ਮੁਕੰਦਪੁਰ (ਸੰਜੀਵ ਭਨੋਟ)-ਇਕ ਪਾਸੇ ਪੰਜਾਬ ’ਚ ਲਹਿਰ ਚੱਲੀ ਸੀ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਨੂੰ ਆਪਣੇ-ਆਪਣੇ ਸਟੇਟ ’ਚ ਭੇਜਿਆ ਜਾਵੇ ਤਾਂ ਕਿ ਪੰਜਾਬ ਦਾ ਮਾਹੌਲ ਸੁਰੱਖਿਆ ਰਹਿ ਸਕੇ। ਇਸ ਦੇ ਉਲਟ ਥਾਣਾ ਮੁਕੰਦਪੁਰ ਦੇ ਅਧੀਨ ਆਉਂਦੇ ਪਿੰਡ ਸਾਧਪੁਰ ਵਿਖੇ ਪ੍ਰਵਾਸੀ ਮਜ਼ਦੂਰਾਂ ਕਰਕੇ ਹੀ ਗੋਲ਼ੀਆਂ ਚੱਲ ਗਈਆਂ। ਇਸ ਘਟਨਾ ਸਬੰਧੀ ਡੀ. ਐੱਸ. ਪੀ. ਬੰਗਾ ਹਰਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਸਾਧਪੁਰ ਦੇ ਅੰਮ੍ਰਿਤ ਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਸਾਧਪੁਰ ਥਾਣਾ ਮੁਕੰਦਪੁਰ ਨੇ ਜਾਣਕਾਰੀ ਦਿੱਤੀ ਸੀ ਕਿ ਮੇਰੇ ਖੇਤਾਂ ’ਤੇ ਬਣੇ ਮੋਟਰ ਦੇ ਕਮਰੇ ਵਿਚ 12 ਮਜ਼ਦੂਰ ਰਹਿੰਦੇ ਹੋਏ ਸਨ ਜੋ ਸਾਡੇ ਪਿੰਡ ਦੇ ਹੀ ਦਲਜੀਤ ਸਿੰਘ ਉਰਫ਼ ਜੀਤਾ ਪੁੱਤਰ ਮੋਹਨ ਸਿੰਘ ਅਤੇ ਇਸ ਦਾ ਭਤੀਜਾ ਚਮਕੌਰ ਸਿੰਘ ਪੁੱਤਰ ਲੇਟ ਚਰਨਜੀਤ ਸਿੰਘ ਕੋਲ ਪਹਿਲਾਂ ਮਜ਼ਦੂਰੀ ਕਰਦੇ ਸਨ।
ਇਹ ਵੀ ਪੜ੍ਹੋ: Punjab: ਭਲਾਈ ਦਾ ਨਹੀਂ ਜ਼ਮਾਨਾ! ਝਗੜਾ ਸੁਲਝਾਉਣ ਗਏ ਮੁੰਡੇ ਦਾ ਕਰ ਦਿੱਤਾ ਕਤਲ

ਹੁਣ ਇਹ ਮਜ਼ਦੂਰੀ ਮੇਰੇ ਖੇਤਾਂ ਵਿਚ ਕਰ ਰਹੇ ਸਨ। ਦਲਜੀਤ ਸਿੰਘ ਜੀਤਾ ਅਤੇ ਇਸ ਦੇ ਭਤੀਜੇ ਚਮਕੌਰ ਸਿੰਘ ਅਤੇ ਪ੍ਰਭ ਕੀਰਤ ਸਿੰਘ ਨੇ ਮਜ਼ਦੂਰਾਂ ਨਾਲ ਬਹਿਸਬਾਜ਼ੀ ਕਰਦੇ ਹੋਏ ਮੇਰੇ 'ਤੇ ਵੀ ਗੋਲ਼ੀ ਚਲਾ ਦਿੱਤੀ। ਇਹ ਸਾਰੀ ਘਟਨਾ ਮੈਂ ਥਾਣਾ ਮੁਕੰਦਪੁਰ ਦੀ ਪੁਲਸ ਨੂੰ ਦੱਸੀ। ਜਾਣਕਾਰੀ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੋ ਦੀ ਗ੍ਰਿਫ਼ਤਾਰੀ ਹਲੇ ਬਾਕੀ ਹੈ ਜੋ ਅਣਪਛਾਤੇ ਵਿਅਕਤੀ ਹਲੇ ਫਰਾਰ ਹਨ।
ਇਹ ਵੀ ਪੜ੍ਹੋ: ਜਲੰਧਰ ਤੋਂ ਬਾਅਦ ਪੰਜਾਬ ਪੁਲਸ ਨੇ ਕੀਤਾ ਇਕ ਹੋਰ ਵੱਡਾ ਐਨਕਾਊਂਟਰ, ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ
ਡੀ. ਐੱਸ. ਪੀ. ਹਰਜੀਤ ਸਿੰਘ ਨੇ ਅੱਗੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਸਾਧਪੁਰ ਦੇ ਦਲਜੀਤ ਸਿੰਘ ਉਰਫ਼ ਜੀਤਾ ਚਮਕੌਰ ਸਿੰਘ ਉਰਫ਼ ਗੋਪੀ ਦੋਨੋਂ ਪਿੰਡ ਸਾਧਪੁਰ ਅਤੇ ਧਾਮੀ ਮਾਨਾ ਵਾਲੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿਚ ਅਗਲੀ ਕਾਰਵਾਈ ਲਈ ਭੇਜ ਦਿੱਤਾ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Big Breaking: ਜਲੰਧਰ 'ਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀਆਂ ਗੋਲ਼ੀਆਂ! ਪੁਲਸ ਨੇ ਕਰ 'ਤਾ ਐਨਕਾਊਂਟਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ: ਪ੍ਰਵਾਸੀਆਂ ਦਾ ਇਕ ਹੋਰ ਵੱਡਾ ਕਾਂਡ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
NEXT STORY