ਤਰਨਤਾਰਨ, (ਰਮਨ, ਆਹਲੂਵਾਲੀਆ)- ਸ਼ਿਵ ਸੈਨਾ ਬਾਲ ਠਾਕਰੇ ਜ਼ਿਲਾ ਤਰਨਤਾਰਨ ਦੀ ਟੀਮ ਵੱਲੋਂ ਨਸ਼ਿਆਂ ਖਿਲਾਫ ਪੈਦਲ ਰੋਸ ਮਾਰਚ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਧਾਇਕ ਡਾ. ਅਗਨੀਹੋਤਰੀ, ਡੀ. ਸੀ. ਪ੍ਰਦੀਪ ਕੁਮਾਰ ਸੱਭਰਵਾਲ, ਸਿਵਲ ਸਰਜਨ ਸ਼ਮਸ਼ੇਰ ਸਿੰਘ, ਐੱਸ. ਪੀ. ਤਿਲਕ ਰਾਜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਤੋਂ ਇਲਾਵਾ ਐੱਸ. ਡੀ. ਸਕੂਲ, ਹਰਕ੍ਰਿਸ਼ਨ ਸਕੂਲ ਅਤੇ ਮੰਡੀ ਵਾਲੇ ਸਕੂਲ, ਗੋਲਡ ਕਲੱਬ, ਡਾਇਮੰਡ ਕਲੱਬ ਅਤੇ ਮਲਿਆ ਅਖਾਡ਼ੇ ਦੇ ਨੌਜਵਾਨਾਂ ਨੇ ਹਿੱਸਾ ਲਿਆ। ਇਹ ਰੋਸ ਮਾਰਚ ਰੋਹੀ ਵਾਲੇ ਪੁਲ ਤੋਂ ਲੈ ਕੇ ਚਾਰ ਖੰਭਾ ਚੌਕ ਤੱਕ ਕੱਢਿਆ ਗਿਆ।
ਇਸ ਸਮੇਂ ਡਾ. ਅਗਨੀਹੋਤਰੀ ਅਤੇ ਡੀ. ਸੀ. ਪ੍ਰਦੀਪ ਕੁਮਾਰ ਸੱਭਰਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਜੋ ਨਸ਼ਾ ਵੇਚਦਾ ਹੈ, ਉਸਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਅਸੀਂ ਉਸ ਖਿਲਾਫ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਵਿਚ ਪੂਰਾ ਜ਼ੋਰ ਲਾ ਰਹੀ ਹੈ ਅਤੇ ਜਲਦ ਹੀ ਪੰਜਾਬ ’ਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ। ਉਨ੍ਹਾਂ ਸ਼ਿਵ ਸੈਨਾ ਦੀ ਇਸ ਨਸ਼ਾ ਵਿਰੋਧੀ ਮੁਹਿੰਮ ਦੀ ਪ੍ਰਸ਼ੰਸਾ ਵੀ ਕੀਤੀ। ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਵਾਈਸ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ, ਜ਼ਿਲਾ ਪ੍ਰਧਾਨ ਹਰਜੀਤ ਸਿੰਘ ਹੀਰਾ, ਸ਼ਹਿਰੀ ਪ੍ਰਧਾਨ ਅਵਨਜੀਤ ਸਿੰਘ ਬੇਦੀ, ਸਵਤੰਤਰ ਕੁਮਾਰ ਪੱਪੀ ਨੇ ਆਏ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ।
ਇਸ ਦੌਰਾਨ ਪੰਜਾਬ ਵਾਈਸ ਪ੍ਰਧਾਨ ਸੁਖਦੇਵ ਸੰਧੂ ਅੰਮ੍ਰਿਤਸਰ, ਡਾ. ਸੰਦੀਪ ਅਗਨੀਹੋਤਰੀ, ਕਸ਼ਮੀਰ ਸਿੰਘ ਭੋਲਾ, ਜਤਿੰਦਰ ਕੁਮਾਰ ਸੂਦ, ਅਮਨ ਸੂਦ, ਸੋਨੂੰ ਦੋਦੇ, ਕੰਵਲਜੀਤ ਸਿੰਘ ਸਾਭਾ (ਪ੍ਰਧਾਨ ਨਗਰ ਕੌਂਸਲ), ਸੁਰਿੰਦਰ ਸਿੰਘ ਮੱਲ੍ਹੀ, ਬਿਮਲ ਅਗਰਵਾਲ, ਮਨੋਜ ਅਗਨੀਹੋਤਰੀ, ਸੰਜੀਵ ਕੁੰਦਰਾ, ਸ਼ਕਤੀ ਸ਼ਰਮਾ (ਪ੍ਰਧਾਨ ਬ੍ਰਾਹਮਣ ਸਭਾ), ਐੱਮ. ਸੀ. ਤਿਲਕ ਰਾਜ, ਬਾਊ ਬਸੰਤ ਲਾਲ, ਸਟਾਲਨਜੀਤ ਸਿੰਘ, ਸੂਰਜ, ਪ੍ਰਿੰਸ, ਪਾਰਸ, ਵਿੱਕੀ, ਸ਼ੰਮੀ, ਜਸਪਾਲ ਸਿੰਘ, ਕੰਵਲ, ਅਮਰਜੀਤ ਪਿੱਦੀ, ਦਲਜੀਤ ਮੱਲ੍ਹੀ, ਗੋਰਾ ਕੱਦਗਿੱਲ, ਅਮਿਤ, ਰੋਹਿਤ, ਦਵਿੰਦਰ ਸ਼ਰਮਾ, ਵਰਿਆਮ ਸਿੰਘ, ਅਰਮਜੀਤ ਨਿੱਕਾ ਤੇ ਸ਼ਹਿਰ ਵਾਸੀ ਹਾਜ਼ਰ ਹੋਏ।
ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਖੁੱਲ੍ਹੇਗਾ ਮੌਤ ਦਾ ਰਾਜ਼
NEXT STORY