ਮੋਹਾਲੀ (ਪਰਦੀਪ) : ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਵਲੋਂ ਮੋਹਾਲੀ ਕਾਰਪੋਰੇਸ਼ਨ ਚੋਣਾਂ ਲਈ ਪਿਛਲੇ ਦਿਨੀਂ ਐਲਾਨੀ 28 ਉਮੀਦਵਾਰਾਂ ਦੀ ਸੂਚੀ ਤੋਂ ਨਾਰਾਜ਼ ਚੱਲ ਰਹੇ ਸਾਬਕਾ ਅਕਾਲੀ ਕੌਂਸਲਰ ਅਤੇ ਪਾਰਟੀ ਦੇ ਅਹਿਮ ਅਹੁਦੇਦਾਰਾਂ ਨੂੰ ਮਨਾਏ ਜਾਣ ਲਈ ਪਾਰਟੀ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਸਾਬਕਾ ਕੈਬਨਿਟ ਮੰਤਰੀ ਪੰਜਾਬ, ਪਰਮ ਹੰਸ ਸਿੰਘ ਬੰਟੀ ਰੋਮਾਣਾ ਪ੍ਰਧਾਨ ਆਲ ਇੰਡੀਆ ਯੂਥ ਅਕਾਲੀ ਦਲ ਅਤੇ ਡੇਰਾਬੱਸੀ ਤੋਂ ਵਿਧਾਇਕ ਐੱਨ. ਕੇ. ਸ਼ਰਮਾ ਮੋਹਾਲੀ ਪੁੱਜੇ । ਸੈਕਟਰ-91 ਵਿਖੇ ਇਨ੍ਹਾਂ ਪਾਰਟੀ ਦੇ ਅਹੁਦੇਦਾਰਾਂ ਵਲੋਂ ਇਨ੍ਹਾਂ ਨਾਰਾਜ਼ ਸਾਬਕਾ ਅਕਾਲੀ ਕੌਂਸਲਰਾਂ ਅਤੇ ਪਾਰਟੀ ਦੇ ਅਹਿਮ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਸਾਬਕਾ ਮੇਅਰ ਕੁਲਵੰਤ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਫਰੀਦਕੋਟ ਦੌਰੇ ਤੋਂ ਪਹਿਲਾਂ ਭਾਜਪਾ ਦੀ ਵੱਡੀ ਕਾਰਵਾਈ, ਜ਼ਿਲ੍ਹਾ ਇਕਾਈ ਕੀਤੀ ਭੰਗ
ਪ੍ਰੋ. ਚੰਦੂਮਾਜਰਾ ਨੇ ਅਕਾਲੀ ਕੌਂਸਲਰਾਂ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਮੋਹਾਲੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਕੰਵਲਜੀਤ ਸਿੰਘ ਰੂਬੀ ਵਾਰਡ ਨੰਬਰ 14 ਤੋਂ, ਸਰਬਜੀਤ ਸਿੰਘ ਪਾਰਸ ਜਿਊਲਰਜ਼ ਵਾਲੇ ਵਾਰਡ ਨੰਬਰ 12 ਤੋਂ, ਕੈਪਟਨ ਰਮਨਦੀਪ ਸਿੰਘ ਬਾਵਾ ਵਾਰਡ ਨੰਬਰ 30 ਤੋਂ ਅਜੇਪਾਲ ਸਿੰਘ ਮਿੱਡੂਖੇੜਾ ਨੂੰ ਵਾਰਡ ਨੰ 38 ਤੋਂ ਕੌਂਸਲ ਲਈ ਉਮੀਦਵਾਰ ਐਲਾਨਿਆ ਗਿਆ ਹੈ, ਜਦਕਿ ਅੱਜ ਦੁਪਹਿਰ ਬਾਅਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਚਰਨਜੀਤ ਸਿੰਘ ਬਰਾੜ ਮੈਂਬਰ ਸਕ੍ਰੀਨਿੰਗ ਕਮੇਟੀ ਮੋਹਾਲੀ ਕਾਰਪੋਰੇਸ਼ਨ, ਕੰਵਲਜੀਤ ਸਿੰਘ ਰੂਬੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੋਹਾਲੀ ਸ਼ਹਿਰੀ ਨੇ ਸਿਰੋਪਾਓ ਪਾ ਕੇ ਸਾਬਕਾ ਕੌਂਸਲਰ ਬੀਬੀ ਮਨਮੋਹਨ ਕੌਰ ਅਤੇ ਉਨ੍ਹਾਂ ਦੇ ਬੇਟੇ ਜਸਪਾਲ ਸਿੰਘ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਬਾਅਦ ਵਿਚ ਜਸਪਾਲ ਸਿੰਘ ਨੂੰ ਪਾਰਟੀ ਉਮੀਦਵਾਰ ਦੇ ਤੌਰ ’ਤੇ ਵਾਰਡ ਨੰਬਰ 4 ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਪਿੰਡ ਝਨੇੜੀ ਦੇ ਲੋਕਾਂ ਵਲੋਂ ਅਨੋਖਾ ਮਤਾ ਪਾਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਫੇਸਬੁਕ ’ਤੇ ਜਾਅਲੀ ਆਈ. ਡੀ. ਬਣਾ ਕੇ ਪਤਨੀ ਦੀਆਂ ਪਾਈਆਂ ਅਸ਼ਲੀਲ ਤਸਵੀਰਾਂ
NEXT STORY