ਸਮਰਾਲਾ (ਗਰਗ) : ਇੱਕ ਪੁਲਸ ਮੁਲਾਜ਼ਮ ਵੱਲੋਂ ਸ਼ਹਿਰ ਦੇ ਇੱਕ ਕਰਿਆਨਾ ਦੁਕਾਨਦਾਰ ਦੀ ਡੰਡਿਆਂ ਨਾਲ ਭਾਰੀ ਕੁੱਟਮਾਰ ਕਰਨ ਦਾ ਮਾਮਲਾ ਕਾਫੀ ਤੂਲ ਫੜ੍ਹ ਗਿਆ ਹੈ। ਇਸ ਦੁਕਾਨਦਾਰ ਦੇ ਹੱਕ 'ਚ ਨਿੱਤਰੀ ਸਮਰਾਲਾ ਦੀ ਕਰਿਆਨਾ ਯੂਨੀਅਨ ਦੇ ਆਗੂਆਂ ਵੱਲੋਂ ਅੱਜ ਸਮਰਾਲਾ ਦੇ ਡੀ. ਐੱਸ. ਪੀ. ਨੂੰ ਮਿਲ ਕੇ ਲਿਖ਼ਤੀ ਸ਼ਿਕਾਇਤ ਕੀਤੀ ਗਈ ਹੈ ਕਿ ਇਸ ਪੁਲਸ ਮੁਲਾਜ਼ਮ ਵੱਲੋਂ ਕੀਤੀ ਗਈ ਗੁੰਡਾਗਰਦੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਜ਼ੋਰਦਾਰ ਹੰਗਾਮਾ, ਧਾਲੀਵਾਲ ਤੇ ਰਾਜਾ ਵੜਿੰਗ ਵਿਚਾਲੇ ਤਿੱਖੀ ਬਹਿਸ ਦੌਰਾਨ ਪਿਆ ਰੌਲਾ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੀੜਤ ਦੁਕਾਨਦਾਰ ਨੂੰ ਇਨਸਾਫ਼ ਦਿਵਾਉਣ ਲਈ ਕਰਿਆਨਾ ਯੂਨੀਅਨ ਡੱਟ ਕੇ ਸਾਥ ਦੇਵੇਗੀ। ਪੀੜਤ ਦੁਕਾਨਦਾਰ ਪਰਵੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਪੁਰਾਣੀ ਦਾਣਾ ਮੰਡੀ 'ਚ ਕਰਿਆਨਾ ਸਾਮਾਨ ਦੀ ਦੁਕਾਨ ਹੈ ਅਤੇ ਕੁੱਝ ਮਹੀਨੇ ਪਹਿਲਾ ਗੁਆਂਢ 'ਚ ਰਹਿੰਦੇ ਪੁਲਸ ਮੁਲਾਜ਼ਮ ਨੇ ਆਪਣੇ ਵਿਆਹ ਸਮਾਗਮ ਲਈ ਉਸ ਦੀ ਦੁਕਾਨ ਤੋਂ 60 ਹਜ਼ਾਰ ਰੁਪਏ ਦਾ ਰਾਸ਼ਨ ਉਧਾਰ ਲਿਆ ਸੀ। 25 ਹਜ਼ਾਰ ਰੁਪਏ ਉਸ ਵੱਲੋਂ ਦੇ ਦਿੱਤੇ ਗਏ ਅਤੇ ਬਾਕੀ ਰਹਿੰਦੀ ਰਕਮ ਉਸ ਨੂੰ ਦੇਣ ਲਈ ਇਹ ਪੁਲਸ ਮੁਲਾਜ਼ਮ ਬਹਾਨੇ ਬਣਾਉਣ ਲੱਗ ਪਿਆ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪੰਜਾਬ BJP ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਸ ਨੇ ਕੀਤੀਆਂ ਪਾਣੀ ਦੀਆਂ ਵਾਛੜਾਂ (ਤਸਵੀਰਾਂ)
ਜਦੋਂ ਉਸ ਨੇ ਉਧਾਰੀ ਦੇ ਪੈਸੇ ਲੈਣ ਲਈ ਦਬਾਅ ਬਣਾਇਆ ਤਾਂ ਇਸ ਪੁਲਸ ਮੁਲਾਜ਼ਮ ਅਤੇ ਉਸ ਦੀ ਮਾਤਾ ਨੇ ਦੁਕਾਨ ’ਤੇ ਆ ਕੇ ਉਸ ਦੀ ਡੰਡਿਆਂ ਨਾਲ ਭਾਰੀ ਕੁੱਟਮਾਰ ਕੀਤੀ ਅਤੇ ਦੁਕਾਨ ਨੂੰ ਅੱਗ ਤੱਕ ਲਗਾ ਦੇਣ ਦੀਆਂ ਧਮਕੀਆਂ ਦਿੱਤੀਆਂ। ਓਧਰ ਡੀ. ਐੱਸ. ਪੀ. ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਦੁਕਾਨਦਾਰ ਅਤੇ ਕਰਿਆਨਾ ਯੂਨੀਅਨ ਦੇ ਆਗੂਆਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਅਤੇ ਲਿਖ਼ਤੀ ਸ਼ਿਕਾਇਤ ਵੀ ਮਿਲ ਗਈ ਹੈ। ਪੁਲਸ ਮੁਲਾਜ਼ਮ ਅਤੇ ਉਸ ਦੀ ਮਾਤਾ ਨੂੰ ਭਲਕੇ ਸਮਰਾਲਾ ਥਾਣੇ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫਰੀਦਕੋਟ ਵਿਖੇ ਰਿਸ਼ਤੇਦਾਰ ਦੇ ਫੁੱਲ ਚੁਗਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ
NEXT STORY