ਤਰਨਤਾਰਨ (ਰਮਨ) : ਤਰਨਤਾਰਨ ਵਿਖੇ 3 ਲੁਟੇਰਿਆਂ ਵਲੋਂ ਇਕ ਦੁਕਾਨਦਾਰ ਦੇ ਘਰ ਦਾਖਲ ਹੋ ਕੇ ਪਰਿਵਾਰ ਨੂੰ ਬੰਨ੍ਹ ਕੇ ਘਰ ਤੋਂ ਗਹਿਣੇ ਅਤੇ ਲੱਖਾਂ ਰੁਪਏ ਲੁਟੇ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਪਰਿਵਾਰ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਥਾਨਾ ਚੋਹਲਾ ਸਾਹਿਬ ਦੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਮਨੀ ਲਾਂਡਰਿੰਗ ਮਾਮਲੇ ’ਚ ਸੁਖਪਾਲ ਖਹਿਰਾ ਗ੍ਰਿਫ਼ਤਾਰ
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜੈਮਲ ਸਿੰਘ ਉਰਫ ਲੱਕੀ ਅਰਨੇਜਾ ਨੇ ਕਿਹਾ ਕਿ ਉਸ ਦੀ ਕੱਪੜੇ ਦੀ ਦੁਕਾਨ ਕਸਬਾ ਚੌਹਲਾ ਸਾਹਿਬ ਦੇ ਮੇਨ ਬਾਜ਼ਾਰ ’ਚ ਹੈ। ਦੁਕਾਨ ਦੇ ਉੱਪਰ ਉਨ੍ਹਾਂ ਦੀ ਰਿਹਾਇਸ਼ ਹੈ। ਦੁਕਾਨ ਬੰਦ ਕਰਕੇ ਜਦੋਂ ਉਹ ਉੱਪਰ ਜਾ ਰਿਹਾ ਸੀ ਤਾਂ ਇਕ ਨਕਾਪਬਪੋਸ਼ ਵਿਅਕਤੀ ਉਸ ਕੋਲ ਆਇਆ, ਜਿਸ ਨੇ ਕੱਪੜੇ ਦੀ ਮੰਗ ਕੀਤੀ। ਦੁਕਾਨ ਖੋਲ੍ਹਣ ਦੀ ਥਾਂ ਉਹ ਲੁਟੇਰੇ ਨੂੰ ਦੁਕਾਨ ਦੇ ਨਾਲ ਲੱਗਦੇ ਗੇਟ ਦੇ ਅੰਦਰ ਲੈ ਲਿਆ, ਜਿਥੋ ਉਸ ਨੇ ਕੱਪੜਾ ਖਰੀਦਣ ਤੋਂ ਬਾਅਦ ਉਸ ਦੀ ਕਟਾਈ ਕਰਨੀ ਸ਼ੁਰੂ ਕਰ ਦਿੱਤੀ। ਉਸੇ ਸਮੇਂ 2 ਹੋਰ ਨੌਜਵਾਨ ਦੁਕਾਨ ’ਚ ਦਾਖਲ ਹੋ ਗਏ, ਜਿਨ੍ਹਾਂ ਕੋਲ ਦਾਤਰ, ਤਲਵਾਰ ਵਰਗੇ ਹਥਿਆਰ ਸਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)
ਉਸ ਨੇ ਦੱਸਿਆ ਕਿ 3 ਲੁਟੇਰਿਆਂ ਨੇ ਉਸ ਨੂੰ ਕੱਪੜੇ ਨਾਲ ਬੰਨ੍ਹ ਦਿੱਤਾ ਅਤੇ ਗੋਲਕ ਦੀ ਚਾਬੀ ਮੰਗਣੀ ਸ਼ੁਰੂ ਕਰ ਦਿੱਤੀ। ਉਸਦੀ ਪਤਨੀ ਜਦੋਂ ਦੁਕਾਨ ’ਚ ਦੁੱਧ ਲੈ ਕੇ ਆਈ ਤਾਂ ਲੁਟੇਰਿਆਂ ਨੇ ਉਸ ਨੂੰ ਵੀ ਬੰਧਕ ਬਣਾ ਲਿਆ। ਫਿਰ ਲੁਟੇਰਿਆਂ ਨੇ ਦੁਕਾਨ ’ਚ ਪਿਆ ਬੈਗ ਚੁੱਕ ਲਿਆ, ਜਿਸ ’ਚ ਕਰੀਬ 2 ਲੱਖ 70 ਹਜ਼ਾਰ ਰੁਪਏ, ਬਲੈਕ ਚੈਕ ਸੀ। ਗੋਲਕ ’ਚ ਪਏ ਢਾਈ ਲੱਖ ਰੁਪਏ ਵੀ ਉਨ੍ਹਾਂ ਨੇ ਲੈ ਲਏ। ਉਸ ਨੇ ਦੱਸਿਆ ਕਿ ਫਿਰ ਲੁਟੇਰਿਆਂ ਨੇ ਉਨ੍ਹਾਂ ਦੇ ਬਾਕੀ ਦੇ ਪਰਿਵਾਰ ਨੂੰ ਵੀ ਬੰਧਕ ਬਣਾ ਕੇ ਸਾਢੇ 5 ਕਿਲੋ ਸੋਨੇ ਦੇ ਗਹਿਣੇ ਅਤੇ ਪੈਸੇ ਲੁੱਟ ਲਏ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਚੋਹਲਾ ਸਾਹਿਬ ਕਿ ਐੱਸ.ਐੱਚ.ਓ. ਬਲਵਿੰਦਰ ਸਿੰਘ ਅਤੇ ਸਾਈਬਰ ਸੈਲ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੁਲਸ ਦੁਕਾਨ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਮਦਦ ਨਾਲ ਲੁਟੇਰਿਆਂ ਦੀ ਭਾਲ ਕਰਕੇ ਇਸ ਮਾਮਲੇ ਦੀ ਜਾਂਚ ਰਹੀ ਹੈ।
BSF ਵਿਰੁੱਧ ਪਾਸ ਹੋਏ ਮਤੇ 'ਤੇ ਚੁੱਘ ਦਾ ਵੱਡਾ ਬਿਆਨ, ਕਿਹਾ- ਪਾਕਿ ਤੇ ISI ਦੀ ਧੁੰਨ 'ਤੇ ਨੱਚ ਰਹੀ ਕਾਂਗਰਸ
NEXT STORY