ਜਲੰਧਰ(ਸੋਨੂੰ)— ਜਲੰਧਰ 'ਚ ਦਿਨੋਂ-ਦਿਨ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਰੋਜ਼ਾਨਾਂ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਠਾਨਕੋਟ ਚੌਕ ਅਤੇ ਗੁੱਜਾ ਪੀਰ ਇਲਾਕੇ 'ਚ ਰਾਤੋਂ-ਰਾਤ ਚੋਰਾਂ ਨੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਦੀ ਕੀਮਤ 'ਚ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਜਲੰਧਰ ਦੇ ਪਠਾਨਕੋਟ ਚੌਕ ਅਤੇ ਗੁੱਜਾ ਪੀਰ ਇਲਾਕੇ 'ਚ ਚੋਰਾਂ ਨੇ ਮੋਬਾਇਲ ਅਤੇ ਕੱਪੜਿਆਂ ਦੀ ਦੁਕਾਨ 'ਤੇ ਆਪਣਾ ਹੱਥ ਸਾਫ ਕੀਤਾ। ਰਾਤ ਦੇ ਹਨ੍ਹੇਰੇ 'ਚ ਜਦੋਂ ਸੌਂ ਰਹੇ ਸਨ ਤਾਂ ਚੋਰਾਂ ਨੇ ਦੋ ਦੁਕਾਨਾਂ ਤੋਂ ਹਜ਼ਾਰਾਂ ਰੁਪਇਆਂ ਦੇ ਮੋਬਾਇਲ ਅਤੇ ਕੱਪੜੇ ਚੋਰੀ ਕਰ ਲਏ।
ਮੋਬਾਇਲ ਦੀ ਦੁਕਾਨ ਦੇ ਮਾਲਕ ਸੋਨੂੰ ਮੁਤਾਬਕ ਉਸ ਦੇ ਪਿਤਾ ਜਦੋਂ ਸਵੇਰੇ ਸੈਰ ਲਈ ਨਿਕਲੇ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸੇ ਤਰ੍ਹਾਂ ਕੱਪੜਿਆਂ ਦੀ ਦੁਕਾਨ 'ਤੇ ਵੀ ਚੋਰਾਂ ਨੇ ਆਪਣਾ ਹੱਥ ਸਾਫ ਕੀਤਾ। ਇਨ੍ਹਾਂ ਚੋਰੀਆਂ ਦੀਆਂ ਵਾਰਦਾਤਾਂ 'ਚ ਪੁਲਸ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲਾ ਪੁਲਸ ਵੱਲੋਂ ਝੂਠੇ ਕੇਸ ਦਰਜ ਕਰਨ ਦਾ, ਆਰ. ਐੱਮ. ਪੀ. ਆਈ. ਨੇ ਫੂਕਿਆ ਸਰਕਾਰ ਤੇ ਪੁਲਸ ਦਾ ਪੁਤਲਾ
NEXT STORY