ਲੁਧਿਆਣਾ (ਰਾਮ) : ਪੁਰਾਣੀ ਰੰਜਿਸ਼ ਕਾਰਨ ਇਕ ਦੁਕਾਨ 'ਚ ਦਾਖਲ ਹੋ ਕੇ ਇਕ ਵਿਅਕਤੀ ਨੇ ਆਪਣੇ ਲੜਕੇ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਨਾਲ ਕਾਫੀ ਹੁੜਦੁੰਗ ਮਚਾਇਆ, ਜਿਸ ਦੇ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਜਮਾਲਪੁਰ ਪੁਲਸ ਨੇ ਮੌਕਾ ਦਾ ਮੁਆਇਨਾ ਕਰਨ ਤੋਂ ਬਾਅਦ ਦੂਜੀ ਧਿਰ ਖਿਲਾਫ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹੱਲਾ ਗੁਰੂ ਅਰਜਨ ਦੇਵ ਨਗਰ, ਲੁਧਿਆਣਾ ਨੇ ਦੱਸਿਆ ਕਿ ਉਹ ਤਾਜਪੁਰ ਰੋਡ 'ਤੇ ਗੁਰੂ ਰਾਮਦਾਸ ਨਗਰ ਵਿਖੇ ਆਪਣੀ ਕਲਾਵਤੀ ਹਾਊਸ ਨਾਂ ਦੀ ਦੁਕਾਨ 'ਤੇ ਹਾਜ਼ਰ ਸੀ। ਇਸ ਦੌਰਾਨ ਹੀ ਪੁਰਾਣੀ ਰੰਜਿਸ਼ ਕਾਰਨ ਹੈਪੀ ਖਾਲਸਾ, ਉਸ ਦਾ ਲੜਕਾ ਅਤੇ 10-12 ਅਣਪਛਾਤੇ ਹਮਲਾਵਰ ਉਸ ਦੀ ਦੁਕਾਨ 'ਤੇ ਆਏ ਅਤੇ ਉਸ ਦੀ ਕਥਿਤ ਕੁੱਟਮਾਰ ਕਰਨ ਲੱਗੇ, ਜਿਨ੍ਹਾਂ ਨੇ ਇਸ ਦੌਰਾਨ ਉਸਦੀ ਐੱਲ. ਸੀ. ਡੀ., ਫਰਿੱਜ ਅਤੇ ਹੋਰ ਕੀਮਤੀ ਸਾਮਾਨ ਦਾ ਭਾਰੀ ਨੁਕਸਾਨ ਕੀਤਾ, ਜਿਸ ਦੇ ਬਾਅਦ ਉਸ ਨੇ ਥਾਣਾ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਥਾਣਾ ਪੁਲਸ ਨੇ ਉਕਤ ਹਮਲਾਵਰਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ।
ਅਣਪਛਾਤੇ ਚੋਰ ਟਰਾਂਸਫਾਰਮਰਾਂ 'ਚੋਂ ਸਾਮਾਨ ਚੋਰੀ ਕਰ ਕੇ ਫਰਾਰ
NEXT STORY