ਜਲੰਧਰ, (ਮਹੇਸ਼)- ਦਿਹਾਤੀ ਪੁਲਸ ਸਟੇਸ਼ਨ ਪਤਾਰਾ ਦੇ ਪਿੰਡ ਮਹੱਦੀਪੁਰ ਅਰਾਈਆਂ ਦੇ ਅੱਡੇ ਵਿਖੇ ਇਕ ਦੁਕਾਨਦਾਰ 'ਤੇ ਤੇਜ਼ਧਾਰ ਹਥਿਆਰਾਂ ਅਤੇ ਦੇਸੀ ਕੱਟੇ ਨਾਲ ਲੈਸ ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਫਰਾਰ ਹਮਲਾਵਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਮਹੱਦੀਪੁਰ ਵਿਖੇ ਹਾਰਡਵੇਅਰ ਦੀ ਦੁਕਾਨ ਕਰਦੇ ਕਰੀਬ 22 ਸਾਲਾ ਪਿੰਡ ਨੌਲੀ ਨਿਵਾਸੀ ਜ਼ੋਰਾਵਰ ਸਿੰਘ ਉਰਫ ਜ਼ੋਰਾ ਪੁੱਤਰ ਦਲਜਿੰਦਰ ਸਿੰਘ 'ਤੇ ਗੋਲੀ ਚਲਾਉਣ ਵਾਲੇ ਲੋਕਾਂ ਦੀ ਪਛਾਣ ਵੀ ਪੁਲਸ ਨੂੰ ਦੱਸ ਦਿੱਤੀ ਗਈ ਹੈ। ਜ਼ੋਰਾਵਰ ਸਿੰਘ ਨੂੰ ਰਾਮਾਮੰਡੀ ਦੇ ਇਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਦੇਰ ਰਾਤ ਤੱਕ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ। ਥਾਣਾ ਪਤਾਰਾ ਦੇ ਐੱਸ. ਐੱਚ. ਓ. ਸਤਪਾਲ ਸਿੱਧੂ ਨੇ ਕਿਹਾ ਕਿ ਪੁਲਸ ਵੱਲੋਂ ਫਰਾਰ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਹਮਲਾਵਰਾਂ ਕੋਲ 12 ਬੋਰ ਦਾ ਦੇਸੀ ਕੱਟਾ, ਦਾਤਰ, ਬੇਸਬੈਟ ਤੇ ਹੋਰ ਤੇਜ਼ਧਾਰ ਹਥਿਆਰ ਸਨ। ਹਮਲੇ ਦੇ ਪਿੱਛੇ ਕੋਈ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ, ਜਿਸ ਦਾ ਖੁਲਾਸਾ ਪਤਾਰਾ ਪੁਲਸ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਰੇਗੀ।
ਅਫੀਮ ਸਮੇਤ 2 ਗ੍ਰਿਫਤਾਰ
NEXT STORY