ਫਿਰੋਜ਼ਪੁਰ, (ਕੁਮਾਰ, ਮਲਹੋਤਰਾ, ਮਨਦੀਪ, ਪਰਮਜੀਤ, ਸ਼ੈਰੀ, ਕੁਲਦੀਪ)— ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਨੇ ਜ਼ਿਲਾ ਪ੍ਰਮੁੱਖ ਮਿੰਕੂ ਚੌਧਰੀ ਦੀ ਅਗਵਾਈ ਹੇਠ ਬੇਸਹਾਰਾ ਗਊ ਵੰਸ਼ ਦੀ ਦੇਖ-ਰੇਖ ਨਾ ਕਰਨ ਦੇ ਵਿਰੋਧ ਵਿਚ ਜ਼ਿਲਾ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਮਿੰਕੂ ਚੌਧਰੀ, ਸੋਨੂੰ ਚੌਹਾਨ ਜ਼ਿਲਾ ਯੂਥ ਪ੍ਰਧਾਨ, ਸੁਦੇਸ਼ ਚੋਪੜਾ, ਰਾਧੇ ਸ਼ਾਮ, ਤਮਨ ਚੌਧਰੀ, ਭੁਪਿੰਦਰ ਸਿੰਘ ਅਰੋੜਾ, ਰਾਜ ਕੁਮਾਰ ਅਰੋੜਾ, ਰਜੀਵ ਤੁੱਲੀ, ਸੰਜੀਵ ਚੌਧਰੀ, ਬੂਟਾ ਸਰਾਰੀ, ਜੱਸਾ, ਪਵਨ ਚੌਧਰੀ, ਕਪਿਲ ਜੈਨ, ਮਨੋਜ ਗੱਖੜ ਆਦਿ ਨੇ ਕਿਹਾ ਕਿ ਗਊ ਵੰਸ਼ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਸੜਕਾਂ 'ਤੇ ਗੰਦਗੀ ਵਿਚ ਮੂੰਹ ਮਾਰਨ ਲਈ ਮਜਬੂਰ ਹਨ ਤੇ ਇਨ੍ਹਾਂ ਬੇਸਹਾਰਾ ਗਊ ਵੰਸ਼ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਦੇ ਨਾਲ-ਨਾਲ ਹਾਦਸਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਸੰਸਥਾ ਦੇ ਆਗੂਆਂ ਨੇ ਕਿਹਾ ਕਿ ਗਊ ਵੰਸ਼ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੁੰਦੀ ਹੈ ਪਰ ਜ਼ਿਲਾ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸ਼ਹਿਰ ਨਿਵਾਸੀਆਂ ਵੱਲੋਂ ਗਊਸੈਸ ਜੋ ਟੈਕਸ ਦੇ ਰੂਪ ਵਿਚ ਦਿੱਤਾ ਜਾਂਦਾ ਹੈ, ਉਸ ਦੀ ਵਰਤੋਂ ਆਖਿਰ ਕਿਥੇ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਇਸ ਵੱਲ ਧਿਆਨ ਨਹੀਂ ਦਿੱਤਾ ਤਾਂ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕਰਾਂਗੇ, ਜਿਸ ਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹੋਵੇਗੀ।
ਫਿਰੋਜ਼ਪੁਰ ਦੀਆਂ ਟੁੱਟੀਆਂ ਸੜਕਾਂ ਜਾਨਲੇਵਾ ਸਾਬਤ ਹੋਣ ਲੱਗੀਆਂ
NEXT STORY