ਬੋਹਾ (ਮਨਜੀਤ) — ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁੰਹਿਮ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਰਾੜਾ ਨੇ ਬੋਹਾ ਸਰਕਲ ਦੇ ਪ੍ਰਧਾਨ ਬਿੰਦਰ ਸਿੰਘ ਮੰਘਾਣੀਆਂ ਦੇ ਗ੍ਰਹਿ ਵਿਖੇ ਤੋਂ ਭਰਤੀ ਮੁੰਹਿਮ ਦਾ ਬੋਹਾ ਸਰਕਲ ਦਾ ਆਗਾਜ ਕਰਦਿਆਂ ਕਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਹਿਤੈਸ਼ੀ ਪਾਰਟੀ ਸਮਝਦਿਆਂ ਹੋਇਆਂ ਲੋਕ ਉਸ ਦੀ ਮੈਂਬਰਸ਼ਿੱਪ ਲੈ ਰਹੇ ਹਨ । ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਪੰਜਾਬ ਦੇ ਹਿੱਤ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ 'ਚ ਸੁਰੱਖਿਅਤ ਹਨ । ਕਾਂਗਰਸ ਪਾਰਟੀ ਝੂਠ ਦੀ ਬੁਨਿਆਦ ਤੇ ਸਰਕਾਰ ਬਣਾ ਕੇ ਜਿੱਥੇ ਲੋਕਾਂ ਨੂੰ ਗੁਮਰਾਹ ਕਰਦੀ ਹੈ, ਉੱਥੇ ਅਕਾਲੀ ਭਾਜਪਾ ਸਰਕਾਰ ਵੱਲੋਂ ਚਲਾਈਆਂ ਲੋਕ ਪੱਖੀ ਸਕੀਮਾਂ ਨੂੰ ਇਕ-ਇਕ ਕਰਕੇ ਕੈਪਟਨ ਸਰਕਾਰ ਬੰਦ ਕਰ ਰਹੀ ਹੈ, ਜਿਸ ਦੀ ਜਿੰਨੀ ਵੀ ਨਿੰਦਿਆਂ ਕੀਤੀ ਜਾਵੇ ਉਨ੍ਹੀਂ ਹੀ ਥੋੜ੍ਹੀ ਹੈ। ਇਸ ਮੌਕੇ ਸਰਕਲ ਬੋਹਾ ਦੇ ਪ੍ਰਧਾਨ ਬਿੰਦਰ ਸਿੰਘ ਮੰਘਾਣੀਆਂ, ਹਰਮਨਜੀਤ ਸਿੰਘ ਭੰਮਾ, ਪ੍ਰਧਾਨ ਸੋਹਣਾ ਸਿੰਘ ਕਲੀਪੁਰ ਤੋਂ ਇਲਾਵਾ ਵੱਡੀ ਗਿਣਤੀ 'ਚ ਨੌਜਵਾਨ ਮੌਜੂਦ ਸਨ।
ਪਾਵਰਕਾਮ ਪੈਨਸ਼ਨਰਜ਼ ਦੀ ਹੋਈ ਮਹੀਨਾਵਾਰ ਮੀਟਿੰਗ, 7 ਮਾਰਚ ਦੇ ਕਾਮਯਾਬ ਧਰਨੇ ਦੀ ਦਿੱਤੀ ਵਧਾਈ
NEXT STORY