ਮੋਹਾਲੀ (ਨਿਆਮੀਆਂ) - ਅੱਜ ਉੱਤਰ ਭਾਰਤ ਦੇ ਪ੍ਰਮੁੱਖ ਹਿੰਦੂ ਸੰਗਠਨਾਂ ਵਲੋਂ ਸਥਾਨਕ ਮੋਹਾਲੀ ਦੇ ਇਕ ਰਿਸੋਰਟ 'ਚ ਰਾਸ਼ਟਰੀ ਪੱਧਰ ਦੀ ਮੀਟਿੰਗ ਰੱਖੀ ਗਈ, ਜਿਸ 'ਚ ਪਹੁੰਚੇ ਦੇਸ਼ ਭਰ ਦੇ ਸੰਤਾਂ ਵਲੋਂ ਹਿੰਦੂ ਸਮਾਜ ਨੂੰ ਇਕ ਮੰਚ ਲੈ ਕੇ ਆਉਣ ਦਾ ਫੈਸਲਾ ਕੀਤਾ ਗਿਆ ਤੇ ਸ਼ਿਵ ਸੈਨਾ ਹਿੰਦੂ ਦੇ ਨਾਮ ਤੇ ਸੰਗਠਨ ਦਾ ਗਠਨ ਕੀਤਾ, ਜਿਸ 'ਚ ਹਿੰਦੂ ਆਗੂ ਨਿਸ਼ਾਂਤ ਸ਼ਰਮਾ ਨੂੰ ਸਨਾਤਨ ਧਰਮ ਪ੍ਰਤੀ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਸੰਗਠਨ ਦਾ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਸੰਤ ਬ੍ਰਿਜੇਸ਼ ਪੁਰੀ ਜੀ ਤੇ ਸੰਤ ਸਮੁੰਦਰ ਪੁਰੀ ਨੂੰ ਸੰਗਠਨ ਦਾ ਕਨਵੀਨਰ ਨਿਯੁਕਤ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਅੱਜ ਸਮੇਂ ਦੀ ਜ਼ਰੂਰਤ ਸੀ ਕਿ ਸਾਰੇ ਸਨਾਤਨੀ ਭਰਾ ਇਕ ਮੰਚ 'ਤੇ ਇਕੱਠੇ ਹੋ ਕੇ ਚੱਲਣ, ਜਿਸ ਕਾਰਨ ਉਨ੍ਹਾਂ ਨੇ ਸਾਰੇ ਸੰਗਠਨਾਂ ਨਾਲ ਗੱਲ ਕੀਤੀ, ਜਿਸ ਦਾ ਨਤੀਜਾ ਅੱਜ ਸ਼ਿਵ ਸੈਨਾ ਹਿੰਦੂ ਦੇ ਰੂਪ 'ਚ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸੰਗਠਨ ਵਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ, ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਤੇ ਪਹਿਲਾਂ ਤੋਂ ਵੀ ਜ਼ਿਆਦਾ ਸ਼ਕਤੀ ਨਾਲ ਸਨਾਤਨ ਧਰਮ ਦੇ ਪੱਧਰ ਨੂੰ ਉਪਰ ਚੁੱਕਣ ਸਬੰਧੀ ਕੰਮ ਕੀਤੇ ਜਾਣਗੇ।
ਐਲਾਨੀ ਗਈ ਕਾਰਜਕਾਰਨੀ
ਇਸ ਮੌਕੇ ਹਿੰਦੂ ਆਗੂ ਅਮਰਜੀਤ ਸ਼ਰਮਾ ਨੂੰ ਰਾਸ਼ਟਰੀ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਦਾ ਚੇਅਰਮੈਨ, ਰੋਹਿਤ ਸਾਹਨੀ ਨੂੰ ਸੰਗਠਨ ਦਾ ਰਾਸ਼ਟਰੀ ਜਨਰਲ ਸਕੱਤਰ, ਅਸ਼ੋਕ ਤਿਵਾੜੀ ਨੂੰ ਰਾਸ਼ਟਰੀ ਬੁਲਾਰਾ ਤੇ ਅਨੁਸ਼ਾਸਨ ਕਮੇਟੀ ਦਾ ਚੇਅਰਮੈਨ, ਮੋਗਾ ਤੋਂ ਹਿੰਦੂ ਆਗੂ ਰਾਹੁਲ ਸ਼ਰਮਾ ਨੂੰ ਸ਼ਿਵ ਸੈਨਾ ਹਿੰਦੂ ਦੇ ਯੂਥ ਵਿੰਗ ਦਾ ਰਾਸ਼ਟਰੀ ਪ੍ਰਧਾਨ, ਖੰਨਾ ਤੋਂ ਮਹੰਤ ਕਸ਼ਮੀਰ ਗਿਰੀ ਨੂੰ ਰਾਸ਼ਟਰੀ ਉਪ ਪ੍ਰਮੁੱਖ, ਅਮਿਤ ਅਰੋੜਾ ਨੂੰ ਸ਼ਿਵ ਸੈਨਾ ਯੂਥ ਵਿੰਗ ਦੇ ਉਤਰ ਭਾਰਤ ਦੇ ਚੇਅਰਮੈਨ, ਪੰਡਿਤ ਰਾਜੇਸ਼ ਗੌੜ ਅਤੇ ਰਾਜੀਵ ਸ਼ਰਮਾ ਨੂੰ ਰਾਸ਼ਟਰੀ ਸਲਾਹਕਾਰ, ਐਡਵੋਕੇਟ ਦੀਪਕ ਸ਼ਰਮਾ ਨੂੰ ਲੀਗਲ ਐਡਵਾਈਜ਼ਰ ਤੇ ਅੰਮ੍ਰਿਤਸਰ ਤੋਂ ਸੁਨੀਲ ਅਰੋੜਾ ਨੂੰ ਉਤਰ ਭਾਰਤ ਪ੍ਰਮੁੱਖ ਨਿਯੁਕਤ ਕੀਤਾ ਗਿਆ।
ਮੁੱਖ ਉਦੇਸ਼
ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਪਾਰਟੀ ਦਾ ਮੁੱਖ ਉਦੇਸ਼ ਅੱਤਵਾਦੀਆਂ ਦੇ ਸਮੇਂ ਸ਼ਹੀਦ ਹੋਏ ਹਿੰਦੂਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣਾ, ਅੱਤਵਾਦ ਦੌਰਾਨ ਪੰਜਾਬ ਦਾ ਮਾਹੌਲ ਠੀਕ ਕਰਨ ਵਾਲੇ ਪੁਲਸ ਕਰਮਚਾਰੀ, ਜਿਨ੍ਹਾਂ ਨੂੰ ਪਰਚੇ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ ਸੀ, ਸਜ਼ਾ ਖਤਮ ਹੋ ਹੋਣ 'ਤੇ ਵੀ ਰਿਹਾਅ ਨਹੀਂ ਕੀਤਾ ਗਿਆ, ਦੀ ਰਿਹਾਈ ਲਈ ਹਰ ਸੰਭਵ ਯਤਨ ਕਰਨਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅੱਤਵਾਦੀਆਂ ਨੂੰ ਕੋਰਟ ਨੇ ਫਾਂਸੀ ਦੀ ਸਜ਼ਾ ਦਿੱਤੀ ਹੈ, ਉਨ੍ਹਾਂ ਦੀ ਫਾਂਸੀ ਸਬੰਧੀ ਦਸਤਖਤ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਆਦਿ।
ਘਬਰਾ ਗਏ ਸ਼ਹਿਰ ਦੇ ਕਈ ਬੁਕੀਜ਼
NEXT STORY