’ਚ ਪਾਰਥ ਕਰਨ ਲਈ ਕਿਹਾ ਗਿਆ ਹੈ। ਰੋਡ ਸ਼ੋਅ ਦੇ ਰਸਤੇ ਨੂੰ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਹੋਰਡਿੰਗਸ ਅਤੇ ਕੱਟ ਆਊਟ ਨਾਲ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ 2022: ‘ਆਪ’ ਵੱਲੋਂ ਪੰਜਾਬ ’ਚ 34 ਰਿਜ਼ਰਵ ਸੀਟਾਂ ’ਚੋਂ 26 ’ਤੇ ਕਬਜ਼ਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਟਾਂਡਾ 'ਚ ਹੋਏ ਗਊਆਂ ਦੇ ਕਤਲ ਮਾਮਲੇ ਦੀ ਭਗਵੰਤ ਮਾਨ ਵੱਲੋਂ ਨਿਖੇਧੀ, ਪੁਲਸ ਨੂੰ ਦਿੱਤੇ ਇਹ ਸਖ਼ਤ ਹੁਕਮ
NEXT STORY