ਪਟਿਆਲਾ: ਸਮਾਣਾ ਦੇ ਪਿੰਡ ਮਿਆਲ ਵਿਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਭੇਜ ਸਿੰਘ ਦੀ ਗ੍ਰਿਫ਼ਤਾਰੀ ਦੇ ਲਈ ਪੁਲਸ ਵੱਲੋਂ ਰੇਡ ਕੀਤੀ ਗਈ। ਇਸ ਦੌਰਾਨ ਗੁਰਭੇਜ ਸਿੰਘ ਘਰ ਵਿਚ ਹੀ ਮੌਜੂਦ ਸੀ, ਪਰ ਪੁਲਸ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਉਸ ਨੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਕੋਠੇ ਤੋਂ ਛਾਲ ਮਾਰ ਦਿੱਤੀ ਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਪੁਲਸ ਮੁਤਾਬਕ ਗੁਰਭੇਜ ਸਿੰਘ ਖ਼ਿਲਾਫ਼ 20 ਤੋਂ ਵੱਧ ਮੁਕੱਦਮੇ ਦਰਜ ਹਨ। ਦੋ ਦਿਨ ਪਹਿਲਾਂ ਹੀ ਉਸ ਦੇ ਖ਼ਿਲਾਫ਼ ਫ਼ਿਰੌਤੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਪੁਲਸ ਪਾਰਟੀ ਵੱਲੋਂ ਅੱਜ ਸਵੇਰੇ ਗੁਰਭੇਜ ਸਿੰਘ ਦੀ ਗ੍ਰਿਫ਼ਤਾਰੀ ਲਈ ਉਸ ਦੇ ਘਰ ਰੇਡ ਕੀਤੀ ਗਈ ਸੀ। ਪਰ ਉਹ ਕੋਠੇ ਤੋਂ ਛਾਲ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
400+ AI ਕੈਮਰਿਆਂ ਨਾਲ ਮੋਹਾਲੀ ਬਣਿਆ ਹਾਈਟੈੱਕ, ਦੁਰਘਟਨਾਵਾਂ ਘਟੀਆਂ ਸੁਰੱਖਿਆ ਵਧੀ
NEXT STORY