ਨੌਸ਼ਹਿਰਾ ਪੰਨੂੰਆ, (ਬਲਦੇਵ ਪੰਨੂੰ)- ਇੱਥੋਂ ਥੋਡ਼੍ਹੀ ਦੂਰ ਪਿੰਡ ਢੋਟੀਆਂ ਵਿਖੇ ਬਿਜਲੀ ਵੀ ਦੁਕਾਨ ਦਾ ਸ਼ਟਰ ਤੋਡ਼ ਕੇ ਚੋਰਾਂ ਵੱਲੋਂ ਕਰੀਬ 80 ਹਜ਼ਾਰ ਰੁਪਏ ਦੇ ਸਾਮਾਨ ਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਗੁਰਪ੍ਰੀਤ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਹ ਪਿੰਡ ਢੋਟੀਆਂ ਵਿਖੇ ਅੱਡਾ ਬਾਬਾ ਰਾਜਾ ਰਾਮ ਜੀ ਵਿਖੇ ਇਲੈਕਟ੍ਰੀਸ਼ਨ ਦੀ ਦੁਕਾਨ ਕਰਦਾ ਹੈ। ਕੱਲ ਰਾਤ ਚੋਰਾਂ ਵੱਲੋਂ ਉਸਦੀ ਦੁਕਾਨ ਦਾ ਸ਼ਟਰ ਤੋਡ਼ ਕੇ 2 ਮੋਟਰਾਂ ਛੋਟੀਆਂ, ਇਕ ਮੋਟਰ ਵੱਡੀ 10 ਐੱਚ.ਪੀ, 10 ਪੱਖੇ, 10 ਕਿੱਲੋ ਤਾਂਬੇ ਦੀ ਤਾਰ ਜਿਸ ਨਾਲ ਮੋਟਰ ਬਾਇੰਡ ਕਰਦਾ ਹੈ ਅਤੇ ਹੋਰ ਛੋਟਾ- ਮੋਟਾ ਸਾਮਾਨ ਲੈ ਗਏ।
ਜਿਸ ਦੀ ਕੀਮਤ ਕਰੀਬ 80 ਹਜ਼ਾਰ ਦੇ ਲਗਭਗ ਹੈ। ਪੁਲਸ ਚੌਕੀ ਨੌਸ਼ਹਿਰਾ ਪੰਨੂੰਆ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ। ਮੌਕੇ ’ਤੇ ਪਹੁੰਚੇ ਹੌਲਦਾਰ ਪਰਮਜੀਤ ਸਿੰਘ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਹੁੰਚੇ ਮੋਹਤਬਰਾਂ ਜਿਨ੍ਹਾਂ ਵਿਚ ਹਰਦੇਵ ਸਿੰਘ ਜਨਰਲ ਸਕੱਤਰ ਕਾਂਗਰਸ, ਸੁਖਪਾਲ ਸਿੰਘ ਗਿੱਲ ਕਲਾਥ ਹਾਊਸ ਵਾਲੇ, ਜਸਦੀਪ ਸਿੰਘ, ਮੇਜਰ ਸਿੰਘ ਆਦਿ ਵੱਲੋਂ ਕਿਹਾ ਗਿਆ ਕਿ ਚੋਰੀਆਂ ਦਾ ਮੁੱਖ ਕਾਰਨ ਨਸ਼ਾ ਹੈ ਇਸ ਲਈ ਨਸ਼ੇ ਦਾ ਖਾਤਮਾ ਬਹੁਤ ਜ਼ਰੂਰੀ ਹੈ ਤਾਂ ਹੀ ਪੰਜਾਬ ਦੇ ਲੋਕ ਚੈਨ ਨਾਲ ਰਹਿ ਸਕਣਗੇ।
ਨਹਿਰ ’ਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਪਿੰਡਾਂ ਦੇ ਲੋਕਾਂ ’ਚ ਸਹਿਮ
NEXT STORY