ਬੁਢਲਾਡਾ (ਬਾਂਸਲ) : ਪਾਵਰਕਾਮ ਪੈਨਸ਼ਨਰਜ਼ ਵੱਲੋਂ ਮਹੀਨਾਵਾਰ ਮੀਟਿੰਗ ਸਥਾਨਕ ਪਾਵਰਕਾਮ ਦਫਤਰ ਬੁਢਲਾਡਾ ਵਿਖੇ ਕੀਤੀ ਗਈ| ਜਿਸ 'ਚ ਬਲਾਕ ਬੁਢਲਾਡਾ, ਬੋਹਾ, ਬਰੇਟਾ ਅਤੇ ਭੀਖੀ ਦੇ ਪੈਨਸ਼ਨਰਜ਼ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਲਾਭ ਸਿੰਘ ਅਤੇ ਸਟੇਟ ਸਲਾਹਕਾਰ ਮੈਂਬਰ ਲੱਖਾ ਸਿੰਘ ਭੀਖੀ ਨੇ 7 ਮਾਰਚ ਨੂੰ ਪਟਿਆਲਾ ਵਿਖੇ ਲਗਾਏ ਗਏ ਕਾਮਯਾਬ ਧਰਨੇ ਪ੍ਰਤੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਾਵਰਕਾਮ ਦੇ ਤਿੰਨ ਡਾਇਰੈਕਟਰਾਂ ਵੱਲੋਂ ਮੀਟਿੰਗ ਕਰਨ ਲਈ ਸੱਦਾ ਦਿੱਤਾ ਗਿਆ ਪਰ ਮਹੀਨਾ ਪਹਿਲਾਂ ਜਦੋਂ ਧਰਨੇ ਪ੍ਰਤੀ ਨੋਟਿਸ ਦਿੱਤਾ ਗਿਆ ਤਾਂ ਉਸ ਸਮੇਂ ਪਾਵਰਕਾਮ ਨੂੰ ਮੀਟਿੰਗ ਕਰਨ ਦਾ ਵਿਚਾਰ ਕਿਉਂ ਨਹੀ ਆਇਆ? ਇਸ ਮੌਕੇ ਗੁਰਜੰਟ ਸਿੰਘ ਸੈਕਟਰੀ ਨੇ ਕਿਹਾ ਕਿ ਪੈਨਸ਼ਨਰਾਂ ਦਾ ਏਕਾ ਬਰਕਰਾਰ ਰਹੇਗਾ। ਜਦੋਂ ਸਟੇਟ ਕਮੇਟੀ ਕਿਸੇ ਕਿਸਮ ਦਾ ਸੱਦਾ ਦੇਵੇਗੀ ਤਾਂ ਇਸੇ ਤਰ੍ਹਾਂ ਹੀ ਫਰਮਾਨ 'ਤੇ ਫੁੱਲ ਚੜਾਉਂਦੇ ਰਹਾਂਗੇ। ਉਨ੍ਹਾਂ ਮੰਗ ਕੀਤੀ ਕਿ ਦੂਜੇ ਰਾਜਾਂ ਦੀ ਤਰ੍ਹਾਂ ਬਿਜਲੀ ਰਿਆਇਤ ਦਿੱਤੀ ਜਾਵੇ, ਮਹਿਗਾਈ ਭੱਤੇ ਦੀਆਂ ਹੁਣ ਤੱਕ ਦੀਆਂ ਕਿਸ਼ਤਾਂ ਨਕਦ ਦਿੱਤੀਆ ਜਾਣ, ਪੈਨਸ਼ਨ ਦੇਣ ਸਮੇਂ ਆ ਰਹੀਆ ਤਰੁੱਟੀਆਂ ਸਹੀ ਕੀਤੀਆਂ ਜਾਣ। ਇਸ ਮੌਕੇ ਅਮਰੀਕ ਸਿੰਘ ਗੁਰਨੇ ਕਲਾ, ਨਾਜਰ ਸਿੰਘ ਭੀਖੀ, ਕਰਨੈਲ ਸਿੰਘ ਬੋਹਾ ਆਦਿ ਹਾਜ਼ਰ ਸਨ।
ਪਿਸਤੌਲ ਦੀ ਨੋਕ 'ਤੇ ਮਨੀਚੇਂਜਰ ਦੇ ਕਰਿੰਦੇ ਤੋਂ 10.66 ਲੱਖ ਲੁੱਟੇ
NEXT STORY