ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੇ ਇਕ ਵਕੀਲ ਨਾਲ ਕੁੱਟਮਾਰ ਕਰਨ, ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟਣ ਦੀ ਕੋਸ਼ਿਸ ਕਰਨ ਅਤੇ ਸੋਨੇ ਦੀ ਮੁੰਦਰੀ ਲੈ ਜਾਣ ਵਾਲੇ ਪਿਓ-ਪੁੱਤ ਦੇ ਖ਼ਿਲਾਫ਼ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਅਜੇ ਫਰਾਰ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਦੀ ਵੱਡੀ ਕਾਰਵਾਈ! ਸੀਨੀਅਰ ਲੀਡਰ ਨੂੰ 5 ਸਾਲ ਲਈ ਪਾਰਟੀ 'ਚੋਂ ਕੱਢਿਆ
ਇਸ ਸਬੰਧੀ ਏ.ਐੱਸ.ਆਈ ਅਜੇ ਰਾਜਨ ਨੇ ਦੱਸਿਆ ਕਿ ਗਗਨਦੀਪ ਸੈਣੀ ਪੁੱਤਰ ਜਗੀਰ ਸਿੰਘ ਸੈਣੀ ਵਾਸੀ ਕੋਠੇ ਭੀਮ ਸੈਣ ਥਾਣਾ ਦੀਨਾਨਗਰ ਨੇ ਦਿੱਤੀ ਸ਼ਿਕਾੲਤ ’ਚ ਦੱਸਿਆ ਕਿ ਉਹ ਕਰੀਬ 7 ਸਾਲ ਤੋਂ ਜ਼ਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿਚ ਵਕਾਲਤ ਕਰਦਾ ਹੈ। 29 ਅਪ੍ਰੈਲ 2025 ਨੂੰ ਜਦ ਉਹ ਕੋਰਟ ਕੇਸ ਦੇ ਸਬੰਧ ’ਚ ਅਦਾਲਤ ’ਚ ਜਾ ਰਿਹਾ ਸੀ ਕਿ ਰਸਤੇ ਵਿਚ ਸੰਦੀਪ ਸਿੰਘ ਅਤੇ ਇਸ ਦਾ ਪਿਤਾ ਬਖਸ਼ੀਸ਼ ਸਿੰਘ ਉਕਤ ਰਸਤੇ ’ਚ ਉਸ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਬਖਸ਼ੀਸ਼ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਵਕੀਲ ਨੂੰ ਜਾਨੋਂ ਮਾਰ ਦਿਓ , ਇਹ ਸਾਡੀ ਫੀਸ ਵਾਪਸ ਨਹੀਂ ਦੇ ਰਿਹਾ, ਤਾਂ ਸੰਦੀਪ ਸਿੰਘ ਨੇ ਉਸ ਨੂੰ ਜ਼ਮੀਨ 'ਤੇ ਸੁੱਟ ਕੇ ਕੁੱਟਮਾਰ ਕੀਤੀ ਅਤੇ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ। ਉਸ ਨੇ ਦੱਸਿਆ ਕਿ ਮੁਲਜ਼ਮ ਜਾਨ ਲੱਗੇ ਸੋਨੇ ਦੀ ਮੁੰਦਰੀ ਵੀ ਲਾਹ ਕੇ ਲੈ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕੁਝ ਹੀ ਦੇਰ 'ਚ ਹੋ ਸਕਦੈ ਵੱਡਾ ਐਲਾਨ
ਪੁਲਸ ਅਧਿਕਾਰੀ ਨੇ ਦੱਸਿਆ ਕਿ ਝਗੜੇ ਦੀ ਵਜ੍ਹਾ ਇਹ ਹੈ ਕਿ ਦੋਸ਼ੀ ਕੇਸ ਲੜਨ ਲਈ ਦਿੱਤੇ ਪੈਸੇ ਸ਼ਿਕਾਇਤਕਰਤਾ ਕੋਲੋਂ ਵਾਪਸ ਮੰਗਦੇ ਸਨ। ਉਨਾਂ ਦੱਸਿਆ ਕਿ ਵਕੀਲ ਦੀ ਸ਼ਿਕਾਇਤ ਤੇ ਉਕਤ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਥਿਆਰਾਂ ਨਾਲ ਬਦਮਾਸ਼ਾਂ ਨੇ ਨੌਜਵਾਨ ਦੇ ਘਰ ’ਤੇ ਕੀਤਾ ਹਮਲਾ
NEXT STORY