ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪਿੱਛਲੇ ਕਈ ਦਿਨਾਂ ਤੋਂ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸਰਕਾਰ ਅਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਦੇ ਪਿੰਡਾਂ ਅੰਦਰ ਫੂਕੇ ਜਾ ਰਹੇ ਪੁਤਲਿਆਂ ਦੀ ਲੜੀ ਤਹਿਤ ਬੁੱਧਵਾਰ ਨੂੰ ਪਿੰਡ ਜਗਤਪੁਰਾ ਵਿਖੇ ਪਾਰਟੀ ਆਗੂ ਪੂਰਨ ਸਿੰਘ ਜਗਤਪੁਰਾ, ਰਵਿੰਦਰ ਸਿੰਘ ਸੋਨੂੰ, ਸਹਿਬ ਸਿੰਘ ਚੀਮਾ ਅਤੇ ਹਰਦੀਪ ਸਿੰਘ ਦੋਦੇ ਦੀ ਅਗਵਾਈ 'ਚ ਹਲਕੇ ਦੇ ਨੁਮਾਇੰਦੇ ਅਤੇ ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਦਾ ਪੁਤਲਾ ਫੂਕਿਆ 'ਤੇ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਜਸਪਾਲ ਸਿੰਘ ਢਿੱਲੋਂ ਝਬਾਲ, ਬਲਦੇਵ ਸਿੰਘ ਭੈਲ, ਪ੍ਰਗਟ ਸਿੰਘ ਜਾਮਾਰਾਹ, ਜਮਹੂਰੀ ਕਿਸਾਨ ਸਭਾ ਦੇ ਆਗੂ ਹਰਦੀਪ ਸਿੰਘ ਰਸੂਲਪੁਰ ਅਤੇ ਜਸਬੀਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਕਾਂਗਰਸੀ ਨੁਮਾਇੰਦੇ ਦੇ ਇਸ਼ਾਰੇ 'ਤੇ ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਵੱਲੋਂ ਲਗਾਤਾਰ ਬੇਦੋਸ਼ੇ ਲੋਕਾਂ 'ਤੇ ਨਜਾਇਜ਼ ਪਰਚੇ ਕੀਤੇ ਜਾ ਰਹੇ ਹਨ, ਜਿੰਨਾਂ ਦੀ ਉਹ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਥਾਣਾ ਮੁੱਖੀ ਸੁਖਵਿੰਦਰ ਸਿੰਘ ਕਾਂਗਰਸ ਪਾਰਟੀ ਦਾ ਨੁਮਾਇੰਦਾ ਬਣ ਕੇ ਕੰਮ ਕਰ ਰਿਹਾ ਹੈ ਅਤੇ ਕਾਂਗਰਸੀ ਦੇ ਵਿਧਾਇਕ ਵੱਲੋਂ ਸਿਆਸੀ ਬਦਲਾਖੋਰੀ ਦੀ ਭਾਵਨਾ ਤਹਿਤ ਪੁਲਸ ਤੋਂ ਬੇਦੋਸ਼ੇ ਲੋਕਾਂ ਵਿਰੋਧ ਝੂਠੇ ਕੇਸ ਦਰਜ ਕਰਾਏ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਦਰਜ ਕੀਤੇ ਗਏ ਝੂਠੇ ਪਰਚੇ ਜੇਕਰ ਜਲਦੀ ਰੱਦ ਨਹੀਂ ਕੀਤੇ ਜਾਂਦੇ ਤਾਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਵੱਲੋਂ ਅੱਗਲੇ ਦਿਨਾਂ ਦੌਰਾਨ ਜ਼ਿਲਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜਿੰਮੇਵਾਰੀ ਪੁਲਸ ਅਤੇ ਹਲਕਾ ਵਿਧਾਇਕ ਦੀ ਹੋਵੇਗੀ। ਇਸ ਰੋਸ ਮੁਜਾਹਰੇ ਮੌਕੇ ਹਰਪ੍ਰੀਤ ਸਿੰਘ, ਗੋਪੀ, ਬਿੱਟੂ, ਅਰੂੜ ਸਿੰਘ, ਪ੍ਰੇਮ ਸਿੰਘ ਜਗਤਪੁਰਾ, ਗੁਰਵਿੰਦਰ ਸਿੰਘ ਦੋਦੇ ਅਤੇ ਪ੍ਰਗਟ ਸਿੰਘ ਗੰਡੀਵਿੰਡ ਆਦਿ ਹਾਜ਼ਰ ਸਨ।
ਕੈਦੀ ਤੋਂ ਬੀੜੀਆਂ ਦੇ ਬੰਡਲ ਬਰਾਮਦ, ਕੇਸ ਦਰਜ
NEXT STORY