ਪਟਿਆਲਾ : ਪਟਿਆਲਾ 'ਚ ਸ਼ਿਵ ਸੈਨਾ ਯੂਥ ਵਿੰਗ ਦੇ ਸੂਬਾ ਪ੍ਰਧਾਨ ਰਾਜੇਸ਼ ਕੌਸ਼ਲ ਗੱਗੀ ਦੇ ਗੰਨਮੈਨਾਂ ਨੇ ਇਕ ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਦੇ ਕਾਰਨਾਂ ਬਾਰੇ ਅਜੇ ਤਕ ਕੁਝ ਪੁਸ਼ਟੀ ਨਹੀਂ ਹੋ ਸਕੀ ਹੈ। ਫਾਇਰਿੰਗ 'ਚ ਜ਼ਖਮੀ ਗੰਨਮੈਨਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਇਕ ਗੰਨਮੈਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ।
ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੁਲਸ ਇਸ ਗੱਲ ਦਾ ਪਤਾ ਲਗਾਉਣ ਦੇ ਯਤਨ ਕਰ ਰਹੀ ਹੈ ਕਿ ਅਖੀਰ ਗੰਨਮੈਨਾਂ ਵਲੋਂ ਇਕ ਦੂਜੇ 'ਤੇ ਗੋਲੀਆਂ ਕਿਉਂ ਚਲਾਈਆਂ ਗਈਆਂ।
ਜਲੰਧਰ 'ਚ ਹੋ ਰਹੀ ਬਾਰਸ਼ ਨਾਲ ਕਿਤੇ ਰਾਹਤ ਤੇ ਕਿਤੇ ਆਫਤ, ਤਸਵੀਰਾਂ 'ਚ ਦੇਖੋ ਪੂਰਾ ਹਾਲ
NEXT STORY