ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਵਜ਼ੀਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਦਾ ਜਬਰ-ਜ਼ਨਾਹ ਦਾ ਮਾਮਲਾ ਜੱਗ ਜ਼ਾਹਰ ਹੋਣ 'ਤੇ ਹੋਈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਬਦਨਾਮੀ ਤੋਂ ਬਾਅਦ ਭਾਵੇਂ ਲੰਗਾਹ ਅਜੇ ਤੱਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ ਪਰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਅਤੇ ਅਕਾਲ ਤਖ਼ਤ ਦੇ ਜਥੇ. ਗਿਆਨੀ ਗੁਰਬਚਨ ਸਿੰਘ ਦੀ ਵੀ ਅੱਖ ਇਸ ਮਾਮਲੇ ਵਿਚ ਖੁੱਲ੍ਹੀ ਹੋਈ ਦਿਖਾਈ ਦੇਣ ਲੱਗ ਪਈ ਹੈ ਕਿ ਜਥੇਦਾਰ ਕੋਈ ਸਖ਼ਤ ਕਾਰਵਾਈ ਕਰਨਗੇ, ਕਿਉਂਕਿ ਜਥੇਦਾਰਾਂ ਦੀ ਰਾਮ ਰਾਹੀਮ ਮਾਮਲੇ 'ਚ ਮੁਆਫੀ ਦੇਣ 'ਤੇ ਹੋਈ ਕਿਰਕਿਰੀ ਤੋਂ ਲੈ ਕੇ ਅਜੇ ਤੱਕ ਮਾਮਲਾ ਜਥੇਦਾਰਾਂ ਦਾ ਪੱਲਾ ਨਹੀਂ ਛੱਡ ਰਿਹਾ।
ਇਥੇ ਹੀ ਬੱਸ ਨਹੀਂ, ਰਾਮ ਰਹੀਮ ਦੀ ਮੁਆਫੀ ਨੂੰ ਲੈ ਕੇ ਦੇਸ਼-ਵਿਦੇਸ਼ ਅਤੇ ਸਿੱਖ ਸੰਗਤ ਵਿਚ ਜਥੇਦਾਰਾਂ ਦੇ ਫੈਸਲੇ ਬਾਰੇ ਗਲਤ ਪ੍ਰਭਾਵ ਗਿਆ ਸੀ ਅਤੇ ਇਸ ਨੂੰ ਲਾਗੂ ਕਰਵਾਉਣ ਵਾਲੇ ਸੱਜਣ ਵੀ ਸੱਤਾਹੀਣ ਹੋ ਗਏ ਹਨ। ਹੁਣ ਜਦੋਂ ਲੰਗਾਹ ਦੀ ਕਰਤੂਤ ਸਾਹਮਣੇ ਆਈ ਹੈ ਤਾਂ ਲੱਗ ਰਿਹਾ ਹੈ ਕਿ ਜਥੇਦਾਰ ਜੁਰਅਤ ਭਰਿਆ ਫੈਸਲਾ ਲੈਣਗੇ ਨਾ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਕਾਰਵਾਈ ਨੂੰ ਅੰਜਾਮ ਦੇਣਗੇ, ਕਿਉਂਕਿ ਜਥੇਦਾਰਾਂ ਦੀ ਹੋਈ ਕਿਰਕਿਰੀ ਨੂੰ ਲੈ ਕੇ ਅਜੇ ਤੱਕ ਲੋਕਾਂ ਦੇ ਤਾਅਨੇ-ਮੇਹਣੇ ਅਤੇ ਵੱਡੀਆਂ-ਵੱਡੀਆਂ ਗੱਲਾਂ ਸੁਣ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਜਥੇਦਾਰ 5 ਅਕਤੂਬਰ ਨੂੰ ਬੁਲਾਈ ਮੀਟਿੰਗ ਵਿਚ ਜੁਰਅਤ ਅਤੇ ਦਲੇਰੀ ਵਾਲਾ ਫੈਸਲਾ ਸੁਣਾਉਂਦੇ ਹਨ ਜਾਂ ਫਿਰ ਖਾਨਾਪੂਰਤੀ ਕਰ ਕੇ ਇਸ ਮਾਮਲੇ ਨੂੰ ਰਾਮ ਰਹੀਮ ਵਾਲੀ ਫਾਈਲ ਵਿਚ ਹੀ ਫਾਈਲ ਕਰ ਦੇਣਗੇ।
23 ਹਫਤਿਆਂ ਦੀ ਗਰਭਵਤੀ 13 ਸਾਲਾ ਪੀੜਤਾ ਨੂੰ ਗਰਭਪਾਤ ਦੀ ਮਨਜ਼ੂਰੀ
NEXT STORY