ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- 14 ਤੋਂ 16 ਮਾਰਚ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਤੇ 17 ਤੋਂ 19 ਮਾਰਚ ਨੂੰ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਦੋ ਪੜਾਵਾਂ ਵਿਚ ਸਾਲਾਨਾ ਕੌਮੀ ਜੋੜ ਮੇਲਾ ਹੋਲਾ-ਮਹੱਲਾ ਮਨਾਇਆ ਜਾ ਰਿਹਾ ਹੈ। ਇਸ ਦੇ ਅਗਾਊ ਪ੍ਰਬੰਧਾਂ ਨੂੰ ਲੈ ਕੇ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਦੋਆਬਾ ਜ਼ੋਨ ਦੀ ਅਹਿੰਮ ਮੀਟਿੰਗ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮਾਤਾ ਨਾਨਕੀ ਨਿਵਾਸ ਦੇ ਬਲਦੇਵ ਸਿੰਘ ਮਾਹਲਪੁਰੀ ਹਾਲ ਵਿਚ ਹੋਈ।
ਇਹ ਵੀ ਪੜ੍ਹੋ: ਮਾਸਕੋ ਪੁੱਜੇ ਜਲੰਧਰ ਦੇ 4 ਵਿਦਿਆਰਥੀ, ਬੋਲੇ-ਮੌਤ ਨੂੰ ਬਹੁਤ ਨੇੜਿਓਂ ਵੇਖਿਆ, ਯੂਕ੍ਰੇਨ ’ਚ ਬਦਤਰ ਹਾਲਾਤ
ਜਾਣਕਾਰੀ ਦਿੰਦਿਆਂ ਪ੍ਰਧਾਨ ਧਾਮੀ ਨੇ ਕਿਹਾ ਕਿ ਇਸ ਵਾਰ ਹੋਲਾ-ਮਹੱਲਾ ਵਿਚ ਰਿਕਾਰਡ ਤੋੜ ਸੰਗਤਾਂ ਗੁਰੂ ਘਰਾਂ ਵਿਚ ਹਾਜ਼ਰੀ ਭਰਨਗੀਆਂ ਕਿਉਂਕਿ ਬੀਤੇ ਦੋ ਸਾਲਾਂ ਤੋਂ ਕੋਰੋਨਾ ਕਾਲ ਦੌਰਾਨ ਵੱਡੀ ਖੜੋਤ ਆ ਗਈ ਸੀ ਪਰ ਹੁਣ ਕੋਰੋਨਾ ਦਾ ਪ੍ਰਭਾਵ ਘਟਿਆ ਹੈ, ਜਿਸ ਕਾਰਨ ਸ਼ਹੀਦੀ ਜੋੜ ਮੇਲਿਆਂ ਵਿਚ ਵੀ ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਸੀ। ਧਾਮੀ ਨੇ ਅੱਗੇ ਕਿਹਾ ਕਿ ਸਭਾ ਸੋਸਾਇਟੀਆਂ ਅਤੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਮੇਲੇ ਦੌਰਾਨ 250 ਦੇ ਕਰੀਬ ਲੰਗਰ ਲਗਾਏ ਜਾਣਗੇ। ਇਸ ਤੋਂ ਇਲਾਵਾ ਬਿਨਾਂ ਵਾਟਰ ਪਰੂਫ ਟੈਂਟ ਲਗਾ ਕੇ ਆਰ. ਜੀ. ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਜਲੰਧਰ ਪੁੱਜੀ ਕੁੜੀ ਨੇ ਬਿਆਨ ਕੀਤੇ ਹਾਲਾਤ, ਕਿਹਾ-ਦਹਿਸ਼ਤ ਦੇ ਪਰਛਾਵੇਂ ਹੇਠ ਗੁਜ਼ਾਰੇ 10 ਦਿਨ
ਉਨ੍ਹਾਂ ਦੱਸਿਆ ਕਿ ਹੋਲਾ-ਮਹੱਲਾ ਲਈ ਪ੍ਰਬੰਧ ਲਗਭਗ ਮੁਕੰਮਲ ਹੋ ਚੁੱਕੇ ਹਨ ਅਤੇ ਕੁਝ ਸੰਗਤਾਂ ਦੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮਿਲਣਗੇ। ਧਾਮੀ ਨੇ ਮੀਟਿੰਗ ਵਿਚ ਦੋਆਬਾ ਜ਼ੋਨ ਦੇ ਗੁਰੂ ਘਰਾਂ ਨਾਲ ਸਬੰਧਤ ਮੈਨੇਜਰਾਂ ਦੀ ਸਾਲਾਨਾ ਕਾਰਗੁਜ਼ਾਰੀ ਦਾ ਲੇਖਾ ਜ਼ੋਖਾ ਵੀ ਕੀਤਾ। ਇਸ ਮੌਕੇ ਜਰਨਲ ਸਕੱਤਰ ਕਰਨੈਲ ਸਿੰਘ ਪੰਜੋਲੀ, ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਰਨੈਲ ਸਿੰਘ ਡੋਗਰਾਂ ਵਾਲਾ, ਸਵਰਨ ਸਿੰਘ ਕੁਲਾਰ, ਭਾਈ ਅਮਰਜੀਤ ਸਿੰਘ ਚਾਵਲਾ, ਪਰਮਜੀਤ ਸਿੰਘ ਲੱਖੇਵਾਲ, ਚਰਨਜੀਤ ਸਿੰਘ, ਭਾਗ ਸਿੰਘ ਮੱਲਾ, ਮਹਿੰਦਰ ਸਿੰਘ, ਜੰਗ ਬਹਾਦਰ ਸਿੰਘ ਰਾਏ, ਗੁਰਬਖਸ਼ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ’ਚ ਨਵੀਂ ਸਰਕਾਰ ਲਈ ਚੁਣੌਤੀ ਹੋਣਗੇ ‘6-ਬੀ’
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਚੋਣਾਂ ’ਚ 50 ਲੱਖ ਨੌਜਵਾਨ ਵੋਟਰ ਬਣਨਗੇ ਗੇਮ ਚੇਂਜਰ, 5 ਸਿਆਸੀ ਪਾਰਟੀਆਂ ਨੂੰ ਝੱਲਣੀ ਪੈ ਸਕਦੀ ਹੈ ‘ਨਮੋਸ਼ੀ’
NEXT STORY