ਲੁਧਿਆਣਾ (ਗੌਤਮ) : ਇੱਥੇ ਚੰਦਰ ਨਗਰ ਰੇਲਵੇ ਓਵਰਬ੍ਰਿਜ ’ਤੇ ਸ਼ਾਰਟਕੱਟ ਦੇ ਚੱਕਰ ’ਚ ਇਕ ਔਰਤ ਫਸ ਗਈ। ਪੁਲ ’ਤੇ ਫਸੀ ਔਰਤ ਨੂੰ ਦੇਖ ਕੇ ਹੇਠਾਂ ਪੁਲ ਕ੍ਰਾਸ ਕਰ ਰਹੇ ਲੋਕਾਂ ਦੇ ਸਾਹ ਅਟਕ ਗਏ ਪਰ 2 ਮਿੰਟ ’ਚ ਜਿਉਂ ਹੀ ਟਰੇਨ ਪੁਲ ਤੋਂ ਲੰਘੀ ਤਾਂ ਔਰਤ ਨੂੰ ਬਚੀ ਦੇਖ ਲੋਕਾਂ ਦੀ ਜਾਨ ’ਚ ਜਾਨ ਆਈ। ਉੱਧਰ ਟਰੇਨ ਨਿਕਲਦੇ ਹੀ ਔਰਤ ਨੇ ਭੱਜ ਕੇ ਪੁਲ ਪਾਰ ਕੀਤਾ।
ਇਹ ਵੀ ਪੜ੍ਹੋ : ਟਰੇਨ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, 18 ਨਵੰਬਰ ਤੱਕ ਨਹੀਂ ਮਿਲੇਗੀ ਪਲੇਟਫਾਰਮ ਟਿਕਟ
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੁਲ ’ਤੇ ਸਲੇਮ ਟਾਬਰੀ ਚੰਦਰ ਨਗਰ ਤੋਂ ਇਕ ਔਰਤ ਨਿਊ ਕੁੰਦਨਪੁਰੀ ਵੱਲ ਜਾ ਰਹੀ ਸੀ ਤਾਂ ਉਸ ਨੇ ਸ਼ਾਰਟ ਕੱਟ ਦੇ ਚੱਕਰ ਵਿਚ ਬੁੱਢੇ ਨਾਲੇ ’ਤੇ ਬਣੇ ਰੇਲਵੇ ਪੁਲ ਨੂੰ ਕ੍ਰਾਸ ਕਰਨਾ ਸਹੀ ਸਮਝਿਆ ਪਰ ਜਿਉਂ ਪੁਲ ਕ੍ਰਾਸ ਕਰ ਰਹੀ ਸੀ ਤਾਂ ਪਿੱਛੋਂ ਜਲੰਧਰ ਵੱਲੋਂ ਟਰੇਨ ਆ ਗਈ। ਪਹਿਲਾਂ ਲੋਕਾਂ ਨੇ ਸਮਝਿਆ ਕਿ ਔਰਤ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕਾਂ ਦੀ ਆਵਾਜ਼ ਸੁਣ ਕੇ ਔਰਤ ਨੇ ਭੱਜਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : Good News : ਹੁਣ CTU ਬੱਸਾਂ 'ਚ 485 ਰੁਪਏ 'ਚ ਜਾਓ ਦਿੱਲੀ ਏਅਰਪੋਰਟ, ਪੜ੍ਹੋ ਪੂਰੀ ਖ਼ਬਰ
ਉਸ ਨੇ ਦੇਖਿਆ ਕਿ ਉਹ ਪੁਲ ਕ੍ਰਾਸ ਨਹੀਂ ਕਰ ਸਕੇਗੀ ਤਾਂ ਉਹ ਪੁਲ ਕੋਲ ਬਣੇ ਲੋਹੇ ਦੇ ਪਾਈਪ ਨਾਲ ਬੈਠ ਗਈ। 2 ਮਿੰਟ ’ਚ ਟਰੇਨ ਲੰਘਣ ਤੋਂ ਬਾਅਦ ਉਹ ਤੋਂ ਭੱਜ ਖੜ੍ਹੀ ਹੋਈ ਪਰ ਚੰਦਰ ਨਗਰ ਪੁਲ ਦੇ ਇਕ ਪਾਸੇ ਪੁਲ ਦੀ ਸੁਰੱਖਿਆ ਲਈ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਪਰ ਉਨ੍ਹਾਂ ਨੇ ਵੀ ਔਰਤ ਨੂੰ ਪੁਲ ਕ੍ਰਾਸ ਕਰਦੇ ਹੋਏ ਦੇਖਿਆ ਨਹੀਂ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵਾਪਰੀ ਵੱਡੀ ਵਾਰਦਾਤ, ਭੈਣ ਨੂੰ ਮਿਲਣ ਆਏ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ
NEXT STORY