ਟਾਂਡਾ ਉੜਮੁੜ (ਜਸਵਿੰਦਰ)- ਹਲਕਾ ਟਾਂਡਾ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜਿਆਂ ਦੇ ਆਗੂਆਂ ਦੀ ਆਪਸੀ ਫੁੱਟ ਹੋਣ ਕਰਕੇ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਇਕ ਹੋਂਦ ਵਿੱਚ ਨਹੀਂ ਆ ਸਕਿਆ, ਜਿਸ ਦੇ ਚਲਦਿਆਂ ਨਾ ਤਾਂ ਪਾਰਟੀ ਹਾਈ ਕਮਾਂਡ ਉਤੇ ਕੋਈ ਅਸਰ ਹੋਇਆ ਅਤੇ ਨਾ ਹੀ ਹਲਕੇ ਦੇ ਇਨ੍ਹਾਂ ਆਗੂਆਂ ਨੇ ਸਬਕ ਲਿਆ। ਇਹ ਫੁੱਟ ਬਾ ਦਸਤੂਰ ਜਾਰੀ ਹੋਣ ਦੇ ਬਾਅਦ ਜਨਤਕ ਨਸ਼ਰ ਹੋ ਚੁੱਕੀ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਬੀਤੇ ਦਿਨੀਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦੀਆਂ ਕੀਤੀਆਂ ਨਿਯੁਕਤੀਆਂ ਤੋਂ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਕੀਤੀ ਖ਼ਾਸ ਅਪੀਲ
ਜੇਕਰ ਗੱਲ ਕੀਤੀ ਜਾਵੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਦੇ ਧੜੇ ਦੀ ਤਾਂ ਦੋ ਵਾਰ ਹਲਕੇ ਵਿਚ ਚੋਣਾਂ ਲੜਨ ਉਪਰੰਤ ਇਹ ਧੜਾ ਵੀ ਆਪਣੇ ਆਪ ਵਿੱਚ ਇਕ ਮਜ਼ਬੂਤ ਧੜਾ ਅਖਵਾ ਰਿਹਾ ਹੈ ਜਦ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਲਈ ਸਖ਼ਤ ਮਿਹਨਤ ਕਰਕੇ ਬੇਟ ਖੇਤਰ ਵਿੱਚ ਆਪਣਾ ਪ੍ਰਭਾਵ ਛੱਡਣ ਵਾਲੇ ਸਰਦਾਰ ਲਖਵਿੰਦਰ ਸਿੰਘ ਲੱਖੀ ਦਾ ਧੜਾ ਵੀ ਕਿਸੇ ਤੋਂ ਘੱਟ ਨਹੀਂ ਅਖਵਾ ਰਿਹਾ। ਕੁੱਲ ਮਿਲਾ ਕੇ ਦੋਵੇਂ ਧੜੇ ਆਪਣੇ ਆਪ ਨੂੰ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਥੰਮ੍ਹ ਦੱਸ ਰਹੇ ਹਨ ਜਦਕਿ ਇਨ੍ਹਾਂ ਦੋਵੇਂ ਆਗੂਆਂ ਦੀ ਆਪਸੀ ਲੜਾਈ ਵਿਚ ਆਮ ਅਕਾਲੀ ਵਰਕਰ ਆਪਣੇ ਆਪ ਨੂੰ ਠੱਗੇ-ਠੱਗੇ ਮਹਿਸੂਸ ਕਰ ਰਹੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਵੀ ਆਪਣਾ ਪੱਤਾ ਨਹੀਂ ਖੋਲ੍ਹ ਰਹੀ ਅਤੇ ਆਗੂਆਂ ਦੀ ਆਪਸੀ ਫੁੱਟ ਨੂੰ ਕਿਸੇ ਕਿਨਾਰੇ ਲਗਾਉਣ ਲਈ ਕੋਈ ਕੋਸ਼ਿਸ਼ ਨਹੀਂ ਕਰ ਰਹੀ।
ਇਹ ਵੀ ਪੜ੍ਹੋ : ਜਲੰਧਰ ’ਚ ਫਤਿਹ ਗਰੁੱਪ ਦੀ ਦਹਿਸ਼ਤ, ਸ਼ਰੇਆਮ ਪੁਲਸ ਨੂੰ ਇੰਝ ਦਿੱਤੀ ਚੁਣੌਤੀ
ਦੋਵੇਂ ਆਗੂਆਂ ਨੂੰ ਪਾਰਟੀ ਹਾਈਕਮਾਂਡ ਨੇ ਆਪਣੀ ਕਮੇਟੀ ਵਿੱਚ ਵਰਕਿੰਗ ਕਮੇਟੀ ਮੈਂਬਰ ਵੀ ਬਰਾਬਰ ਦੇ ਨਿਯੁਕਤ ਕਰ ਦਿੱਤਾ। ਇਨ੍ਹਾਂ ਦੋਵੇਂ ਆਗੂਆਂ ਦੀ ਆਪਸੀ ਫੁੱਟ ਦਾ ਨਿੱਘ ਦੂਜੀਆਂ ਪਾਰਟੀਆਂ ਦੇ ਆਗੂ ਮਾਣ ਰਹੇ ਹਨ। ਗੱਲ ਪਿਛਲੇ ਦਿਨੀਂ ਆਗੂਆਂ ਵੱਲੋਂ ਕੀਤੀਆਂ ਗਈਆਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਦੀ ਕੀਤੀ ਜਾਵੇ ਤਾਂ ਜਦੋਂ ਲਖਵਿੰਦਰ ਸਿੰਘ ਲੱਖੀ ਨੇ ਯੂਥ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਅਤੇ ਨਵੇਂ ਬਣੇ ਅਹੁਦੇਦਾਰਾਂ ਦਾ ਸਨਮਾਨ ਵੀ ਕੀਤਾ ਤਾਂ ਇਸ ਤੋਂ ਕੁਝ ਕੁ ਦਿਨਾਂ ਬਾਅਦ ਹੀ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਵੱਲੋਂ ਵੀ ਯੂਥ ਵਿੰਗ ਦੇ ਆਗੂਆਂ ਦੀਆਂ ਨਿਯੁਕਤੀਆਂ ਕਰਨ ਉਪਰੰਤ ਉਨ੍ਹਾਂ ਦਾ ਸਨਮਾਨ ਕੀਤਾ।
ਇਹ ਵੀ ਪੜ੍ਹੋ : ਮੱਲ੍ਹੀਆਂ ਕਲਾਂ ਵਿਖੇ ਸਵੇਰੇ ਧਰਨੇ ’ਤੇ ਬੈਠਾ ਕਿਸਾਨ, ਸ਼ਾਮੀਂ ਘਰ ਪਰਤਦਿਆਂ ਹੀ ਹੋ ਗਈ ਮੌਤ
ਇਥੋਂ ਤੱਕ ਕਿ ਬਣਾਏ ਗਏ ਦੋਵੇਂ ਪਾਰਟੀਆਂ ਦੇ ਆਗੂਆਂ ਵੱਲੋਂ ਅਖ਼ਬਾਰੀ ਇਸ਼ਤਿਹਾਰ ਦੇਣ ਦੇ ਨਾਲ-ਨਾਲ ਖ਼ਬਰਾਂ ਵੀ ਨਸ਼ਰ ਕੀਤੀਆਂ ਗਈਆਂ ਪਰ ਕੱਲ੍ਹ ਇਨ੍ਹਾਂ ਦੋਵੇਂ ਕੀਤੀਆਂ ਨਿਯੁਕਤੀਆਂ ਉਤੇ ਵਿਸ਼ਰਾਮ ਉਸ ਸਮੇਂ ਲੱਗ ਗਿਆ ਜਦੋਂ ਯੂਥ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਬੰਟੀ ਰੋਮਾਣਾ ਵੱਲੋਂ ਕੀਤੇ ਗਏ ਪ੍ਰੈੱਸ ਨੋਟ ਦੇ ਨਸ਼ਰ ਅਨੁਸਾਰ ਦੋਵੇਂ ਨਿਯੁਕਤੀਆਂ ਨੂੰ ਰੱਦ ਕਰਨ ਉਪਰੰਤ ਇਹ ਨਿਯੁਕਤੀ ਨੂੰ ਆਪਣੇ ਹੱਥ ਲੈਣ ਦਾ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ : 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ-ਮਹੱਲੇ ਦੇ ਦੂਜੇ ਪੜਾਅ ਦੀ ਹੋਈ ਸ਼ੁਰੂਆਤ
ਹੁਣ ਗੱਲ ਇਥੇ ਆ ਕੇ ਢੁੱਕਦੀ ਹੈ ਕਿ ਜੇਕਰ ਇਹ ਨਿਯੁਕਤੀਆਂ ਪੰਜਾਬ ਪ੍ਰਧਾਨ ਬੰਟੀ ਰੋਮਾਣਾ ਨੇ ਹੀ ਕਰਨੀਆਂ ਸਨ ਤਾਂ ਇਸ ਨੇ ਇਨ੍ਹਾਂ ਦੋਵੇਂ ਆਗੂਆਂ ਨੂੰ ਇਹ ਨਿਯੁਕਤੀਆਂ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਹਾਈਕਮਾਂਡ ਤੋਂ ਮੰਗ ਕੀਤੀ ਕਿ ਹਲਕਾ ਟਾਂਡਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਸਥਿਤੀ ਸਪਸ਼ਟ ਕਰਕੇ ਇਕ ਹੱਥ ਵਾਗਡੋਰ ਸੌਂਪੀ ਜਾਵੇ ਤਾਂ ਜੋ ਹਲਕੇ ਦੇ ਅਕਾਲੀ ਵਰਕਰ ਇਕਜੁੱਟਤਾ ਦਾ ਪਰ ਮਾਣ ਦੇ ਸਕਣ ਨਹੀਂ ਤਾਂ ਆਉਣ ਵਾਲੀਆਂ ਚੋਣਾਂ ਦੌਰਾਨ ਹਾਈਕਮਾਂਡ ਨੂੰ ਮੂੰਹ ਦੀ ਖਾਣ ਲਈ ਮਜਬੂਰ ਹੋਣਾ ਪਵੇਗਾ। ਜ਼ਿਕਰਯੋਗ ਹੈ ਕਿ ਹਲਕੇ ਦੇ ਆਪਣੇ ਆਪ ਨੂੰ ਥੰਮ ਦੱਸਣ ਵਾਲੇ ਦੋਵੇਂ ਆਗੂ ਪਿਛਲੇ ਦਿਨੀਂ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ 15 ਵਾਰਡਾਂ ਦੇ ਉਮੀਦਵਾਰ ਵੀ ਪੂਰੇ ਖੜ੍ਹੇ ਨਹੀਂ ਕਰ ਸਕੇ।
ਇਹ ਵੀ ਪੜ੍ਹੋ : ਜਲੰਧਰ ਦੇ ਨਾਈਟ ਕਰਫ਼ਿਊ ਸਬੰਧੀ ਫੈਲੀ ਇਸ ਅਫ਼ਵਾਹ ਨੂੰ ਲੈ ਕੇ ਪ੍ਰਸ਼ਾਸਨ ਨੇ ਦਿੱਤੀ ਸਫ਼ਾਈ
ਦਿੱਲੀ ਅੰਦੋਲਨ ’ਚ ਕਾਲੇਕੇ ਦੇ ਕਿਸਾਨ ਹਰਦੀਪ ਸਿੰਘ ਦੀ ਮੌਤ
NEXT STORY