ਲੁਧਿਆਣਾ (ਗੌਤਮ): ਨਵਜੰਮੇ ਨੂੰ ਵੇਚਣ ਦੇ ਦੋਸ਼ ’ਚ ਥਾਣਾ ਦੁੱਗਰੀ ਦੀ ਪੁਲਸ ਨੇ ਜਾਂਚ ਤੋਂ ਬਾਅਦ ਨਵਜੰਮੇ ਲੜਕੇ ਦੇ ਦਾਦਾ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਗਜਰਾਜ ਸਿੰਘ ਦੇ ਬਿਆਨ ’ਤੇ ਬੱਚੇ ਦੀ ਮਾਂ ਰੀਟਾ, ਆਸ਼ਾ ਵਰਕਰ ਰੇਣੂ, ਬੱਚੇ ਦੀ ਨਾਨੀ ਪ੍ਰੇਮਾ ਦੇਵੀ, ਹਸਪਤਾਲ ’ਚ ਤਾਇਨਾਤ ਵਰਕਰ ਕੁਨਾਲ ਅਤੇ ਉਸ ਦੇ ਸਾਥੀ ਅਤੇ ਨਿੱਜੀ ਹਸਪਤਾਲ ਦੇ ਕਰਮਚਾਰੀ ਵਰਕਰ ਰਾਮ ਕੁਮਾਰ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵੇਂ ਹੁਕਮ ਜਾਰੀ! 19 ਸਤੰਬਰ ਤਕ...
ਜ਼ਿਕਰਯੋਗ ਹੈ ਕਿ ਮਾਮਲਾ ਦਰਜ ਕਰਵਾਉਣ ਨੂੰ ਲੈ ਕੇ ਬੱਚੇ ਦਾ ਦਾਦਾ ਪਿਛਲੇ ਲਗਭਗ 25 ਦਿਨਾਂ ਤੋਂ ਪੁਲਸ ਕੋਲ ਚੱਕਰ ਲਗਾ ਰਿਹਾ ਸੀ। ਉਸ ਨੇ ਦੋਸ਼ ਲਗਾਇਆ ਕਿ ਪਹਿਲਾਂ ਉਸ ਦੀ ਨੂੰਹ ਨੇ ਫੋਨ ’ਤੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਲੜਕਾ ਪੈਦਾ ਹੋਇਆ ਹੈ ਤੇ ਆਪਣੇ ਪਤੀ ਨੂੰ ਦੱਸਿਆ ਕਿ ਬੱਚੇ ਦੀ ਮੌਤ ਹੋ ਗਈ ਹੈ ਪਰ ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਉਕਤ ਲੋਕਾਂ ਨੇ ਮਿਲੀਭੁਗਤ ਨਾਲ ਬੱਚੇ ਨੂੰ ਵੇਚ ਦਿੱਤਾ ਹੈ। ਇਸ ਸਬੰਧੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ ਪਰ ਮੁਲਜ਼ਮ ਹਾਲੇ ਵੀ ਪੁਲਸ ਦੀ ਪਕੜ ਤੋਂ ਬਾਹਰ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਓ ਸਾਵਧਾਨ ! ਮੌਸਮ ਨੂੰ ਲੈ ਕੇ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਰੀਕਾਂ ਨੂੰ ਭਾਰੀ ਮੀਂਹ ਦੇ ਆਸਾਰ
NEXT STORY