ਸੰਗਰੂਰ (ਵਿਜੈ ਕੁਮਾਰ ਸਿੰਗਲਾ): ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਵੱਡੀ ਗਿਣਤੀ 'ਚ ਵਰਕਰਾਂ ਨੇ ਸਾਬਕਾ ਵਿੱਤ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਡੱਟ ਕੇ ਕਿਸਾਨਾਂ ਦਾ ਸਾਥ ਦਿੱਤਾ। ਉਨ੍ਹਾਂ ਅੱਜ ਸਵੱਖਤੇ ਹੀ ਕਿਸਾਨਾਂ ਦੇ ਝੰਡੇ ਤੇ ਕਾਲੇ ਕਾਨੂੰਨ ਵਾਪਸ ਲਓ, ਲੋਕ ਏਕਤਾ ਜ਼ਿੰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਵਾਲੀਆਂ ਤਖਤੀਆਂ ਲੈ ਕੇ ਸਾਰੇ ਸੰਗਰੂਰ ਸ਼ਹਿਰ ਅੰਦਰ ਕਿਸਾਨ ਦੇ ਹੱਕ 'ਚ ਪੈਦਲ ਮਾਰਚ ਕੀਤਾ।
ਇਹ ਵੀ ਪੜ੍ਹੋ: ਦੁਖਦ ਖ਼ਬਰ: ਰਜਬਾਹੇ 'ਚ ਨਹਾਉਣ ਗਏ 14 ਸਾਲਾ ਬੱਚੇ ਨਾਲ ਵਾਪਰਿਆ ਭਾਣਾ,ਸਦਮੇ 'ਚ ਪਰਿਵਾਰ
ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਬੰਦ ਕਰਵਾਉਣ ਲਈ ਕਿਸਾਨਾਂ ਦਾ ਡੱਟ ਕੇ ਸਾਥ ਦਿੱਤਾ। ਮੁਕੰਮਲ ਸ਼ਹਿਰ ਬੰਦ ਹੋਣ ਉਪਰੰਤ ਢੀਂਡਸਾ ਵੱਡੇ ਕਾਫਲੇ ਸਮੇਤ ਇੱਥੇ ਬਰਨਾਲਾ ਕੈਚੀਆਂ ਵਿਖੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਧਰਨੇ 'ਚ ਸ਼ਾਮਲ ਹੋਏ। ਉਹ ਇਕੋ-ਇੱਕ ਸਿਆਸੀ ਆਗੂ ਸਨ, ਜੋ ਕਿਸਾਨਾਂ ਦੇ ਧਰਨੇ 'ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਧਰਨੇ 'ਚ ਕਿਸਾਨਾਂ ਨਾਲ ਡੱਟ ਕੇ ਬੈਠੇ ਰਹੇ। ਭਾਵੇਂ ਕਿਸਾਨ ਜਥੇਬੰਦੀਆਂ ਨੇ ਕਿਸੇ ਸਿਆਸੀ ਆਗੂ ਨੂੰ ਬੋਲਣ ਤੋਂ ਮਨ੍ਹਾ ਕੀਤਾ ਹੋਇਆ ਸੀ ਪਰ ਉਨ੍ਹਾਂ ਦਾ ਸਵੇਰ ਤੋਂ ਸ਼ਾਮ ਤੱਕ ਇਕ ਆਮ ਕਿਸਾਨ ਦੀ ਤਰ੍ਹਾਂ ਧਰਨੇ 'ਚ ਬੈਠਣਾ ਤੇ ਸਟੇਜ ਤੋਂ ਲੱਗਦੇ ਨਾਅਰਿਆਂ ਦਾ ਬਾਹਾਂ ਉੱਚੀਆਂ ਕਰਕੇ ਕਿਸਾਨਾਂ ਨੂੰ ਹੌਂਸਲਾ ਦੇਣਾ ਵੀ ਵੱਡੀ ਗੱਲ ਸਮਝਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਫ਼ੌਜੀ ਨੌਜਵਾਨ ਜਸਵੰਤ ਸਿੰਘ ਚੀਨ ਸਰਹੱਦ 'ਤੇ ਸ਼ਹੀਦ, ਪਿੰਡ ਦੀ ਸੋਗ ਦੀ ਲਹਿਰ
ਢੀਂਡਸਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਡੈਮੋਕਰੇਟਿਕ ਦੇ ਵਰਕਰਾਂ ਨੇ ਸੰਗਰੂਰ ਤੇ ਬਰਨਾਲਾ ਜ਼ਿਲਿਆਂ ਅੰਦਰ ਕਿਸਾਨਾਂ ਦੇ ਸਾਰੇ ਧਰਨਿਆਂ ਤੇ ਮਾਰਚਾਂ ਵਿੱਚ ਸਾਮਲ ਹੋਕੇ ਡੱਟਕੇ ਸਾਥ ਦਿੱਤਾ। ਇਸ ਸਮੇਂ ਉਹਨਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਲਕੀਤ ਸਿੰਘ ਚੰਗਾਲ, ਸਤਗੁਰ ਸਿੰਘ ਨਮੋਲ,ਸੁਖਦੇਵ ਸਿੰਘ ਭਲਵਾਨ, ਅਮਨਵੀਰ ਸਿੰਘ ਚੈਰੀ, ਕੁਲਦੀਪ ਸਿੰਘ ਬੁੱਗਰਾਂ, ਮੱਖਣ ਸਿੰਘ ਉਭਾਵਾਲ, ਨਾਜਰ ਸਿੰਘ ਦਿਆਲਗੜ•, ਜਸਵੀਰ ਸਿੰਘ ਭਿੰਡਰਾਂ, ਕਰਮਜੀਤ ਸਿੰਘ ਦਰਸੀ, ਕੇਵਲ ਸਿੰਘ, ਵਿਜੈ ਸਾਹਨੀ, ਵਿਜੈ ਲੰਕੇਸ, ਸੰਦੀਪ ਦਾਨੀਆ, ਚਮਨਦੀਪ ਸਿੰਘ ਮਿਲਖੀ,ਨਰਿੰਦਰ ਸਿੰਘ ਗੱਗੜਪੁਰ, ਪਾਲ ਸਿੰਘ, ਇੰਦਰਜੀਤ ਸਿੰਘ ਤੂਰ, ਹਰਪ੍ਰੀਤ ਸਿੰਘ ਢੀਂਡਸਾ, ਗੁਰਪ੍ਰੀਤ ਸਿੰਘ ਘਾਬਦਾਂ, ਹਰੀਨੰਦ ਖਿਲਰੀਆ, ਗੁਰਜੰਟ ਸਿੰਘ ਉਭਾਵਾਲ, ਭਿੰਦਰ ਸੰਘਰੇੜੀ, ਨਾਇਬ ਸਿੰਘ, ਕੁਲਵੰਤ ਸਿੰਘ ਪ੍ਰਧਾਨ, ਹਰਮਿੰਦਰ ਸਿੰਘ ਐਫ ਓ, ਜੀਤ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਸਖਬੀਰ ਸਿੰਘ ਭਲਵਾਨ, ਸੰਜੇ ਕੋਚ, ਚਮਕੌਰ ਸਿੰਘ ਬਾਦਲਗੜ੍ਹ, ਗੁਰਦੀਪ ਸਿੰਘ ਸਰਪੰਚ ਡੁਡੀਆ, ਜਸਵਿੰਦਰ ਸਿਘ ਬਿੱਲਾ, ਸੰਦੀਪ ਡੂਡੀਆ ਤੇ ਗੁਰਮੀਤ ਸਿੰਘ ਜੌਹਲ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਕਿਸਾਨ ਸੰਘਰਸ਼ 'ਚ ਸ਼ੁਰੂ ਤੋਂ ਡਟੇ ਬਾਪੂ ਲਾਹੌਰ ਸਿੰਘ ਦਾ ਸੁਨੇਹਾ, ਪੁੱਤ ਹੁਣ ਏ.ਸੀ. ਛੱਡੋ ਤੇ ਸੰਘਰਸ਼ ਕਰੋ
ਢੀਂਡਸਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਸ਼ੁਰੂ ਤੋਂ ਹੀ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆ ਦਾ ਡੱਟਕੇ ਵਿਰੋਧ ਕਰਦੀ ਆ ਰਹੀ ਹੈ। ਪਾਰਟੀ ਪ੍ਰਧਾਨ ਸ੍ਰ ਸੁਖਦੇਵ ਸਿੰਘ ਢੀਂਡਸਾ ਨੇ ਸਭ ਤੋਂ ਪਹਿਲਾ ਕਿਸਾਨ ਵਿਰੋਧੀ ਫੈਸਲਿਆਂ ਦੇ ਖਿਲਾਫ਼ ਦੇਸ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਕੇ ਕੇਂਦਰ ਸਰਕਾਰ ਖਿਲਾਫ਼ ਸਿਆਸੀ ਮਹੌਲ ਬਣਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਇਰ ਕਾਲੇ ਕਾਨੂੰਨ ਵਾਪਸ ਹੋਣ ਤੱਕ ਲੜਾਈ ਲੜਦੀ ਰਹੇਗੀ।ਉਨ੍ਹਾਂ ਕਿਹਾ ਵੱਖ-ਵੱਖ ਪਾਰਟੀਆਂ ਤੇ ਸਮੂਹ ਪੰਜਾਬੀਆਂ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਕੇਂਦਰ ਸਰਕਾਰ ਨੂੰ ਠੋਕਵਾਂ ਜਵਾਬ ਦਿੱਤਾ ਜਾ ਸਕੇ।
ਫ਼ੈਕਟਰੀ ਦੇ ਤਾਲੇ ਤੋੜ ਕੇ ਚੋਰ ਲੱਖਾਂ ਦਾ ਮਾਲ ਗੱਡੀ 'ਚ ਲੱਦ ਕੇ ਫਰਾਰ
NEXT STORY